ਹੱਥ ਲਿਖਤ ਨੰਬਰ 342 "ਨਾਂ : ਗੁਰ ਬਿਲਾਸ ਪਾਤਸ਼ਾਹੀ ੬ਲੇਖਕ : ਕਵੀ ਸੋਹਨ।ਪੱਤਰੇ: 425ਵੇਰਵਾ : ਕਾਗਜ਼ ਸਿਆਲ ਕੋਟੀ, ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਦੁਹਰਾ ਤੀਹਰਾ ਰੰਗੀਨ ਲਕੀਰਾਂ ਵਾਲਾ, ਸਿਰਲੇਖ, ਅੰਤਲੇ ਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ, ਪੁਸਤਕ ਸਜਿਲਦ, ਜੋ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾਮਾਲੂਮ ।ਸਮਾਂ: ਸੰਮਤ 1775 ਬਿ., ਨਕਲ ਦਾ ਸਮਾਂ-ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਭਗਉਤੀ ਜੀ ਸਹਾਇ। ਅਥ ਗੁਰ ਬਿਲਾਸ ਗ੍ਰੰਥ ਲਿਖ੍ਯਤੇ॥ ਛਪੇ ਛੰਦ॥ਪ੍ਰਿਥਮ ਬੰਦੋ ਪਾਰ ਬ੍ਰਹਮ, ਗੁਰੂ ਨਾਨਕ ਸੁਖ ਸਾਗਰ... (ਪੱਤਰਾ1)ਅੰਤ : ਅਥ ਗ੍ਰੰਥ ਕਰਤਾ ਕੇ ਨਾਮ ਬਿਨੀ ਕਵ ਬਰਨਨੰ।ਬਾਰ ਬਾਰ ਬਿਨਤੀ ਹੋ ਗਾਉਂ। ਸਤ ਸੰਗਤਿ ਤੇ ਭੂਲ ਛਿਮਾਉ।ਨੀਚ ਅਯਾਨ ਮਹਾ ਹੋ ਮੂੜ੍ਹ । ਛਲ ਕਪਟੀ ਬੋਲਤ ਸਭ ਕੂੜ ॥ 680ਲੋਲਪ ਲੇਪਟ ਔਰ ਬਜਾਰੀ। ਮਮ ਅਵਗੁਨ ਕੋ ਨਾਹਿ ਸੁਮਾਰੀ। ਐਸ ਜਾਨ ਮਮ ਕੋਇ ਨ ਰਾਖੈ। ਮੇਰੇ ਮਨ ਸੇਵਾ ਅਭਿਲਾਖੈ ॥ 681॥ਮਨੀ ਸਿੰਘ ਸੁਆਮੀ ਕਾ ਦਾਸ। ਧਰਮ ਸਿੰਘ ਜੀ ਬੁਧ ਪ੍ਰਕਾਸ। ਤਾ ਕੋ ਭਯੋ ਦਾਸ ਹੋ ਜਾਇ। ਤਿਨ ਮਮ ਕੀਨੀ ਅਧਿਕ ਸਹਾਇ 11 682 1ਸਿਖ੍ਯਾ ਦਈ, ਮੰਤ੍ਰ ਮਮ ਦੀਨੋ। ਲਾਇਕ ਸਕਲ ਬਾਤ ਕੇ ਕੀਨੋ। ਹਰਿ ਗੁਵਿੰਦ ਕੇ ਚਰਿਤ ਸੁਨਾਏ। ਅੰਗਨ ਮੱਧ ਇਕੰਤ ਬਿਠਾਏ ॥ 683॥ਦੋਹਰਾ॥ ਮਨੀ ਸਿੰਘ ਜਬ ਹੀ ਕਹੀ, ਭਗਤ ਸਿੰਘ ਕੋ ਗਾਥ॥ ਧਰਮ ਸਿੰਘ ਜੀ ਕਵਿ ਗੁਰੂ ਬੈਠ ਤਬੈ ਢਿਗ ਸਾਥ ॥ 6841ਚੌਪਈ ॥ ਸੁਨੀ ਜੈ ਕਰ ਤਸ ਮਮ ਗਾਈ। ਮੈਂ ਪਰ ਕਿਰਪਾ ਕੀਨ ਮਹਾਈ।ਆਇਸੁ ਕਰੀ ਛੰਦ ਰਚ ਲੀਜੈ । ਛੰਦ ਬੰਦ ਗੁਰ ਗਾਥਾ ਕੀਜੈ ॥685॥ਤਬੂ ਮੈਂ ਬਿਨੈ ਕੀਨ ਬਲ ਨਾਹੀ। ਇਨ ਕੋ ਬੁਧਿ ਚਾਤੁਰੀ ਚਾਹੀ।ਤਬ ਗੁਰ ਸ੍ਰੀ ਮੁਖ ਕਹਰੈ) ਅਲਾਇ॥ ਹਰਿ ਗੁਵਿੰਦੁ ਗੁਰ ਕਰੈ ਸਹਾਇ॥ਤਬ ਮੈਂ ਰਜ ਗੁਰ ਮਸਤਕਿ ਲਾਇ। ਉਦਮ ਕਈਓ ਗੁਰੂ ਗੁਨ ਗਾਇ।ਅਵਲ ਸੁਨੋ ਛੰਦ ਪੁਨ ਕਰ ਹੋ। ਜਾਇ ਗੁਰੂ ਆਗੇ ਪੁਨ ਧਰ ਹੋ ॥ 687ਜੋ ਮਨ ਮਾਨ ਰਾਖ ਗੁਰ ਸੋਈ। ਪੁਨ ਹੋ ਕਰੋ ਭਾਖ ਗੁਰ ਸੋਈ।ਜੇਠ ਮਾਸ ਸਸ ਉਤਮ ਕੀਨੋ। ਸੁਨੋ ਸੰਤ ਗੁਰ ਕਾ ਬਲ ਚੀਨੋ ॥ 688॥ਮਾਸ ਪੰਚ ਦਸ ਕਵਿਤਾ ਕੀਨੀ। ਗੁਰ ਪ੍ਰਸਾਦਿ ਅਧਿਕ ਸੁਖ ਲੀਨੀ। ਨਾਨਕ ਸਰ ਕੰਠੇ ਹੋ ਰਹੋ। ਸੁਨੋ ਸੰਤ ਸੰਮਤ ਇਹ ਕਹੋ ॥ 689॥ਦੋਹਰਾ ਸੱਤ੍ਰਾ ਸੈ ਬੀਤੇ ਜਬੈ, ਬਰਖ ਪੰਝਤਰ ਜਾਨ। ਸਾਵਣ ਮਾਸ ਬਈਸ ਦਿਨ, ਗਯੋ ਸੁਖਦ ਪਹਿਚਾਨ ॥690॥ਸੁਦੀ ਪੱਖ ਥਿਤ ਪੰਚਮੀ, ਸ੍ਰੀ ਗੁਰ ਕੇ ਪ੍ਰਸਾਦਿ।ਪਾਇ ਭੋਗ ਗੁਰ ਗ੍ਰੰਥ ਕੋ, ਕਰ ਕਵਿਤਾ ਅਹਿਲਾਦ॥ 691ਨਾਮ ਜਾਨ ਸ੍ਰੀ ਗੁਰੂ ਕੋ, ਕਵਿਤਾ ਜਿਹ ਬਲ ਕੀਨ। ਪੁਰਸੋਤਮ ਜੀ ਧਰਮ ਹਰਿ, ਮੋਹਿ ਦਾਸ ਤਿਹ ਚੀਨ ॥ 692॥ਪ੍ਰਤਖ ਹੋਤ ਗੁਰ ਦੇਵ ਕੇ, ਸੇਵਕ ਸੋਹਿਨ ਨਾਮ।ਤਾ ਤੇ ਜਾਨੋ ਦਾਸ ਕਵਿ ਸੰਤ ਪੁਰ ਮਮ ਕਾਮ ॥ 683ਮਾਂਗੋ ਕਰ ਸਭ ਸੰਤ ਤੇ, ਮੈਂ ਕੋ ਦਾਸ ਪਛਾਨ।ਦੇ ਅਸੀਸ ਮਮ ਦਾਸ ਕੋ ਸਿਦਕ ਗੁਰੂ ਪਗ ਧ੍ਯਾਨ ॥694॥ਬਾਰ ਬਾਰ ਮੋਰੀ ਬਿਨੈ, ਸੰਤ ਸਦਾ ਬਰ ਦਾਇ।ਕੂਕਰ ਅਪਨਾ ਜਾਨ ਕੈ, ਕੀਜੈ ਸਦਾ ਸਹਾਇ ॥ 695ਇਤਿ ਸ੍ਰੀ ਗੁਰ ਬਿਲਾਸ ਸ੍ਰੀ ਗੁਰੂ ਹਰਿ ਗੁਵਿੰਦੁ ਜੀ ਜੋਤੀ ਜੋਤਿ ਸਮਾਏ ਬਰਨਨੰ ਨਾਮ ਇਕੀਸਮੋ ਧਿਆਇ ਸਮਾਪਤੰ।ਮਸਤ ਸੁਭਮਸਤ ॥21 (ਪੱਤਰੇ:424-25)ਇਹ ਗ੍ਰੰਥ ਕਈ ਵਾਰ ਛਪ ਚੁਕਾ ਹੈ ਜਿਸ ਕਾਰਨ ਇਹ ਦੁਰਲਭ ਨਹੀਂ ਹੈ।"