ਹੱਥ ਲਿਖਤ ਨੰਬਰ 343

"ਨਾਂ : ਭਗਤਿ ਪਦਾਰਥ
ਲੇਖਕ : ਸਾਧੂ ਚਰਨ ਦਾਸ।
ਪੱਤਰੇ : 144
ਵੇਰਵਾ : ਕਾਗਜ਼ ਦੇਸੀ, ਲਿਖਤ ਸਾਫ਼, ਪਰ ਬੇਪਰਵਾਹੀ ਨਾਲ ਲਿਖੀ ਹੋਣ ਕਰ ਕੇ ਕਈ ਬਾਵੀਂ ਅਸ਼ੁੱਧ, ਹਾਸ਼ੀਆ ਸਾਦਾ ਕਾਲੀਆਂ, ਲਾਲ ਤੇ ਰੰਗੀਨ ਲਕੀਰਾਂ ਵੱਖੋ ਵੱਖ ਢੰਗ ਦੀਆਂ, ਪੁਸਤਕ ਸਜਿਲਦ, ਜੋ ਆਦਿ ਤੋਂ ਅਤ ਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।
ਲਿਖਾਰੀ : ਨਾਮਾਲੂਮ।
ਸਮਾਂ : ਪੁਸਤਕ ਡੇਢ ਸੋ ਕੁ ਸਾਲ ਪੁਰਾਣੀ ਜਾਪਦੀ ਹੈ
ਆਰੰਭ : ੴ ਸਤਿਗੁਰ ਪ੍ਰਸਾਦਿ। ਇਤੀ ਅਰਥੁ ਭਗਤਿ ਪਦਾਰਥਿ ਲਿਖ੍ਯਤੇ ॥1
ਦੋਹਰਾ ॥ ਪ੍ਰਣਾਮ ਸ੍ਰੀ ਮੁਨਿ ਬਿਆਸ ਜੀ, ਮਮ ਹਿਰਦੇ ਮੈਂ ਆਇ।
ਭਗਤਿ ਪਦਾਰਥੁ ਕਹਿਤ ਹੀ ਤੁਮ ਹੀ ਕਰੈ ਸਹਾਇ ॥1॥ (ਪੱਤਰਾ 1)
ਅੰਤ : ਕਥਾ ਬਾਚੀ ਸਬ ਹੀ ਸੁਨੇ, ਕਹਾ ਪੁਰਖਿ ਕਹਾ ਬਾਮੁ।
ਨੇਹਚੇ ਮੰਨ ਮੈਂ ਲਾਈਐ ਜਉ ਪਾਵੇ ਸੁਖ ਧਾਮੁ ॥607॥
ਕਹੇ ਸੁਨੇ ਜੋ ਪ੍ਰੇਮ ਸਉ, ਬਰਖੈ ਅੰਮ੍ਰਿਤ ਆਦਿ।
ਚਰਨ ਦਾਸ ਨੇ ਵਿਵ ਕਹੀ, ਬੰਨ ਹੈ ਪੂਰੇ ਸਾਧ 608
ਏਤੀ ਸ੍ਰੀ ਚਰਨਦਾਸ ਜੀ ਕ੍ਰਿਤ ਭਗਤਿ ਪਦਾਰਥ ਸੰਪੂਰਣੇ। ਬੋਲੇ ਭਾਈ ਜੀ ਸ੍ਰੀ ਵਾਹੁਗਰ ਜੀ। (ਪੱਤਰ।144)
"