ਹੱਥ ਲਿਖਤ ਨੰਬਰ 344

"ਨਾਂ : ਮੇਘ ਮਾਲਾ
ਲੇਖਕ : ਮੁਨੀ ਮੇਘ ਰਾਜ।
ਪੱਤਰੇ : 107
ਵੇਰਵਾ : ਕਾਗਜ਼ ਦੇਸੀ, ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਰੰਗੀਨ ਲਕੀਰਾਂ ਵਾਲਾ, ਸਿਰ ਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ। ਪੁਸਤਕ ਸਜਿਲਦ, ਜੋ ਹਰ ਤਰ੍ਹਾਂ ਪੂਰਨ ਤੇ ਅੱਛੀ ਹਾਲਤ ਵਿਚ ਹੈ।
ਲਿਖਾਰੀ : ਨਾਮਾਲੂਮ।
ਸਮਾਂ: ਸੰਮਤ 1817 ਬੀ.
ਆਰੰਭ : ੴ ਸਤਿਗੁਰ ਪ੍ਰਸਾਦਿ। ਸੁਅਸਤ ਸ੍ਰੀ ਗਣੇਸਾਇ ਨਮ:।
ਅਥ ਮੇਘ ਮਾਲਾ ਲਿਖ੍ਯਤੇ ॥ ਦੋਹਰਾ॥
ਪਰਮ ਪੁਰਖ ਘਟ ਘਟ ਰਮਯੋ, ਜੋਤ ਰੂਪ ਭਗਵਾਨ।
ਸਕਲ ਰਿਧਿ ਸੁਖ ਦੈਨ ਪ੍ਰਭੂ, ਨਿਮਤ ਮੇਘ ਧਰ ਧਿਆਨ ॥1॥
ਬਾਹਨ ਜਾ ਕੇ ਹੰਸ ਸਿਤ, ਔਰ ਸਿੰਘ, ਸਿਵ ਤੀਅ।
ਸਿਵਾ ਭਵਾਨੀ ਸਾਰਦਾ, ਸਕਲ ਏਕ, ਨਹਿ ਬੀਅ ॥2॥
ਚਰਨ ਨਿਮੋ ਜੁਗ ਤਾਸ ਕੇ, ਅਗਮ ਬਾਨੀ ਬਰ ਦਾਇ।
ਤਿਸ ਪ੍ਰਸਾਦਿ ਇਸ ਗ੍ਰੰਥ ਕੋ ਰਚੋ ਸਕਲ ਸੁਖ ਪਾਇ ॥ 3॥ (ਪੱਤਰਾ 1)
ਅੰਤ : ਦ੍ਰਿੜ ਪਦਾ ਛੰਦ॥
ਸ੍ਰੀ ਜਟਮਲ ਮੁਨੀਸ ਜੀ, ਸਭ ਸਾਧਨ ਰਾਜਾ।
ਪਰਮਾਨੰਦ ਸੁਸ਼ੀਲ ਹੈ, ਗ੍ਰਿਸ਼ਨ ਗੁਨ ਸਮ੍ਰਪਾਜਾ।
ਸਿਖ ਭਇਓ ਸਦਾਨੰਦ ਤਿਸੈ ਤੇ ਉਪਮਾ ਭਾਰੀ।
ਚੰਦਾ ਵਿਦਿਆ ਜੁਗਤ ਸੋਇ ਆਯਾ ਗੁਰ ਕਾਰੀ ॥ 6111
ਚੌਪਈ॥
ਤਾਹਿ ਸਿਖ ਨਾਰਾਇਨ ਨਾਮਾ। ਗੁਨ ਸੋਭਾ ਕੀ ਦੀਸੇ ਠਾਮਾ।
ਤਾ ਕੇ ਸਿਖ ਭਯੋ ਜੁ ਨਰੋਤਮ। ਬਿਨੈਵੰਤ ਅਗਯਾਨ ਭਨ ਤਮ ॥62॥
ਤਾ ਸੇਵਾ ਮਹਿ ਮਯਾ ਜੁ ਰਾਮ । ਕ੍ਰਿਪਾਵੰਤ ਵਿਦਿਆ ਅਭਿਰਾਮ।
ਤਿਨ ਕੀ ਦਯਾ ਭਈ ਮੁਝ ਉਪਰ । ਉਪਜਯੋ ਯਾਨ ਸਹੀ ਮੁਝ ਹੀਉ ਪਰ ॥63॥
ਅੜਿਲ ਛੰਦੁ ॥
ਤਾਤੇ ਮੇਘ ਮਾਲ ਇਹ ਕੀਨੀ। ਜੋ ਗੁਰ ਕੇ ਮੁਖ ਤੇ ਸੁਨ ਲੀਨੀ।
ਇਸ ਕੇ ਪੜੇ ਸੁ ਸੋਭਾ ਪਾਵੈ। ਸੋ ਜਗ ਮਹਿ ਪੰਡਿਤ ਕਹਲਾਵੈ ॥ 64॥
ਰਸਾਵਲ ਛੰਦ॥
ਮੁਨਿ ਸਸਿ ਵਸੁ ਕੋ ਜਾਨ, ਮਹੀ ਸੰਵਤ ਇਹੁ ਆਖਤ।
ਕਾਤਕ ਸੂਦ ਗੁਰਵਾਰ, ਮਾਨ ਪੰਚਮ ਤਿਥਿ ਭਾਖਤ।
ਉਤਰਾਖਾੜ ਨਿਛਤ੍ਰ ਦਿਵਸ ਮਹਿ ਏਕਇ ਕੀਜਤ।
ਜੋ ਘਟ ਅਖਰ ਹੋਇ, ਤਾਹਿ ਕਵਿ ਸੁਧ ਕਰ ਲੀਜਤ 1165॥
ਲੀਲਾਵਤੀ ਛੰਦੁ॥
ਦੇਸ ਜਲੰਧਰ ਸੋਡੇ ਸੁੰਦਰ, ਨਾਮੁ ਦੁਆਬਾ ਠੋਰ ਕਹਿਓ।
ਸੁਭ ਦਾਨ ਪੁੰਨ ਕੀ ਠੋਰ ਇਹੀ ਹੈ, ਮਾਨੋ ਸੁਰ ਪੁਰ ਆਨ ਰਹਿਓ।
ਪੰਡਿਤ ਨਰ ਸੋਭੈ ਕਵਿਤਾ ਭਾਰੀ, ਗੀਤ ਵਜੰਤ ਰੋਜ ਸੀਓ।
ਗ੍ਰਿਹ ਗ੍ਰਿਹ ਮੰਗਲ ਚਾਰ ਜੁ ਹੋਵਹਿ, ਤਾ ਮਹਿ ਪੁਰ ਇਕ ਇਹੁ ਵਸਿਓ ॥66॥
ਦੋਹਰਾ॥
ਸਗਲ ਸਿਧ ਕਰ ਸੋਭ ਹੈ, ਫਗਵਾੜਾ ਸੁਭ ਥਾਨ।
ਤਹਾ ਮੇਘ ਕਵਿਤਾ ਕਰੀ, ਆਛੀ ਬਿਧ ਮਨ ਆਨ ॥67॥
ਚੂਹੜ ਮੱਲ ਜੇ ਚੌਧਰੀ, ਫਗਵਾੜੇ ਕੇ ਰਾਇ।
ਚਤਰ ਸੈਨ ਕਰ ਸੋਭ ਹੈ, ਜਿਉ ਉਡਗਣ ਸਸਿ ਥਾਇ ॥ 6811...
ਗੀਤਕਾ ਛੰਦੁ ॥
ਕਰ ਸਰਬ ਛੰਦ ਮਿਲਾਇ ਇਕਠਾ ਕਹੀ ਸੰਖਿਆ ਜਾਸ ਕੀ।
ਦੁਆ ਪ੍ਰਿੰਸ ਅਖਰ ਇ ਹਸਾਬੈ, ਆਠ ਸੈ ਉਨਚਾਸ ਕੀ।
ਇਹੁ ਛੰਦ ਖਟ ਸਤ ਅਰ ਉਨਤੀ ਸੈ, ਕਹੀ ਕਵਿ ਇਹੁ ਭਾਸ ਕੀ।
ਸੋ ਜਾਨ ਸੰਖਿਆ ਦੋਇ ਜਾ ਤੈ, ਮੇਘ ਮਾਲ ਬਿਲਾਸ ਕੀ॥ 71॥
ਦੋਹਰਾ ॥
ਕਵਿ ਜਨ ਕਵਿਤਾ ਕੋ ਸਦਾ, ਦਿਨ ਦਿਨ ਹੋਇ ਆਨੰਦ।
ਵਸੇ ਗ੍ਰੰਥ ਜਗ ਚਿਰ ਲਗੇ, ਜਬ ਲਗ ਰਵਿ ਤਿਸ਼ਿ ਚੰਦ 17211
ਇਤਿ ਸ੍ਰੀ ਮੇਘ ਮਾਲਾ ਮੁਨਿ ਮੇਘ ਰਾਜ ਵਿਰਚਿਤੇ ਸਗੁਨ ਵਿਚਾਰ ਵਰਨਨ ਨਾਮ ਚਤੁਰਥੋ ਦੁਆਰ ਸਮਾਪਤੰ ॥4॥ (ਪੱਤਰੇ 104-07)
"