ਹੱਥ ਲਿਖਤ ਨੰਬਰ 349

"ਨਾਂ : ਪਰਚੀਆਂ ਭਗਤਾਂ ਕੀਆਂ ਤੇ ਹੋਰ ਰਚਨਾਵਾ
ਲੇਖਕ : ਵਿਭਿੰਨ
ਵੇਰਵਾ : ਪੱਤਰੇ ਪ੍ਰੇਮ ਅੰਬੋਧ 124, ਇਕ ਸ਼ਲੋਕੀ ਸਹੰਸ ਨਾਮ 124 ਵਾਂ ਅੱਧਾ ਪੱਤਰਾ, ਇਕ ਸ਼ਲੋਕੀ ਰਾਮਾਇਣ 124-25ਵਾਂ ਅੱਧਾ ਪੱਤਰਾ, ਗਰਭ ਗੀਤਾ ਭਾਖਾ 125-34, ਬੈਂਤਾਂ ਸੰਤ ਦਾਸ ਤੱਪਸੀ ਕੀਆਂ 134-41, ਸ਼ਲੋਕ ਦਰਸ਼ਨ ਭਗਤ ਕੇ 141-45 ਨਸੀਹਤ ਨਾਮਾ ਮਹਲਾ ੧, 145-47, ਸੁਖ਼ਨ ਫ਼ਕੀਰਾਂ ਕੇ 147-51 ਸਲੋਕ ਕਬੀਰ ਜੀ ਕੇ 151-54, ਰਾਗ ਨਾਮ ਮਾਲਾ ਮਹਲਾ 1, 154-55, ਕਮਲ ਨੇਤ੍ ਸਤੋਤ੍ਰ, ਕ੍ਰਿਸ਼ਨ ਲੀਲਾ 155-56, ਜਲ ਭਗਵਾਨ ਸੰਧਿਆ 156-58, ਸ਼ਿਵ ਅਸ਼ਟਕ 158-59, ਰਾਮ ਅਸ਼ਟਕ 159-60, ਬਾਰਾ ਮਾਹਾਂ ਚਾਨਣ ਦਾਸ ਜੀ ਕਾ 160-62, ਫੁਟਕਲ ਸ਼ਬਦ-ਸ਼ਲੋਕ ਤੇ ਪਰਚੀਆਂ ਸੰਤਾਂ-ਭਗਤਾਂ ਕੀਆਂ 163-75; ਪ੍ਰਤੀ ਸਫ਼ਾ 12 ਸਤਰਾਂ: ਕਾਗਜ਼ ਦੇਸੀ, ਜਿਲਦ ਟੁੱਟੀ ਹੋਈ, ਜਿਸ ਕਰ ਕੇ ਕਈ ਥਾਵੀਂ ਪੱਤਰੇ ਧੱਬੇ ਲੱਗਣ ਕਰ ਕੇ ਖ਼ਰਾਬ ਹਨ।
ਸਮਾਂ : ਸੰਮਤ 1904 ਬਿ.।
ਲਿਖਾਰੀ : ਨਾਮਾਲੂਮ।
(ੳ) ਪਰਚੀਆਂ ਭਗਤਾਂ ਦੀਆਂ
(ਅ) ਇਕ ਸ਼ਲੋਕੀ ਸਹੰਸ ਨਾਮ
(ੲ) ਇਕ ਸ਼ਲੋਕੀ ਰਾਮਾਇਣ
(ਸ) ਗਰਭ ਗੀਤਾ
(ਹ) ਬੈਤਾਂ ਸੰਤ ਦਾਸ ਤੱਪਸੀ ਕੀਆਂ
(ਕ) ਸ਼ਲੋਕ ਦਰਸ਼ਨ ਭਗਤ ਕੇ
(ਖ) ਸ਼ਲੋਕ ਕਬੀਰ ਜੀ ਕੇ
(ਗ) ਰਾਗੁ ਨਾਮੁ ਮਾਲਾ (ਮਹਲਾ ੧)
(ਘ) ਬਾਰਾ ਮਾਹਾ ਚਾਨਣ ਦਾਸ ਜੀ ਕਾ
ਆਰੰਭ : ੴ ਸਤਿਗੁਰ ਪ੍ਰਸਾਦਿ। ਪਾਤਿਸਾਹੀ 10 । ਪਰਚੀਆਂ ਪ੍ਰੇਮੁ ਭਗਤਾਂ ਕੀਆਂ। ਪ੍ਰੇਮ (ਅੰ) ਬੋਧ ਕੇ ਪੋਥੀ ਲਿਖਤੇ 1 ॥ ਦੋਹਰਾ॥
ਓਅੰ ਨਮੋ ਪਰਮਾਤਮਾ, ਪੂਰ ਰਹਿਓ ਸਭ ਅੰਗ।... (ਪੱਤਰਾ 1)
ਅੰਤ: ਰਾਧੇ ਤੇ ਸ੍ਰੀ ਕ੍ਰਿਸਨ ਅਕਠੇ ਹੋਏ, ਮਤ ਚਾਨਣ ਆਖੁ ਸੁਣਾਈ।
ਚਾਨਣ ਜਾਤੁ ਪਾਤੁ ਕਾ ਸਾਹਾ, ਪਿਤਾ ਰਾਜ ਹੈ ਰੂਪ।
ਨਿਕਭਉ ਜੀ ਕਾ ਪੋਤ੍ਰਾ ਵਰਨਿਆ ਹੈ ਸਰੂਪ।
ਜੋ ਪੜ੍ਹੇ ਸੋ ਹਰਿ ਚਿਤ ਧਾਰੇ, ਟਲਨ ਜਮ ਕੇ ਦੂਤ ॥12 ॥
ਬਹਰਾ ਮਹੁ (ਬਾਰਾ ਮਾਹਾ) ਸੰਪੂਰਨ ਚਾਨਣ ਦਾਸ ਕੇ।( ਪੱਤਰਾ 162)
ਇਸ ਤੋਂ ਅੱਗੇ ਪੱਤਰਾ 175 ਤਕ ਫੁਟਕਲ ਸ਼ਬਦ-ਸ਼ਲੋਕ ਤੇ ਪਰਚੀਆ ਸੰਤਾਂ-ਭਗਤਾਂ ਕੀਆਂ ਦਰਜ ਹਨ।
"