ਹੱਥ ਲਿਖਤ ਨੰਬਰ 352 "ਗੁਰੁ ਰਤਨ ਮਾਲ (ਸੌ ਸਾਖੀ)ਲੇਖਕ : ਭਾਈ ਸਾਹਿਬ ਸਿੰਘ।ਪੱਤਰੇ : 355ਵੇਰਵਾ : ਕਾਗਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ, ਪਰ ਸਿੱਧੀ ਸਾਦੀ ਹਾਸ਼ੀਆ ਸਾਦਾ ਲਾਲ-ਕਾਲੀਆਂ ਲਕੀਰਾਂ ਵਾਲਾ: ਜਿਲਦ ਟੁੱਟੀ ਹੋਈ, ਜਿਸ ਕਰ ਕੇ ਪੁਸਤਕ ਕੁਝ ਖਸਤਾ ਹਾਲਤ ਵਿਚ ਹੈ।ਸਮਾਂ : ਪੁਸਤਕ ਡੇਢ ਕੁ ਸੌ ਸਾਲ ਪੁਰਾਣੀ ਜਾਪਦੀ ਹੈ।ਲਿਖਾਰੀ : ਭਾਈ ਸਾਹਿਬ ਸਿੰਘ।ਆਰੰਭ : ੴ ਸਤਿਗੁਰ ਪ੍ਰਸਾਦਿ। ਮੰਗਲ।ਬਾਬਾ ਨਾਨਕ ਗੁਰੂ ਅੰਗਦ, ਗੁਰੂ ਅਮਰ ਦਾਸ।॥ ਰਾਮ ਦਾਸ ਗੁਰੂ ਅਰਜਨ, ਹਰਿ ਗੋਬਿੰਦ ਗੁਨ ਰਾਸ ॥ 1 ॥ ਗੁਰ ਹਰਿ ਕ੍ਰਿਸਨੋ ਸੇਵੀਏ. ਗੁਰ ਤੇਗ ਬਹਾਦੁਰ ਧੀਰ।ਗੁਰ ਗੋਬਿੰਦ ਸਿੰਘ ਆਰਿ ਮ੍ਰਿਗ, ਤੁਰਕਨ ਕਉ ਸੁਰ ਬੀਰ 12 ॥ ਸਾਹਿਬ ਸਿੰਘ ਪਦ ਸਰਨ ਤੁਹਿ, ਲਿਖੇ ਲਿਖਾਰੀ ਗ੍ਰੰਥ। ਗੁਰ ਅਨੁਚਰ ਬੁਢੇ ਕੁਲਨ, ਰਾਮ ਕੁਇਰ ਸੁਖ ਪੰਥ॥3 ॥ (ਪੱਤਰਾ 1)ਅੰਤ: ਸੰਬਤ ਸਤਰਾ ਸਹਸ ਥਾ, ਅਸੀ ਏਕ ਸੁਭਾਸ। ਸਾਹਿਬ ਸਿੰਘ ਲਿਖ ਸਾਖੀਆ, ਪੋਥੀ ਕਰੀ ਜਿਗਿਆਸ॥ਪੀਛੇ ਸਾਖੀ ਅੰਤ ਕੀ, ਲਿਖੀ ਸੰਬਤ ਇਕੀਸ। ਚਾਰ ਦੋਹਰੇ ਫਿਰ ਲਿਖੇ, ਦਾਸ ਨਾਰਾਇਨ ਰੀਸ॥ ਜਨਮ ਜਨਮ ਹੋ ਜਾਚਿ ਹੌ, ਬਿਪ੍ਰ ਗੁਰਨ ਸੋ ਏਹ। ਹੁਕਮ ਨਾਮਾ ਬਡਿਅਨ ਦੀਆ, ਦਾਸ ਭਾਇ ਮੁਝ ਦੇਹ॥ ਜਨਮ ਮਾਂਗਹੁ ਏਕ ਵਾਰ, ਜਹ ਕੁਲ ਤੁਮਰੀ ਸੇਵ। ਨਾਤਰ ਹਉ ਪਾਪੀ ਕੁਲੀ, ਤ੍ਰਿਨ ਬਨ ਸੰਤਨ ਲੇਵ ॥ ਭਲੋ ਲਗੋ ਗੁਰ ਪੰਥ ਮਮ, ਸਿਦਕ ਤੁਮਾਰੇ ਹਾਥ। ਸੰਤਤਿ ਨਾਰੀ ਸਮ ਕੁਲੀ, ਰਾਖੋ ਸਬ ਕਰ ਮਾਥ॥ ਹਰਿ ਹਰਿ ਮੁਖ ਤੇ ਬੋਲੀਏ, ਬੋਲ ਵਾਹਗੁਰੂ ਮੰਤ। ਊਚ ਨੀਚ ਕੁਲ ਜਨਮ ਨਾ, ਜਾ ਤੇ ਡੁਲੋ ਨ ਸੰਤ॥ 1001 ॥... ਸ੍ਰੀ ਅੰਮ੍ਰਿਤਸਰ ਰਾਮ ਦਾਸ ਪੁਰੁ। ਜੇਠ ਸੁਦੀ ਪੂਰਣ ਮਾਸੀ ॥ 15 ॥ ….ਸਾਹਿਬ ਸਿੰਘ ਲਿਖਾ। (ਪੱਤਰਾ 355)"