ਹੱਥ ਲਿਖਤ ਨੰਬਰ 346 "ਨਾਂ : ਜਪੁਜੀ ਸਟੀਕ ਤੇ ਹੋਰ ਰਚਨਾਵਾਂਲੇਖਕ : ਸੋਢੀ ਮਿਹਰਵਾਨਪੱਤਰੇ : 382ਵੇਰਵਾ : ਪੱਤਰੇ ਜਪੁਜੀ ਸਟੀਕ 122, ਜ਼ਫਰ ਨਾਮਾ ਸ੍ਰੀ ਮੁਖ ਵਾਕ ਪਾਤਸ਼ਾਹੀ 10 ਸਟੀਕ 248, ਕਥਾ ਅਹੀਰੀ ਕੀ 249-58, ਕਥਾ ਰਾਜੇ ਨਿਰਮੋਹੀ ਕੀ 248-60, ਕੁੱਲ ਜੋੜ 382, ਪ੍ਰਤੀ ਸਫਾ 7 ਸਤਰਾ, ਕਾਗਜ਼ ਦੇਸੀ, ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਸਾਦਾ ਕਾਲੀਆ ਤੇ ਲਾਲ ਲਕੀਰਾਂ ਵਾਲਾ, ਪੁਸਤਕ ਸਜਿਲਦ, ਪਰ ਜਿਲਦ ਉੱਖੜੀ ਹੋਈ, ਵੈਸੇ ਹੱਥ-ਲਿਖਤ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾਮਾਲੂਮ।ਸਮਾਂ: ਪੁਸਤਕ ਦੋ ਕੁ ਸੋ ਸਾਲ ਪੁਰਾਣੀ ਜਾਪਦੀ ਹੈ।ਆਰੰਭ : ੴ ਸਤਿਗੁਰ ਪ੍ਰਸਾਦਿ। ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਸੈਭੰ ਗੁਰ ਪ੍ਰਸਾਦਿ। ਜਪੁ। ਮਹਲਾ 1 । ਅਰਥਿ ਨਾਲਿ ਲਿਖਿਆ। ਜੇ ਕੋਈ ਇਸ ਜਪੁ ਨੇ ਪੜ੍ਹੇਗਾ, ਲਿਖੇਗਾ, ਤਿਸ ਕੀ ਪਰਮਗਤਿ ਹੋਵੇਗੀ। ਵਚਨ ਹੈ ਸਿਰੀ ਸਤਿਗੁਰੂ ਬਾਬੇ ਨਾਨਕ ਜੀ ਕਾ । ਬੋਲੇ ਭਾਈ ਵਾਹੁਗੁਰੂ। ਤਬ ਗੁਰੂ ਬਾਬਾ ਨਾਨਕ ਜੀ ਏਕ ਦਿਨਿ ਪੰਜਾਬ ਕੀ ਧਰਤੀ ਨਗਰ ਕਰਤਾਰ ਪੁਰਿ ਬੈਠਾ ਥਾ| ਅਰੁ ਦਰਗਹ ਪਰਮੇਸਰ ਕੀ ਬੁਲਾਇਆ। ਤਬ ਫੇਰ ਹੁਕਮੁ ਪਰਮੇਸਰ ਕਾ ਲੈ ਆਇਆ ਏਸ ਜਹਾਨ ਵਿਚਿ ...(ਪੱਤਰਾ 1)ਅੰਤ : ..ਏਹੁ ਜਪੁ ਕਰਤੇ ਪੁਰਖੁ ਸਚੁ ਨਾਨਕ ਕੀਆ ਵਖਿਆਨੁ।ਜਗਤ ਉਧਾਰਨ ਕਾਰਨੇ, ਧੁਰਹੁ ਹੋਆ ਫੁਰਮਾਨ। ਅੰਮ੍ਰਿਤ ਵੇਲਾ ਸਚੁ ਨਾਮੁ, ਜਪੁ ਜਪੀਐ ਕਰਿ ਇਸਨਾਨੁ।ਹਿਤ ਕਰਿ ਜਪੁ ਕਉ ਜੋ ਪੜ੍ਹੇ, ਸੋ ਦਰਗਹਿ ਪਾਏ ਮਾਨੁ। ਜੰਮਣ ਮਰਣਾ ਕਟੀਐ, ਜੇ ਜਪਿ ਸੰਗਿ ਲਾਏ ਧਿਆਨੁ।ਜਿਵ ਕਿਵ ਕਰਿ ਜਪ ਕਉ ਪੜ੍ਹੇ, ਅਉਸਰ ਤਰੈ ਨਿਦਾਨੁ॥ਜੋ ਮਨਸਾ ਮਨ ਮੇ ਕਰੈ, ਪੂਰਨ ਕਰੈ ਭਗਵਾਨ।ਅਹਿਨਿਸਿ ਜਪੁ ਜਪਤਾ ਰਹੈ ਦਾਸ ਨਾਨਕ ਦੀਜੈ ਦਾਨੁ॥ਬੋਲਹੁ ਭਾਈ ਵਾਹਗੁਰੂ ਬਾਬਾ ਨਾਨਕੁ। ਧੰਨ ਗੁਰੂ ਸਤਿਗੁਰੂ (ਪੱਤਰੇ 120-21) ਇਸ ਤੋਂ ਅੱਗੇ ਪੱਤਰਾ 122 ਤਕ ਦੇ ਸ਼ਬਦ ਰਾਗ ਤਿਲੰਗ ਮਹਲਾ 1 (ਯਕ ਅਰਜ ਗੁਫਤਮ...) ਤੇ ਰਾਗਾਂ ਤਿਲੰਗ ਬਾਣੀ ਭਗਤ ਕਬੀਰ ਜੀ ਕੀ (ਬੇਦ ਕਤੇਬ ਇਫਤਰਾ ਭਾਈ...) ਦਰਜ ਹਨ।(ਅ) ਜ਼ਫ਼ਰ ਨਾਮਾ ਪਾਤਸ਼ਾਹੀ ੧੦ ਸਟੀਕ (ਟੀਕਾਕਾਰ-ਨਾਮਾਲੂਮ)ਆਰੰਭ : ੴ ਹੁਕਮੁ ਸਤਿ ਸ੍ਰੀ ਵਾਹਗੁਰੂ ਜੀ ਕੀ ਫਤੇ ਹੈ। ਜਫਰਨਾਮਹਿ ਸ੍ਰੀ ਮੁਖ ਬਾਕ ਪਾਤਿਸ਼ਾਹੀ 101 ਕਮਾਲੇ ਕਰਾਮਾਤ ਕਾਇਮ ਕਰੀਮ। ਰਜ਼ਾ ਬਖਸ਼ ਰਾਜਕ ਰਿਹਾਕੇ ਰਹੀਮ॥ ਟੀਕਾ। ਹੇ ਔਰੰਗਜੇਬ। ਤੂੰ ਜੋ ਕਰਾਮਾਤ ਸਾਥੋ ਮੰਗਦਾ ਹੈ ਸੋ ਬਡੀ ਭਾਰੀ ਕਰਾਮਾਤ ਵਾਹਗੁਰੂ ਪਾਸਿ ਹੈ। ਸੋ ਕਾਯਮ ਹੈ। ਕਿਰਪਾ ਕਰਨ ਵਾਲਾ ਹੈ। ਰਜਾ ਕਰ ਕੇ ਬਖਸਦਾ ਹੈ। ਰਿਜਕ ਦੇਣ ਵਾਲਾ ਹੈ। ਮੁਕਤ ਕਰਦਾ ਹੈ। ਦਇਆ ਕਰਨ ਵਾਲਾ ਹੈ... (ਪੱਤਰਾ 1)ਅੰਤ :ਲਬਾਲਬ ਬਕੁਨ, ਦਮਬਦਮ ਨੋਸ਼ ਕੁਨ। ਗਮੇ ਹਰਦੁ ਆਲਮ ਫਰਾਮੋਸ਼ ਕੁਨ11 (211) ਟੀਕਾ। ਪੂਰ ਕੇ ਬਡਾ ਤਰਾਤਰੀ ਪਿਆਲਾ ਦੇਹੁ ਜੋ ਮੈਂ ਪੀਵਾਂ। ਏਹੁ ਕੈਸਾ ਹੈ ਜੋ ਇਸ ਲੋਕ ਤੇ ਪਰਲੋਕ ਦੀ ਚਿੰਤਾ ਗਵਾਇ ਦੇਂਦਾ ਹੈ। ਸਭ ਚਿੰਤਾ ਦੂਰ ਕਰਦਾ ਹੈ। ਸੋ ਏਹੁ ਭਜਨ ਦਾ ਪਿਆਲਾ ਹੈ। ਜਿਨਾ ਪੀਤਾ ਹੈ ਤਿਨਾ ਨੂ ਬਡਾ ਸੁਖ ਦੇਂਦਾ ਹੈ। ਹਮੇਸਾ ਰੰਗੁ ਦੇਗਾ ਰਖਦਾ ਹੈ। ਬੁਧ ਬਡੀ ਉਜਲ ਕਰਦਾ ਹੈ।121868 112 11 ਜ਼ਫ਼ਰ ਨਾਮਹ ਸਮਾਪਤ ਭਇਆ। (ਪੱਤਰੇ 244-45)ਇਸ ਤੋਂ ਅੱਗੇ ਪੱਤਰਾ 248 ਤੱਕ ਇਸ ਜ਼ਫ਼ਰ ਨਾਮੇ ਨਾਲ ਸੰਬੰਧ ਰੱਖਣ ਵਾਲੀ ਇਕ ਸਾਖੀ ਭਾਈ ਦਇਆ ਸਿੰਘ, ਮੁਹਕਮ ਸਿੰਘ ਆਦਿ ਪੰਜਾ ਪਿਆਰਿਆਂ ਦੇ ਇਹ ਜ਼ਫ਼ਰਨਾਮਾ ਸ਼ਾਹ ਔਰੰਗਜ਼ੇਬ ਪਾਸ ਲੈ ਜਾਣ ਦੀ ਹੈ, ਜੋ ਇਸ ਪ੍ਰਕਾਰ ਹੈ—“ਜੋ ਕੋਈ ਗੁਰੂ ਕਾ ਸਿਖੁ ਪੜ੍ਹਦਾ ਹੈ ਤਿਸ ਨੂ ਗੁਰੂ ਸਿਖੀ ਬਖਸਦਾ ਹੈ। ਮੁਕਤ ਪ੍ਰਾਪਤ ਹੋਤੀ ਹੈ। ਜਨਮ ਮਰਨ ਤੋਂ ਰਹਤ ਹੋਤਾ ਹੈ। ਦਇਆ ਸਿੰਘ ਸੋਫਤੀ ਲਾਹੋਰ ਦੀ ਵਾਸੀ, ਮੁਹਕਮ ਸਿੰਘ ਛੀਬਾ ਸਿਖੁ ਦੁਆਰਕਾ ਦੀ ਵਾਸੀ, ਤੀਜਾ ਸਾਹਿਬ ਸਿੰਘ ਬਿਦਰ ਦੀ ਵਾਸੀ, ਧਰਮ ਸਿੰਘ ਹਠੀਲਾ ਜਟੁ ਸਿਖ ਹਸਤਨਾਪੁਰ ਦੀ ਵਾਸੀ, ਪੰਜਵਾ ਹਿੰਮਤ ਸਿੰਘ ਝੀਵਰ ਜਗਨ ਨਾਥ ਦੀ ਵਾਸੀ, ਏ ਪੰਜ ਸਿੰਘ ਖਤ ਲੈ ਕੇ ਅਰੰਗੇ ਪਾਸ ਗਏ। ਅੱਗੇ ਅਰੰਗਾ ਪਲੰਘ ਉਪਰ ਬੈਠਾ ਥਾ, ਕਿਆ ਵੇਖੇ ਜੋ ਪੰਜ ਸਿੰਘ ਹੈ, ਸਿਆਮ ਬਸਤ ਹੈਨ, ਹਥਿਆਰਾ ਨਾਲ ਹੈਨ। ਆਏ ਜੈਸੇ ਸ਼ੇਰ ਆਵਤ ਹਨ। ਵੇਖ ਕੇ ਅਰੰਗਾ ਕੋਬਿਆ ਤਾਂ ਸਿਖਾ ਕਹਿਆ, ""ਬੇਲ, ਵਾਹਗੁਰ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤੇ ਹੈ।"" ਤਾਂ ਤੀਨ ਸਿੰਘ ਸਿਰਾਦੀ ਤੇ ਦੁਇ ਪਵਾਦੀ ਬੈਠ ਗਏ ਤੇ ਅਰੰਗਾ ਕੰਬਿਆ, ਕਹਨ ਲਗਾ : ""ਖਾਲਸਾ ਹੁਆ ?"" ਸਿਖਾਂ ਕਹਿਆ, "" ਹੂਆ।"" ਫੇਰ ਅਰੰਗੇ ਕਹਿਆ, ""ਹੂਆ ?"" ਤਾ ਸਿਖਾ ਕਰਿਆ, ""ਹੂਆ।"" ਫੇਰ ਤੀਜੀ ਬਾਰ ਕਹਿਆ, ""ਹੂਆ?"" ਤਾਂ ਅਰੰਗੇ ਕਹਿਆ ""ਗੁਰੂ ਗੋਬਿੰਦ ਸਿੰਘ ਨੇ ਬਡੀ ਕਾਹਲ ਕੀਨੀ ਹੈ। ਸੋ ਬਰਸ ਖਾਲਸੇ ਕਾਹਲੀ ਕੀਤੀ ਹੈ ਅਗਦੀ, ਬਡਾ ਦੁਖੁ ਖਾਲਸਾ ਪਾਏਗਾ।"" ਤਾਂ ਸਿਖਾਂ ਕਹਿਆ, ""ਏਹੁ ਖਤੁ ਗੁਰੂ ਜੀ ਨੇ ਤੈਨੂੰ ਦਿੱਤਾ ਹੈ। ਤੂੰ ਪੜ੍ਹ।"" ਤਾਂ ਅਰੰਗਾ ਖਤੂ ਲੈ ਕੇ ਮਹਲ ਦੇ ਅੰਦਰ ਜਾਇ ਪੜ੍ਹਨੇ ਲਗਾ, ਜਿਵੇਂ ਜਿਵੇਂ ਪੜ੍ਹੇ ਤਿਵੇਂ ਤਿਵੇਂ ਰੰਗ ਜਰਦ ਹੋਵੇ। ਜੋ ਸੰਪੂਰਨ ਪੜ੍ਹ ਰਹਿਆ ਤਾਂ ਲਗਾ ਤੜਫਨੇ, ਪਰੁ ਜਿੰਦ ਨਿਕਲੇ ਨਾਹੀ। ਤਾਂ ਅਰੰਗੇ ਦੀ ਬੇਟੀ ਪਾਸ ਆਈ। ਓਸ ਕਹਿਆ, ""ਬਾਪ ਜੀ। ਏਹ ਕਿਆ ਬਾਤ ਹੈ?"" ਤਾ ਅਰੰਗੇ ਕਹਿਆ, "" ਐ ਬੇਟੀ। ਮੈਂ ਗੁਰੂ ਤੋਂ ਬੇਮੁਖ ਹਾਂ। ਮੈਂ ਮਥੇ ਗੁਰੂ ਦੇ ਲਗ ਨਹੀਂ ਸਕਦਾ। ਓਨਾਂ ਦੇ ਬਚਨ ਮੈਂ ਪੜ੍ਹੇ ਹੈਨ, ਸੋ ਮੇਰੇ ਕਲੇਜੇ ਨੂੰ ਬੇਧ ਗਏ ਹੈਨ। ਮੈਂ ਨ ਮਰ ਸਕਦਾ ਹੈ, ਨਾ ਮੈਂ ਜੀਵ ਸਕਦਾ ਹਾਂ। ਏਕ ਨਾਉ ਖੁਦਾਇ ਦਾ ਹੈ, ਜੇ ਮੈਂ ਓਹ ਲਵਾਂ ਤਾਂ ਮੇਰੀ ਜਿੰਦ ਨਿਕਲੋਗੀ, ਨਹੀਂ ਤਾਂ ਮੈਂ ਤੜਫਦਾ ਰਹਾਂਗਾ। ਸੋ ਮੈਂ ਲੈਂਦਾ ਨਾਹੀ, ਕਿਉਂ ਜੋ ਮੈਂ ਕਾਫਰ ਹੋਂਦਾ ਹੈ। ਇਸ ਕਰਕੇ ਮੁਖ ਮੈਂ ਲੈਂਦਾ ਨਹੀਂ।"" ਕਹਿਆ, ""ਭਲੀ ਬਾਤ। ਕਾਗਦ ਸਿਆਹੀ ਅਣਵਾਇ ਮੈਂ ਲਿਖਦਾ ਹਾਂ ।"" ਤਾਂ ਕਾਗਦ ਸਿਆਹੀ ਆਣ ਦੀਨੀ । ਤਾਂ ਅਰੋਗੇ ਚਾਰ ਅਛਰ ""ਵਾਹਗੁਰੂ"" ਦੇ ਨਾਉਂ ਦੇ ਲਿਖੇ। ਸੋ ਅਛਰ ਤਾ ਲਿਖੀਦੇ ਹੈਨ ਜੋ ਜੀਅ ਵਿਚ ਆਵਦੇ ਹੈਨ। ਜਿਤ ਵੇਲੇ ਜੀਅ ਵਿਚ ਆਏ ਤਿਤੇ ਵੇਲੇ ਪ੍ਰਾਨ ਛੁਟ ਗਏ। ਤਾਂ ਗੁਰੂ ਸਾਹਿਬ ਬੈਠੇ ਹੈਸਨ ਧੌਲੇ ਕਾਂਗੜ, ਸਵਾ ਪਹਰੁ ਦਿਨੁ ਚੜ੍ਹਿਆ ਸੀ. ਜੋ ਗੁਰੂ ਬਚਨ ਕੀਤਾ, ""ਮਾਰਿਆ ਅਰੰਗਾ, ਪਰੁ ਕਾਫਰ ਕਰ ਕੇ ਮਾਰਿਆ।"" ਸਿਖਾ ਕਹਿਆ, ""ਸਚੇ ਪਾਤਸ਼ਾਹ। ਏਹੁ ਕਿਆ ਬਚਨੁ ਕੀਤਾ?"" ਗੁਰੂ ਫੇਰ ਕਹਿਆ, ""ਭਾਈ ਸਿਖੋ! ਅਰੰਗੇ ਨੂੰ ਅਸਾਂ ਮਾਰਿਆ ਕਾਫਰ ਕਰ ਕੇ ਦਿਲੀ ਵਿਚ।"" ਸੁਣ ਕੇ ਸਿਖ ਅਸਚਰਜ ਹੋਏ ਹੋਏ। ਤਾਂ ਹੀ ਚੌਥੇ ਦਿਨ ਉਪਰੰਤ ਸਿਖ ਆਏ। ਓਨਾਂ ਆਇ ਕਹਿਆ, ""ਜੀ, ਅਰੋਗਾ ਮਾਰਿਆ।"" ਬੋਲੋ ਵਾਹਗੁਰੂ ਜੀ ਕੀ ਫਤੇ। ਜੋ ਕੋਈ ਗੁਰੂ ਕਾ ਸਿਖੁ ਸੁਣੇਗਾ, ਪੜ੍ਹੇਗਾ, ਵਿਚਾਰੇਗਾ, ਉਸ ਦੀ ਸਰਬ ਭਾਵਨਾ ਪੂਰੀ ਹੋਵੇਗੀ, ਮੁਕਤ ਹੋਵੇਗਾ, ਜਨਮ ਮਰਨ ਤੀ ਛੁਟੇਗਾ, ਬਡਾ ਫਲੁ ਹੈ, ਇਜੇਹਾ ਅਵਰ ਫਲੁ ਕੋਈ ਨਾਹੀ। ਜਫਰ ਨਾਮਾ ਪੜ੍ਹੇ, ਸੁਣੇ ਤੇ ਜੰਗ ਵਿਚ ਜਾਵੇ ਤਿਸ ਦੀ ਫਤੇ ਹੋਵੇਗੀ। ਜਿਵੇਂ ਅਰੰਗੇ ਨੂੰ ਮਾਰ ਫਤੇ ਪਾਈ ਤਿਵੇਂ ਸੁਣਨ ਪੜ੍ਹਨ ਵਾਲਾ ਫਤੇ ਪਾਵੇਗਾ। ਬੋਲੋ ਜੀ ਵਾਹਗੁਰੂ, ਵਾਹਗੁਰੂ, ਵਾਹਗੁਰੂ, ਵਾਹਗੁਰੂ, ਵਾਹਗੁਰੂ ਜੀ।"" (ਪੱਤਰੇ 245-48)(ੲ) ਕਥਾ ਅਹੀਰੀ ਕੀ (ਲੇਖਕ-ਨਾਮਾਲੂਮ)ਆਰੰਭ : ੴ ਸਤਿਗੁਰੂ ਪ੍ਰਸਾਦਿ। ਅਥ ਕਥਾ ਅਹੀਰੀ ਕੀ ਲਿਖਤੇ। ਬਚਨ ਸ੍ਰੀ ਵਸਿਸਟ ਜੀ ਕੇ । ਸ੍ਰੀ ਰਾਮ ਚੰਦ ਜੀ ਪ੍ਰਸਨ ਪੂਛੇ ਹੈ। ਸ੍ਰੀ ਵਸਿਸਟ ਜੀ ਉਪਦੇਸ ਕਰਤੇ ਹੈ।... (ਪੱਤਰੇ 249)ਅੰਤ : ਦੋ| ਪਾਛੇ ਬਹੁ ਪੁਸਤਕ ਪੜੇ, ਕਹਿਨ ਸੁਨਨ ਕੇ ਬਾਦ। ਜਿਉ ਸਾਲਨ ਕੜਛੀ ਫਿਰੈ, ਏਕ ਨ ਪਾਵੈ ਸਾਦ॥ ਇਤ ਅਹੀਰੀ ਕੀ ਕਥਾ ਸਮਾਪਤ।( ਪੱਤਰੇ 258)(ਸ) ਕਥਾ ਰਾਜੇ ਨਿਰਮੋਹੀ ਕੀ (ਲੇਖਕ-ਨਾਮਾਲੂਮ)ਆਰੰਭ : ੴ ਸਤਿਗੁਰੂ ਪ੍ਰਸਾਦਿ। ਅਥ ਕਥਾ ਰਾਜੋ ਨਿਰਮੋਹੀ ਕੀ ਲਿਖਤੇ। ਏਕ ਰਾਜਾ ਨਿਰਮੋਹੀ ਥਾ, ਤਿਸ ਕਾ ਬੇਟਾ ਸਿਕਾਰ ਖੇਡਣੇ ਗਇਆ ਥਾ, ਇਕੇਲਾ ਹੀ ਸਿਕਾਰ ਕੋ ਗਇਆ ਥਾ।( ਪੱਤਰੇ 258)ਅੰਤ : ਧੰਨ ਹੋ ਰਾਜਾ, ਧੰਨ ਤੂੰ, ਧੰਨ ਤੁਮਾਰਾ ਦੇਸ। ਧੰਨ ਤੁਮਾਰਾ ਸਤਿਗੁਰੂ, ਜਿਨ ਤੁਮ ਕੋ ਕੀਆ ਉਪਦੇਸ਼।। ਨਿਪਤਿ ਨਿਰਮੋਹੀ ਕੇ ਵਚਨ ਸੁਣ ਕਰ, ਤਪਸੀ ਪ੍ਰਸੰਨ ਭਯਾ। ਰਾਜ ਕਉਰ ਕਉ ਸਵਾਰ ਕੇ ਰਾਜੇ ਨਿਰਮੋਹੀ ਕੇ ਪਾਸ ਭੇਜ ਦੀਆ। ਇਤਿ ਸ੍ਰੀ ਨਿਰਮੋਹੀ ਕੀ ਕਥਾਸਮਾਪਤੰ। ।( ਪੱਤਰਾ 260)"