ਹੱਥ ਲਿਖਤ ਨੰਬਰ 347

"ਨਾਂ : ਧਿਆਉ ਬਿਰੰਗਮ ਕਾ ਤੇ ਹੋਰ ਰਚਨਾਵਾਂ
ਲੇਖਕ : ਸ੍ਰੀ ਗੁਰੂ ਨਾਨਕ ਦੇਵ ਜੀ
ਪੱਤਰੇ: 571,
ਵੇਰਵਾ : ਪੱਤਰੇ ਧਿਆਉ ਬਿਹੰਗਮ ਕਾ 85, ਜੁਗਾਵਲੀ ਮਹਲਾ 1, 417-18 ਗੋਸ਼ਟਿ
ਅਜਿੱਤੇ ਰੰਧਾਵੇ ਕੀ 419-34, ਜਪੁ ਪਰਮਾਰਥ (ਅਧੂਰਾ) 435-44 ਸਾਖੀਆਂ ਭਾਈ ਗੁਰਦਾਸ ਜੀ ਵਾਰ ਯਾਰ੍ਵੀਂ (ਗੁਰੂ ਸਿੱਖਾਂ ਦੀ ਭਗਤ ਮਾਲ) 444-56 ਪੰਜ ਪੱਤਰੇ ਖਾਲੀ, ਗੁਰ ਰਤਨਾਵਲੀ 373.166 ਤੋਂ 173 ਤੱਕ 8 ਪੱਤਰੇ ਗੁਮ, ਪੱਤਰਾ 272 ਤੋਂ 373 ਤਕ ਸਾਖੀ (ਗੋਸ਼ਟਿ) ਮਕੇ ਮਦੀਨੇ ਦੀ ਗੁਰ ਸਿੱਖਾਂ ਦੀ ਭਗਤ ਮਾਲ (ਮਨੀ ਸਿੰਘ) 577-625 ਸਹੰਸ੍ਰ ਨਾਮਾ ਸੁਖਮਨਾ 625-317 ਦੇਵੀ ਜੂ ਕੀ ਉਸਤਤਿ (ਛਕੇ 633-39, ਕੁੱਲ ਜੋੜ 571 ਪੱਤਰੇ ਪ੍ਰਤੀ ਸਫਾ 21 ਸਤਰਾਂ : ਕਾਗਜ਼ ਦੇਸੀ (ਸਿਆਲ ਕੋਟੀ), ਲਿਖਤ ਸਾਫ, ਪਰ ਕਈ ਥਾਵੀ ਕਾਫ਼ੀ ਅਸ਼ੁੱਧ ਜਿਸ ਕਰ ਕੇ ਉਕਾਈਆਂ ਦੀ ਸ਼ੁੱਧੀ ਹਾਸ਼ੀਏ ਉਤੇ ਕੀਤੀ ਹੋਈ। ਹਾਸ਼ੀਆ ਸਾਦਾ ਤੇ ਰੰਗੀਨ ਲਕੀਰਾਂ ਵਾਲਾ: ਸਿਰਲੇਖ, ਮੰਗਲਾਚਰਣ ਦੀਆਂ ਤੁਕਾਂ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਕਈ ਥਾਵੀ ਪੱਤਰਿਆ ਦੇ ਦੂਹਰੇ ਅੰਕ, ਜੋ ਕ੍ਰਮ-ਅੰਕਾਂ ਦੇ ਨਾਲ ਵੱਖੋ ਵੱਖ ਰਚਨਾਵਾਂ ਦੇ ਅੰਕ ਹਨ, ਹਾਸ਼ੀਏ ਉਤੇ ਗੋਲ ਚਕ ਦੇ ਕੇ ਜਾਂ ਸਾਦੇ ਢੰਗ ਨਾਲ ਦਿੱਤੇ ਹੋਏ; ਇਸ ਸੰਗ੍ਰਹ ਦੀਆਂ ਕਈ ਰਚਨਾਵਾਂ, ਜਿਨ੍ਹਾਂ ਦੇ ਪੱਤਰ-ਅੰਕ ਪਰਸਪਰ ਨਹੀਂ ਮਿਲਦੇ, ਕੁਝ ਅਧੂਰੀਆਂ ਵੀ ਹਨ।
ਸਮਾਂ : ਸੰਮਤ 1823 ਬਿ.।
ਲਿਖਾਰੀ : ਦਯਾ ਰਾਮ, ਅਬਰੋਲਾ।
ਸਥਾਨ :ਸੁਰਖ਼ ਪੁਰ ਦੀ ਧਰਮਸਾਲਾ।
(ਉ) ਧਿਆਉ ਬਿਹਗੰਮ ਕਾ
(ਅ) ਧਿਆਉ ਬਿਹੰਗਮ ਕਾ (ਦੂਜਾ)
(ੲ) ਧਿਆਉ ਬਿਹੰਗਮ ਕਾ (ਤੀਜਾ)
(ਸ) ਜੁਗਾਵਲੀ (ਮਹਲਾ ੧)
(ਹ) ਗੋਸ਼ਟਿ ਅਜਿਤੇ ਰੰਧਾਵੈ ਕੀ
(ਕ) ਜਪੁ ਪਰਮਾਰਥ (ਟੀਕਾਕਾਰ-ਨਾਮਾਲੂਮ)
(ਖ) ਗੁਰ ਸਿੱਖਾਂ ਦੀ ਭਗਤ ਮਾਲ (ਭਾਈ ਮਨੀ ਸਿੰਘ)
(ਗ) ਜਪੁ ਪਰਮਾਰਥ (ਟੀਕਾਕਾਰ-ਨਾਮਾਲੂਮ)
(ਘ) ਗੁਰੁ ਰਤਨਾਵਲੀ (ਲੇਖਕ-ਨਾਮਾਲੂਮ)
(ਙ) ਗੁਰ ਸਿੱਖਾਂ ਦੀ ਭਗਤ ਮਾਲ (ਭਾਈ ਮਨੀ ਸਿੰਘ)
(ਚ) ਸਹਸ੍ਨਾਮਾ ਸੁਖਮਨਾ (ਪਾਤਸ਼ਾਹੀ ੧੦)
ਆਰੰਭ : (ਮੁੱਢਲੇ 22 ਪੱਤਰੇ ਗਮ, ਜਿਸ ਕਾਰਨ ਕੋਈ ਰਚਨਾ ਇਸ ਵਿਚੋਂ ਲੁਪਤ ਹੈ। ੴ । ਸਤਿਗੁਰ ਪ੍ਰਸਾਦਿ॥ ਮਹਲਾ 1 ॥ ਸਤਿਨਾਮ ਕਰਤਾ ਪੁਰਖੁ ... ਬਿਹੰਗਮ ਕਾ ਧਿਆਉ ਚਲਿਆ॥ ਮਹਲਾ ੧ ॥ ਚੌਪਈ ॥ ਸੁਲਤਾਨ ਪੁਰ ਨਗਰ ਬਾਬਾ ਜੀ ਰਹੈ। ਤਿਸ ਨਗਰ ਪਾਸ ਬੇਈਂ ਨਿਤ ਬਹੈ।...(ਪੱਤਰਾ 23)
ਅੰਤ: ਪਉੜੀ॥ ਸੁਨਹੁ ਸੰਤਹੁ ਤੁਮ ਸਾਚੀ ਬਾਨੀ । ਗੁਰੂ ਅਪਨੇ ਕਉ ਹਰਿ ਜਨੁ ਜਾਨੀ। ਜਾਹਿਰੁ ਹੋਵੈ ਸਦਾ ਸਹਾਈ। ਧਰਮ ਬਿਲਾਸ ਪਰਮ ਗਤਿ ਪਾਈ। ਪਾਖੰਡ ਛਾਡਿ ਬ੍ਰਹਮੰਡ ਮਨ ਧਰੋ। ਆਨ ਕੇ ਛਾਡ ਸਿਮਰਨ ਨਿਤ ਕਰੋ। ਸੁਚ ਕ੍ਰਿਪਾ ਅਰੁ ਹਰਿ ਹਰਿ ਭੇਜੋ। ਝੂਠਾ ਪੈਰੀ ਪਉਣਾ ਤਜੋ॥123॥ ਸਲੋਕ॥ ਜੋ ਤੁਮ ਸਾਚੈ ਸਿਖ ਹੋ, ਤਜਹੁ ਕੁਬੁਧੀ ਮਤਿ। ਹਰਿਜਨ ਹਰਿ ਕਾ ਭਜਨੁ ਭਜੁ, ਤਥੁ ਹੋਇ ਤੁਮਾਰੀ ਗਤਿ ॥124॥ ਸੋਰਠਾ ॥ ਜੋ ਤੁਮ ਰਾਖਹੁ ਸਾਚੁ ਬਚਨੁ ਹਮਾਰਾ ਮਾਨ ਲੇਹੁ। ਗੁਰ ਕਾ ਹੋਇ ਸਰਾਪੁ, ਜੋ ਤੁਮ ਹੋਵਹੁ ਅਧਰਮ ਮੈ ॥125॥( ਪੱਤਰਾ 631/103)
ਇਸ ਤੋਂ ਅਗੇ ਦਸਾਂ ਗੁਰਾਂ ਦਾ ਆਰਤਾ ਦਰਜ ਹੈ:-
ੴ ਸਤਿਗੁਰੂ ਪ੍ਰਸਾਦਿ। ਹਜੂਰ ਗੁਰੂ ਗੋਬਿੰਦ ਜੀ ਕੇ ਦਸਾਂ ਗੁਰਾਂ ਦਾ ਆਰਤਾ ਭਾਈ ਗੁਰਦਾਸ ਜੀ ਕਹਾ। ਪਾਤਸ਼ਾਹੀ 10।
ਗੁਰੂ ਨਾਨਕ ਕ੍ਰਿਪਾਲ ਭਜੁ ਮਨੁ, ਸਕਲ ਦੁਖ ਬਿਨਾਸਨੰ। ਸ੍ਰੀ ਗੁਰੂ ਚਰਨ ਕਵਲੁ ਬਲਿਹਾਰ, ਨਾਨਕ ਸਕਲਿ ਸੂਖ ਨਿਵਾਸਨੰ। ਜਹਿ ਜਪਤੁ ਸਿਧ ਚੌਰਾਸਿ ਖਟੁ ਜਤਿ ਧਿਆਨੁ ਧਰਤ ਮਹੇਸ੍ਵਰ। ਭਜੁ ਦੀਨ ਬੰਧੂ ਗੁਰਦੇਵ, ਨਾਨਕ ਵਿਸੁਨਾਥ ਵਿਸਰ 111 ॥( ਪੱਤਰਾ 631/103)
ਇਸ ਤੋਂ ਅੱਗੇ ਪੱਤਰਾ 633 ਤੋਂ 639 ਤਕ ਛਕੇ ਦੇਵੀ ਜੀ ਕੇ ਪਾਤਸ਼ਾਹੀ ੧੦ ਲਿਖੇ ਹੋਏ ਹਨ, ਜੋ ਛਪੇ ਹੋਏ ਵੀ ਮਿਲਦੇ ਸਨ।
"