ਹੱਥ ਲਿਖਤ ਨੰਬਰ 354 "ਨਾਂ : ਅਧਿਆਤਮ ਰਾਮਾਇਣਲੇਖਕ : ਰਿਖਿ ਬਿਆਸ।ਅਨੁਵਾਦ : ਸਾਧੂ ਗੁਲਾਬ ਸਿੰਘ।ਪੱਤਰੇ : 532ਅਮਲੀਵੇਰਵਾ : ਕਾਗ਼ਜ਼ ਦੇਸੀ: ਲਿਖਤ ਸਾਫ਼, ਜੋ ਕਿਤੇ ਕਿਤੇ ਅਸ਼ੁੱਧ ਹੋਣ ਕਰ ਕੇ ਹਾਸ਼ੀਏ ਉਤੇ ਸੋਧੀ ਹੋਈ ਹੈ; ਕਠਿਨ ਸ਼ਬਦਾਂ ਦੀਆਂ ਲਾਲ ਸਿਆਹੀ ਨਾਲ ਅਸਲ ਇਬਾਰਤ ਦੇ ਨਾਲੋ ਨਾਲ ਤੇ ਹਾਸ਼ੀਏ ਉਤੇ ਪੈਰ-ਟੂਕਾਂ ਲੱਗੀਆਂ ਹੋਈਆਂ, ਹਾਸ਼ੀਆਂ ਸਾਦਾ ਲਕੀਰਾਂ ਵਾਲਾ; ਸਿਰਲੇਖ,ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਸਾਦੀ ਜਿਲਦ ਵਾਲੀ, ਜੋ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾਰਾਇਣ ਦਾਸਸਮਾਂ: ਰਚਨਾ ਕਾਲ ਸੰਮਤ 1839 ਬਿ, ਸ ਨਕਲ: ਸੰਮਤ 1878 ਬਿ.ਸਥਾਨ : ਨੰਗਲ (7)ਆਰੰਭ : ੴ ਸ੍ਰੀ ਗਣੇਸਾਯ ਨਮ ॥ ਦੋਹਰਾ॥ਦੇਵੀ ਮਾਤਾ ਸਾਰਦਾ, ਸਰਦ ਇੰਦੁ ਸਮ ਹਾਸ।ਬੰਦ ਪਦ ਪੰਕਜ ਸਦਾ ਕਰੋ ਸੁਮਤਿ ਪ੍ਰਕਾਸ ॥1(ਪੱਤਰਾ 1)ਅੰਤ : ਦੱ॥ ਜਾ ਪਦ ਪੰਕਜ ਨੀਰ ਲਹਿ, ਬੰਧਨ ਦਏ ਨਿਵਾਰ।ਮਾਨ ਸਿੰਘ ਗੁਰ ਕੇ ਨਮੋ, ਤਪੇ ਗਿਆਨ ਅਵਤਾਰ ॥52॥ਦੋਹਰਾ॥ ਗ੍ਰਹ ਅਗਨੀ ਵਸੁ ਚੰਦ ਪੁਨ, ਸੰਬਤ ਆਨੰਦ ਧਾਰ॥ਦਸਮੀ ਕਾਤਕ ਸੁਦੀ ਸਭ, ਸੁਰਾਧੀਸ ਗੁਰੂ ਵਾਰ ॥53॥ ਇਤਿ ਸ੍ਰੀ ਮਤ ਅਯਾਤਮ ਰਾਮਾਯਣੇ (ਉ) ਮਾ ਮਹੇਸੁਰ ਸੰਬਾਦੇ ਉਤਰ ਕਾਂਡੇਬੈਕੁੰਠ ਨਿਰਯਾਣੇ ਨਾਮ ਨਵਮੋ ਧ੍ਯਾਯ ।ਦੋਹਰਾ ॥ ਨੰਗਲ ਨਗਰ ਗੋਬਿੰਦ ਕਾ, ਨਿਰਮਲ ਸੁਭ ਅਸਥਾਨ।ਨਾਰਿਯਿਣ ਦਾਸ ਪੋਥੀ ਲਿਖੀ, ਪੂਰਣ ਭਾਈ ਗੁਰਿਦੁਆਰ ॥1॥ ਸੰਬਤ ਅਠਾਰਾ ਸੈ ਅਠਤਰਾ ਥਿਤਿ ਪੂਰਿਯਣ ਮਾਸੀ ਪੂਰਣ ਰਵਿਵਾਰ। ਰਾਮੁ ਰਾਮੁ ਰਾਮੁ। (ਪੱਤਰਾ 532)"