ਹੱਥ ਲਿਖਤ ਨੰਬਰ 350

"ਨਾਂ : ਕਥਾ ਗੁਜਰੀ ਕੀ ਤੇ ਹੋਰ ਰਚਨਾਵਾ।
ਲੇਖਕ : ਨਾਮਾਲੂਮ।
ਵੇਰਵਾ : ਪੱਤਰੇ ਕਥਾ ਗੁਜਰੀ ਕੀ 118-29 (12), ਕਥਾ ਰਾਜੇ ਨਿਰਮੋਹੀ ਦੀ 129-32 (4), ਕਥਾ ਰਾਜੇ ਭਰਥਰੀ ਕੀ132-37 (6) ਪ੍ਰਤੀ ਸਫ਼ਾ 7-8 ਸਤਰਾਂ, ਕਾਗ਼ਜ਼ ਦੇਸੀ: ਲਿਖਤ ਸਾਫ਼ ਤੇ ਬੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ, ਸਿਰਲੇਖ ਤੇ ਛੰਦਾਂ ਦੇ ਨਾਮ ਨਾਲ ਸਿਆਹੀ ਨਾਲ ਲਿਖੇ ਹੋਏ; ਹਰੇਕ ਕਥਾ ਦੇ ਮੁੱਢਲੇ ਪੱਤਰੇ ਰੰਗੀਨ ਬੇਲਦਾਰ; ਪੱਤਰਾ-ਅੰਕ 118 ਤੋਂ ਸ਼ੁਰੂ ਹੋਣ ਕਰਕੇ ਮਾਲੂਮ ਹੁੰਦਾ ਹੈ ਕਿ ਇਹ ਕਥਾਵਾਂ ਕਿਸੇ ਇਕੋ ਪੁਸਤਕ ਦੇ ਭਾਗ ਹਨ ਤੇ ਉਸ ਪੁਸਤਕ ਦੇ ਮੁੱਢਲੇ ਪੱਤਰੇ 117 ਗੁਮ ਹਨ।
ਸਮਾਂ : ਲਗ ਪਗ ਦੋ ਕੁ ਸੌ ਸਾਲ ਪੁਰਾਣੀ ਲਿਖਤ ਜਾਪਦੀ ਹੈ।
ਲਿਖਾਰੀ : ਨਾਮਾਲੂਮ ।
(ੳ) ਕਥਾ ਗੁਜਰੀ ਕੀ
ਆਰੰਭ : ਹਾਥ ਜੋਰ ਠਾਢਾ ਭਯੋ, ਸ੍ਰੀ ਰਾਮ ਚੰਦ ਗੁਰ ਪਾਇ
ਲਘ ਦੀਰਘ ਕੀ ਸਗਲ ਗਤਿ ਮੋ ਕੋ ਦੇਹੁ ਬਤਾਇ ॥1॥
ਪੁਨਿ ਵਸਿਸਟਿ ਤਬ ਬੋਲਿਓ, ਸੁਨਿ ਬ੍ਰਿਤਾਂਤ ਰਘੁਬੀਰ ।
ਜਗ ਮਹਿ ਐਸੇ ਹੋਇ ਰਹੁ, ਜੈਸੇ ਭਈ ਅਹੀਰ ॥2 ॥
ਗਾਉ ਏਕ ਸਲਤਾ ਕੇ ਤੀਰ। ਤਾ ਮਹਿ ਸੁਖੀ ਬਸਹਿ ਆਹੀਰ।
ਜਲ ਤ੍ਰਿਣ ਗੋਧਨ ਰਹੀ ਅਘਾਇ। ਨਿਰਭੈ ਬਿਚਰੇਂ ਸੁੰਦਰ ਠਾਇ ॥3॥ (ਪੱਤਰਾ 118)
ਅੰਤ : ਬੁਧ ਭਈ ਬਿਮਲ ਨਿਰੰਦ ਕੀ, ਗੁਜਰੀ ਕੇ ਉਪਦੇਸ਼।
ਤਿਮਰੁ ਬਿਨਾਸਿਓ ਰਿਦੇ ਤੇ, ਨਿਰਮੋਹੀ ਭਯੋ ਨਰੇਸ 1611 (ਪੱਤਰਾ 129)
(ਅ) ਕਥਾ ਰਾਜੇ ਨਿਰਮੋਹੀ ਦੀ
ਆਰੰਭ : ੴ ਸਤਿਗੁਰ ਪ੍ਰਸਾਦਿ । ਕਥਾ ਰਾਜੇ ਨਿਰਮੋਹੀ ਕੀ ॥ ਸੋਰਠਾ॥
ਤਿਹ ਸੁਤ ਚੜ੍ਹਿਓ ਸ਼ਿਕਾਰ, ਨਾਮ ਨਿਰਮੋਹੀ ਜਾਹਿ ਕੋ।
ਆਇਓ ਬਨ ਮੰਝਾਰ, ਧਨੁਖ ਬਾਨ ਕਰ ਮੇ ਧਰੇ ॥1॥(ਪੱਤਰਾ 129)
ਅੰਤ ਧੰਨ ਹਮਾਰੇ ਭਾਗ, ਦਰਸਨ ਕਰਿਓ ਭੂਪ ਕੋ।
ਰਹੋ ਚਰਨ ਸੰਗ ਲਾਗ, ਕ੍ਰਿਪਾ ਦ੍ਰਿਸਟਿ ਮੁਹਿ ਪਰਿ ਕਰਹੁ ॥15॥(ਪੱਤਰਾ 132)
(ੲ) ਕਥਾ ਰਾਜੇ ਭਰਥਰੀ ਕੀ
ਆਰਂਭ : ੴ ਸਤਿਗੁਰ ਪ੍ਰਸਾਦਿ। ਸਤਮੀ ਕਥਾਂ ਰਾਜੇ ਭਰਥਰੀ ਕੀ। ਏਕ ਦਿਨ ਰਾਜਾ
ਭਰਬਰੀ ਰਾਣੀ ਪਿੰਗੁਲਾ ਕੇ ਬਚਨ ਕੇ ਲੀਏ ਬਾਗ਼ ਮੋ ਆਇ ਬੈਠਾ ਤਬ ਰਾਨੀ ਕੌ
ਖਬਰ ਭਈ ਜੋ ਏਕ ਜੰਗੀ ਮੈਂ ਆਇ ਬੈਠਾ ਹੈ(ਪੱਤਰਾ 132)
ਅੰਤ : ਤਬ ਰਾਨੀ ਪਿੰਗਲਾ ਕੇ ਸੋਈ ਹੀ ਛਾਡਿ ਕਰਿ ਗੁਸਾਈ ਭਰਥਰੀ ਜੀ ਤਹਾ ਤੇ
ਉਦਿਆਨ ਕਉ ਰਮਤੇ ਭਏ 1 ॥ (ਪੱਤਰਾ 137)
"