ਹੱਥ ਲਿਖਤ ਨੰਬਰ 341 "ਯੋਗ ਵਾਸਿਸ਼ਟ (ਪੂਰਵਾਰਧ)ਲੇਖਕ : ਰਿਖੀ ਬਾਲਮੀਕ।ਅਨੁਵਾਦਕ : ਸ੍ਵਾਮੀ ਰਾਮ ਪ੍ਰਸਾਦ, ਨਿਰੰਜਨੀ।ਪੱਤਰੇ : 680ਵੇਰਵਾ : ਕਾਗਜ਼ ਦੇਸੀ, ਲਿਖਤ ਸਾਫ, ਪਰ ਬੇਪਰਵਾਹੀ ਨਾਲ ਲਿਖੀ ਹੋਣ ਕਰ ਕੇ ਕਈ ਥਾਵੀਂ ਅਸ਼ੁੱਧ, ਜਿਸ ਕਰ ਕੇ ਭੁੱਲਾ ਹਾਸ਼ੀਏ ਉਤੇ ਸੋਧੀਆਂ ਹੋਈਆਂ, ਹਾਸ਼ੀਆਂ ਸਾਦਾ ਲਕੀਰਾਂ ਵਾਲਾ, ਮੁੱਢਲੇ ਸਫ਼ੇ ਉਤੇ ਤਿੰਨੇ ਪਾਸੀਂ ਤੀਹਰੇ ਸਿਫ਼ਰ ਲਾ ਕੇ ਸਾਦਾ ਦੁਹਰਾ ਹਾਸ਼ੀਆ ਛੱਡਿਆ ਹੋਇਆ, ਲਿਖਤ ਦੀ ਕਲਮ ਮੋਟੀ, ਜਿਲਦ ਟੁੱਟੀ ਹੋਈ, ਵੈਸੇ ਪੁਸਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਸਥਾਨ : ਪਟਿਆਲਾ (ਪੰਜਾਬ)।ਲਿਖਾਰੀ : ਚੰਦ ਸਿੰਘ ।ਸਮਾਂ : ਸੰਮਤ 1933 ਬਿ.।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਸ੍ਵਸਤਿ ਸਮੇਸਾਇ ਨਮ:। ਅਬ ਵੈਰਾਗ ਪ੍ਰਕਰਣਸਿੰਮ੍ਰਿਤ ਭਾਖਾ ਲਿਖ੍ਯਤੇ। ਸਤ ਆਨੰਦ ਰੂਪ ਜੋ ਆਤਮਾ ਹੈ ਤਿਸ ਕੋ ਨਮਸਕਾਰ ਹੈ। ਕੈਸਾ ਹੈ ਸਤ ਚਿਤ ਆਨੰਦ ਰੂਪੁ ਆਤਮਾ, ਸੋ ਕਹਤੇ ਹੈ। ਜਿਸ ਤੇ ਇਹੁ ਸਰਬ ਭਾਸਤੇ ਹੈ ਅਰ ਜਿਸ ਵਿਖੇ ਇਹ ਸਰਬ ਇਸਥਿਤ ਹੈ, ਅਰ ਜਿਸ ਵਿਖੇ ਇਹ ਸਰਬ ਲੀਨ ਹੋਤੇ ਹੈ ਤਿਸ ਸਤ੍ਯ ਆਤਮਾ ਕੋ ਨਮਸਕਾਰ ਹੈ।…(ਪੱਤਰਾ 1)ਅੰਤ : ਵਿਚਾਰ ਕਰਿ ਕੈ ਜਿਨ ਆਤਮ ਤਤ੍ਰ ਪਾਇਆ ਹੈ। ਜੈਸੇ ਇਸਥਿਤ ਹੋਵੈ ਤੈਸੇ ਹੋਵੈ। ਤੁਮ ਭੀ ਇਸੀ ਦ੍ਰਿਸਟ ਕਉ ਪਾਇ ਕਰਿ ਬਹੁੜ ਜਨਮ ਕੇ ਬੰਧਨ ਮੋ ਨਆਵੇਗੇ। ਇਤਿ ਸ੍ਰੀ ਦੇਵ ਦੂਤ ਉਕਤੇ ਮਹਾ ਰਾਮਾਯਣੇ ਸਤ ਸਹੰਸ ਸੋਹਿਤਾਧਾ ਬਾਲ ਕਾਂਡੇ ਮੋਖੋਪਾਏਖੁ ਉਪਸਮ ਪ੍ਰਕਰਣੇ ਸਮਾਪਤ ਨਾਮ ਏਕ ਉਨ ਨੱਵਮੋਸਰਗਹ ।। 89 ਪੰਚਮ ਪ੍ਰਕਰਣ ਪੂਰਨੰ॥ (ਲਿਖਾਰੀ ਵਲੋਂ) ਦੋਹਰਾ॥ ਗੁਣੇ ਰਾਮ ਐ ਖੰਡ ਲਿਖ, ਪੁਹੰਮੀ ਸਾਲ ਵਿਚਾਰ। ਭਾਵਸ ਸੂਦ ਏਕਮ ਸੁਭਗ ਰਵਿ ਵਾਸਰ ਨਿਰਧਾਰ ॥1॥ ਤਾ ਦਿਨ ਗ੍ਰੰਥ ਸਮਾਪਤੀ, ਕੀਨੋ ਚੰਦ ਮ੍ਰਿਗੇਸ। ਕ੍ਰਿਪਾ ਰੂਪ ਗਣ ਸੈਤ ਪਦ, ਵਾਰਵਾਰ ਅਦੇਸ ।। 2।। ਲਿਖਵਾਯੋ ਹੈ ਪ੍ਰੇਮ ਕਰ, ਸੁਭਗ ਆਤਮਾ ਰਾਮ। ਪਠਨ ਵਿਚਾਰਨ ਕੇ ਵਿਖੇ, ਜਿਨ ਕੀ ਬੁਧਿ ਅਭਿਰਾਮ॥3॥ਸਾਲ 1933 ਭਾਦਵ ਸੁਦੀ 1"