ਹੱਥ ਲਿਖਤ ਨੰਬਰ 353 ਨਾਂ : ਪਾਰਸ ਭਾਗ ਭਾਖਾਲੇਖਕ : ਇਮਾਮ ਅਲ ਗਜ਼ਾਲੀ।ਅਨੁਵਾਦਕ : ਭਾਈ ਗਾੜੂ ਜੀ।ਪੱਤਰੇ: 570ਵੇਰਵਾ : ਕਾਗਜ਼ ਸਿਆਲ ਕੋਟੀ (ਖਾਕੀ ਰੰਗ ਦਾ) ਲਿਖਤ ਬੜੀ ਸਾਫੀ ਤੇ ਸ਼ੁੱਧ ਹਾਸ਼ੀਆ ਅਤਿ ਸੁੰਦਰ ਰੰਗੀਨ ਚੁਤਰਫੀ ਚੌਹਰੀਆਂ-ਪੰਜੌਹਰੀਆਂ ਲਕੀਰਾਂ ਵਾਲਾ: ਮੁੱਢਲੇ ਦੋ ਸਫ਼ੇ ਸੁਨਹਿਰੀ ਰੰਗੀਨ ਖੂਬਸੂਰਤ ਵੇਲ ਬੂਟਿਆਂ ਨਾਲ ਸਜੇ ਹੋਏ; ਜਿਲਦ ਉੱਖੜੀ ਹੋਈ; ਪੁਸਤਕ ਆਦਿ ਤੋਂ ਅੰਤ ਤਕ ਹਰ ਤਰਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾਮਾਲੂਮ ।ਸਮਾਂ : ਸੇਮਤ 1904 ਬਿ.।ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਪਾਰਸ ਭਾਗ ਗਿਰੰਥ ਭਾਖਾ ਲਿਖ੍ਯ। ਆਦਿ ਧਿਆਉ। ਉਸਤਤਿ ਜੋ ਹੈ ਮਹਾਰਾਜ ਕੀ ਅਰ ਉਪਕਾਰ ਜੋ ਹੈ ਮਹਾਰਾਜ ਕੇ ਸੋ ਅਪਾਰ ਹੈ। ਸੋ ਅੰਬਰ ਕੇ ਤਾਰੇ ਅਰੁ ਮੇਘ ਕੀ ਬੂੰਦਾਂ ਅਰੁ ਪੱਤਰ ਬਨਾਸਪਤੀ ਕੇ ਅਰੁ ਰੇਤੁ ਕੇ ਕਿਣਕੇ ਅਰੁ ਅਕਾਸ ਕੇ ਅਣੁ ਤੇ ਭੀ ਅਧਿਕ ਹੈ।... (ਪੱਤਰਾ 1)ਅੰਤ ਅਰੁ ਇਕ ਸਾਧ ਕੋ ਬੇਦੀ ਖਾਨੇ ਵਿਖੇ ਜਬ ਮਿਤ੍ਰ ਮਿਲਣੇ ਆਏ ਬੇ ਤਬ ਉਨਹੁ ਪਰੀਖਿਆ ਕੇ ਨਮਿਤ ਉਨ ਕੋ ਪਾਥਰ ਮਾਰੇ, ਤਬ ਵਹੁ ਭਾਗ ਗਏ। ਬਹੁੜ ਉਸਸਾਧ ਨੇ ਕਹਾ ਜੋ ਤੁਮ ਜੂਠੇ (ਝੂਠੇ) ਮਿਤ੍ ਹੋ, ਕਾਹੇ ਤੇ ਜੋ ਮਿਤ੍ਰ ਕੇ ਦੁਖੁ ਵਿਖੇ ਮਿਤ੍ਰ ਕੋ ਦੁਖੁ ਨਹੀਂ ਭਾਸਤਾ॥ 13 ॥ ਅਥ ਪ੍ਰੀਤ ਪ੍ਰੇਮ ਰਜਾਇ ਸਮਾਪਤ।(ਲਿਖਾਰੀ ਵਲੋਂ) ਸੋਰਠਾ॥ਹਰਿ ਸਿਉ ਕਰੀਐ ਪ੍ਰੀਤਿ ਅਵਰ ਸਕਲ ਵਿਧਿ ਤਿਆਗੀਓ।ਦੂਜੀ ਪ੍ਰੀਤਿ ਅਨੀਤਿ, ਤਾ ਮੈ ਸੁਖ ਸੁਪਨੈ ਨਹੀਂ॥ 1 ॥ਹਰਿ ਕੀ ਮੰਨ ਰਜਾਇ, ਸਰਬ ਪਦਹੁ ਤੇ ਇਹ ਬਡਾ।ਆਠ ਪਹਰਿ ਹਰਿ ਧਿਆਇ, ਸਭ ਸੁਖ ਇਸ ਹੀ ਮੈਂ ਸਦਾ 12 ॥ ਚਉਪਈ। ਮਾਨ ਰਜਾਇ ਪ੍ਰਭ ਜੂ ਕੀ ਭਾਈ । ਤਬ ਪ੍ਰਭ ਤੋ ਕੋ ਹੋਇ ਸਹਾਈ।ਤਬ ਤੁਝ ਬਿਘਨ ਨ ਨੇੜੇ ਆਵੈ । ਜਬ ਰਜਾਇ ਪ੍ਰਭੁ ਜੀ ਤੁਮ ਭਾਵੈ।ਇਸ ਮੈਂ ਸੰਸਾ ਨਾਹੀ ਕੋਇ। ਪ੍ਰਭੁ ਜੋ ਕਰੇ ਸੋਈ ਭਲਾ ਹੋਇ। ਜਬ ਇਹ ਨਿਸਚਾ ਤੁਮ ਦ੍ਰਿੜ ਕੀਆ। ਤਬ ਤੁਮਰਾ ਮਨ ਸੀਤਲ ਥੀਆ॥ 3 ॥ ਦੋਹਰਾ॥ ਸਭ ਸੰਤਨ ਇਉ ਭਾਖਿਆ ਪ੍ਰਭ ਜੀ ਕਰੇ ਸੁ ਹੋਇ॥ ਤਾ ਤੇ ਤੁਮ ਰਾਜੀ ਰਹੋ, ਤਬ ਪ੍ਰਭ ਭੇਟੇ ਸੋਇ॥ 4 ॥ ਸਭ ਸਾਧਨ ਕੋ ਮੰਤ ਯਹਿ, ਪ੍ਰਭ ਕੀ ਮਾਨ ਰਜਾਇ। ਤਬ ਪ੍ਰਭੁ ਜੀ ਪਰਸੇਨ ਹੋਇ, ਲੇਵੇ ਕੰਠ ਲਗਾਇ॥5॥ਸੰਪੂਰਨ । ਸਭ ਸੰਮਤ 1904, ਚੇਤ ਸੁਦੀ 4 ਸੰਨਵਾਨ (ਸ਼ਨਿਵਾਰ)। (ਪੱਤਰਾ 570)ਇਹ ਪਾਰਸ ਭਾਗ ਫ਼ਾਰਸੀ ਦੀ ਪ੍ਰਸਿੱਧ ਪੁਸਤਕ ਕੀਮੀਆਇ ਸਆਦਤ (ਕ੍ਰਿਤ ਇਮਾਮ ਅਲ ਗ਼ਜ਼ਾਲੀ) ਦਾ ਭਾਖਾ-ਅਨੁਵਾਦ ਹੈ ਜੋ ਕਈ ਵੇਰ ਗੁਰਮੁਖੀ ਤੇ ਦੇਵਨਾਗਰੀ ਅੱਖਰਾਂ ਵਿੱਚ ਛਪ ਚੁੱਕਾ ਹੈ। ਕੀਮੀਆਇ ਸਆਦਤ ਤਾ ਇਕ ਅਨੁਵਾਦ ਉਰਦੂ ਵਿਚ ਵੀ ਹੋਇਆ ਸੀ ਜੋ ਨਵਲ ਕਿਸ਼ੋਰ ਪ੍ਰੈਸ ਲਖਨਊ ਵਲੋਂ ਛਪਿਆ ਹੋਇਆ ਮਿਲਦਾ ਹੈ।