ਹੱਥ ਲਿਖਤ ਨੰਬਰ 355

"ਨਾਂ : ਥਾਣੀ ਸਾਧੂ ਸੁੰਦਰ ਦਾਸ ਜੀ ਕੀ
ਲੇਖਕ : ਸਾਧੂ ਸੁੰਦਰ ਦਾਸ।
ਪੱਤਰੇ : 89
ਵੇਰਵਾ: ਕਾਗ਼ਜ ਦੇਸੀ ਕਿਰਮ ਖੁਰਦਾ, ਜਿਸ ਕਰ ਕੇ ਮੁੱਢਲੇ ਪਤਿਆਂ ਉਤੇ ਆਰ-ਪਾਰ ਛੇਕ ਪਏ ਹੋਏ, ਤੇ 80ਵਾਂ ਪੱਤਰਾ ਉਪਰੋਂ ਕੁਝ ਫਟਿਆ ਹੋਇਆ ਲਿਖਤ ਸਾਫ,ਪਰ ਕਈ ਥਾਵੀਂ ਅਸ਼ੁੱਧ ਕੁਝ ਅਸ਼ੁੱਧੀਆਂ ਹਾਸ਼ੀਏ ਉਤੇ ਦਰੁਸਤ ਕੀਤੀਆਂ ਹੋਈਆਂ: ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਮੁੱਢਲੇ ਸਫ਼ੇ ਦਾ ਹਾਸ਼ੀਆ ਬਗ਼ੈਰ ਲਕੀਰਾਂ ਦੇ ਬਿਲਕੁਲ ਸਾਦਾ ਪੁਸਤਕ ਦੇ ਮੁੱਢ ਵਿਚ 5 ਪੱਤਰੇ ਹਨੁਮਾਨ ਨਾਟਕ (ਹਿਰਦੇ ਰਾਮ, ਭੱਲਾ) ਦੇ, ਜੋ ਹੋਰ ਕਲਮ ਨਾਲ ਕਿਸੇ ਅਨਜਾਣ ਲਿਖਾਰੀ ਦੇ ਲਿਖੇ ਹੋਏ ਹਨ; ਪੁਸਤਕ ਬਗ਼ੈਰ ਜਿਲਦ।
ਲਿਖਾਰੀ : ਖ਼ੁਸ਼ੀਆ ਰਾਮ, ਮੱਕੜ।
ਸਮਾਂ : ਸੰਮਤ 1885 ਬਿ.
ਸਥਾਨ : ਪਟਣ ਨਗਰ (ਪਾਕ ਪਟਨ-ਪਾਕਿਸਤਾਨ)।
ਆਰੰਭ : (ਪਹਿਲੇ ਪੱਤਰੇ ਹਨੂਮਾਨ ਨਾਟਕ ਦੇ ਤੇ ਫੇਰ ਕੁਝ ਪੱਤਰੇ ਖਾਲੀ ਛੱਡ ਕੇ) ੴ
ਸਤਿਗੁਰ ਪ੍ਰਸਾਦਿ। ਰਾਮ ਜੀ ਸਤਿ । ਸ੍ਰੀ ਗੁਰਦੇਵ ਦਾਦੂ ਪ੍ਰਸਾਦਿ ਬਾਬਾ ਸੁੰਦਰ
ਦਾਸ ਜੀ ਕਾ ਸਵੈਯਾ ਲਿਖਤੰ । ਪ੍ਰਥਮ ਗੁਰ ਦੇਵ ਕੋ ਅੰਕ। ਇੰਦਵ ਛੰਦ॥
ਮੌਜ ਕਰੀ ਗੁਰ ਦੇਵ ਦਇਆ ਕਰ, ਸਬਦ ਸੁਨਾਇ ਕਹ੍ਯਾ ਹਰਿ ਨੇਰੋ।
ਜਿਵ ਰਵਿ ਕੈ ਪ੍ਰਗਟੈ ਨਿਸ ਜਾਤ, ਸੁ ਦੂਰ ਕੀਓ ਭ੍ਰਮ ਭਾਨ ਅੰਧੇਰੋ।
ਕਾਇਕ ਬਾਇਕ ਮਾਨਸ ਹੂ ਕਰ, ਹੈ ਗੁਰ ਦੇਵਹਿ ਬੰਦਨ ਮੇਰੋ।
ਸੁੰਦਰ ਦਾਸ ਕਹੈ ਕਰ ਜੋਰ, ਸੁ ਦਾਦੂ ਦਇਆਲ ਕੋ ਹਉ ਨਿਤ ਚੇਰੋ॥ 1 ॥..(ਪੱਤਰਾ 9)
ਅੰਤ : ਸੁੰਦਰ ਮੌਨ ਗਹੀ ਸਿਧ ਸਾਧ, ਕੌਨ ਕਹੇ ਉਸ ਦੀ ਮੁਖ ਬਾਤੈ ॥ 15 ॥
ਇਤਿ ਸ੍ਰੀ ਅਸਚਰਜ ਕੌ ਅੰਗ ਸੰਪੂਰਣੇ ਸਮਾਪਤ। ਅੰਗ ਸਮਸਤ ਚੌਤੀਸ ॥34.
ਸਮਾਪਤਹ ॥553॥ ਪੋਥੀ ਸੰਪੂਰਣ ਹੋਈ ਸੁੰਦਰ ਦਾਸ ਜੀ ਕੀ । ਸੰਮਤ ਅਠਾਰਹ
॥ 18 1. ਸੈ ਪਚਾਸੀਏ ॥ 85 ॥ ਵਿਚ ਲਿਖੀ ਖੁਸੀਏ ਰਾਮ ਮੱਕੂੜ ਦੇ ਦਸਖਤ:
ਲਿਖੀ ਮਿਤੀ ਹਾੜ੍ਹ ਦਿਨ ਸ਼ੁਕਰਵਾਰ।
ਦਸਖਤ ਖੁਸੀਏ ਰਾਮ ਕੇ, ਮਾਣਕ ਸੁਤ ਨਿਰਧਾਰ ॥1 ॥
ਮਕੁੜ ਜਾਤ ਕਹਾਵਈ, ਪਟਣ ਨਗਰ ਮੈ ਧਾਮ।
ਯਾ ਪੋਥੀ ਪੂਰਨ ਕਰੀ, ਪਰਮੇਸ੍ਵਰ ਕੇ ਕਾਮ ॥ 2 ॥
ਹੌ ਅਜਾਨ ਅਤਿ ਮੂੜ੍ਹ ਮਤਿ; ਕਹਿ ਨ ਸਕੋ ਸਭ ਭਾਇ।
ਭੂਲ ਚੂਕ ਕੀਜੈ ਖਿਮਾ, ਲੀਜੈ ਸਾਧ ਬਨਾਇ॥ 3 ॥
ਸੋਰਠਾ॥ ਨਮੋ ਨਿਰੰਜਨ ਰੂਪ, ਨਿਰੰਕਾਰ ਕਾਰਣ ਕਰਣ।
ਸਤਿਗੁਰ ਚਰਨ ਅਨੂਪ, ਨਮੋ ਸੁ ਹਿਤ ਚਿਤ ਲਾਇ ਕੈ ॥4 ॥ਸੰਪੂਰਣੰ ਸੁਭੰ। (ਪੱਤਰੇ 88-89)
"