ਹੱਥ ਲਿਖਤ ਨੰਬਰ 340

"ਨਾਂ : ਸਿੰਘਾਸਨ ਬਤੀਸੀ
ਲੇਖਕ : ਨਾਮਾਲੂਮ।
ਅਨੁਵਾਦ : ਲਾਲਾ ਜਮੀਅਤ ਰਾਇ, ਸੁਨਾਮੀ।
ਪੱਤਰੇ: 10-368
ਵੇਰਵਾ : ਪੱਤਰੇ 10-368, ਪ੍ਰਤੀ ਸਫਾ 7 ਸਤਰਾਂ, ਕਾਗਜ਼ ਕਸ਼ਮੀਰੀ, ਲਿਖਤ ਸਾਫ਼ ਤੇ ਬੁੱਧ, ਹਾਸ਼ੀਆਂ ਰੰਗੀਨ ਲਕੀਰਾਂ ਵਾਲਾ, ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ, ਜਿਲਦ ਟੁੱਟੀ ਹੋਈ ਤੇ ਮੁੱਢਲੇ 9 ਪੱਤਰੇ ਗੁਮ ਹੋਣ ਕਰਕੇ ਪੁਸਤਕ ਅਧੂਰੀ ਹੈ।
ਸਮਾਂ : 19 ਵੀਂ ਸਦੀ ਬਿ.।
ਲਿਖਾਰੀ : ਨਾਮਾਲੁਮ।
ਆਰੰਭ :... ਹੋਈ ਅਦਿਸਟ ਤਹਾਂ ਛਿਪ ਗਯੋ। ਤਹਾ ਬਿਪ ਇਕ ਆਵਤ ਭਯੋ ॥ 41 .... (ਪੱਤਰਾ 10)
ਅੰਤ : ਸਾਕੇ ਸਭ ਪੂਰਨ ਭਏ, ਸ੍ਰੀ ਬਿਕ੍ਰਮਾਜੀਤ।
ਜੋ ਯਾ ਕੋ ਬਢ਼ਬੋ ਕਰੈ, ਬਢੈ ਧਰਮ ਕੀ ਰੀਤ ॥20॥
ਜਥਾ ਬੁੱਧ ਬਰਨਨ ਕੀਏ, ਸਤਿਗੁਰ ਕੈ ਪ੍ਰਸਾਦਿ।
ਫੋਟੋ ਨਾਮ ਗੁਰ ਚਿੱਤ ਮੈ, ਸਦਾ ਅੰਤ ਅਰ ਆਦਿ॥ 21॥
ਸਭ ਠੌਰਨ ਕੋ ਛਾਡ ਕੇ, ਆਇਓ ਤਵ ਸਰਨਾਇ।
ਦਾਸ ਜਮਈਯਤ ਰਾਇ ਪਰ, ਅਬ ਤੁਮ ਕਰੋ ਸਹਾਇ ॥22॥
ਨਗਰ ਬਠਿੰਡਾ ਵਤਨ ਹੈ, ਅਬ ਬਾਸੀ ਸੁ ਸੁਨਾਮ ।
ਪੁਰੀ ਬੈਸ ਮੈਂ ਕਹਤ ਹੈਂ, ਮਮ ਅਧੀਨ ਕੋ ਨਾਮ ॥23॥
ਕਵਨ ਬੁਧ ਹਮ ਪੈ ਹੁਤੀ, ਜੋ ਕਛੁ ਕਰੋ ਬਿਚਾਰ।
ਦਇਆ ਦਿਸਟ ਤੁਮ ਜਬ ਕਰੀ, ਤਬ ਯਹ ਕਿਯੋ ਉਚਾਰ ॥ 24॥
ਸਭ ਔਗੁਣ ਗੁਣ ਏਕ ਨਹਿ, ਕਹਾ ਕਹੂੰ ਤੁਮਰੇ ਪਾਸ।
ਦਾਸ ਜਾਨ ਕੇ ਢਾਕੀਯੋ, ਯਹੀ ਮਾਨ ਅਰਦਾਸ ॥30॥
ਇਤ ਸ੍ਰੀ ਸਿੰਘਾਸਨ ਬਤੀਸੀ ਸੰਪੂਰਨ ਸੁਭੇ (ਮਸਤੁ)। (ਪੱਤਰੇ 367-68).
"