ਹੱਥ ਲਿਖਤ ਨੰਬਰ 356 "ਨਾਂ : ਰਘੁਵਰ ਪਦ ਰਤਨਾਵਲੀ ਤੇ ਹੋਰ ਰਚਨਾਵਾਂਪੱਤਰੇ : 64ਲੇਖਕ : ਕਵੀ ਰਤਨ ਹਰੀ।ਵੇਰਵਾ : ਪੱਤਰੇ ਸ੍ਰੀ ਰਘੁਵਰ ਪਦ ਰਤਨਾਵਲੀ 56, ਰਘੁਵਰ ਲੀਲਾ 57-60 (4) ਤੇ ਬਿਨਯ ਬਾਰਹੀ 60-64 (5): ਪ੍ਰਤੀ ਸਫਾ 8 ਸਤਰਾਂ: ਕਾਗਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਸਜਿਲਦ, ਜੋ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾਮਾਲੂਮਸਮਾਂ : 19ਵੀਂ ਸਦੀ ਬਿ. (ੳ) ਰਘੁਵਰ ਪਦ ਰਤਨਾਵਲੀ।ਆਰੰਭ : ੴ ਸ੍ਰੀ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ ::ਰਘੁਬਰ ਪਦ ਰਤਨਾਵਲੀ, ਬਰਨੋ ਬਿਮਲ ਬਨਾਇ। ਗੁਰ ਆਚਾਰਜ ਅਵਧ ਪਤਿ, ਬੰਦਿ ਬਚਨ ਮ(ਨ) ਕਾਇ ॥1॥ ਰਾਗ ਬਿਲਾਵ (ਲ)। ਜੇ ਰਘੁਬਰ ਜੈ ਜਨਕ ਸੁਤਾਪਤਿ, ਦਸਰਥ ਰਾਜ ਦੁਲਾਰੇ। ਮੰਗਲ ਕਰਨ ਹਰਨ ਸਭ ਦੂਖਨ ਭੂਖਨ ਭੁਵਨ ਉਜ੍ਯਾਰੇ ।... ਜੈ ਰਾਵਨ ਖੰਡਨ ਅਰਿ ਦੰਡਨ ਅਵਧ ਅਗਾਰੇ। ਜੈ ਰਘੁਨਾਥ ਅਨਾਥ ਨਾਥ ਪ੍ਰਭ, ਰਤਨ ਹਰੀ ਬਲਿਹਾਰੇ 15111 II (ਪੱਤਰੇ 1-2)ਅੰਤ : ਯਾ ਬਿਧਿ ਘਰ ਘਰ ਨਗਰ ਨਰ ਗਾਵਤ ਗੁਨ ਰਘੁਰਾਇ। ਤਿਨ ਕਰ ਕਰਿ ਅਨੁਕਰਨ ਹਰਿ ਰਤਨ ਦਿਯੋ ਦਰਸਾਇ॥1॥ ਰਘੁਬਰ ਪਤ ਰਤਨਾਵਲੀ, ਰਘੁਬਰ ਪਤ ਰਤਿ ਦੈਨ। ਰਘੁਬਰ ਪਦ ਪੂਰਨ ਕਰੀ, ਪ੍ਰਦ ਰਘੁਬਰ ਪਦ ਐਨ ॥2॥ ਇਤਿ ਸ੍ਰੀ ਰਘੁਬਰ ਪਦ ਰਤਨਾਵਲੀ ਉਤਰ ਕਾਂਡ ਸਮਾਪਤੰ (ਪੱਤਰਾ 56)(ਅ) ਰਘੁਵਰ ਲੀਲਾ (ਕਵੀ ਰਤਨ ਹਰੀ)ਆਰੰਭ :ਅਥ ਰਘੁਵਰ ਲੀਲਾ ਲਿਖ੍ਯਤੇ। ਕਲੀ ਕਾਲ ਮੇਂ ਰਾਮ ਲਾਲ ਕੀ ਲੀਲਾ ਸੁਖਦਾਈ। ਔਰ ਕਰਮ ਨਹਿ ਕੋਊ ਕਰੋ ਕੋਊ ਕੋਟਿਕ ਚਤੁਰਾਈ। ਭਕਤ ਹੇਤ ਹਰਿ ਨੇ ਯਹ ਲੀਲਾ ਕਰੀ ਜੁ ਮਨ ਭਾਈ। ਕਰਮ ਰੇਖ ਜੀਵਨ ਮੇ ਨਹਿ, ਰਘੁਵਰ ਮੇਂ ਬਨਿ ਆਈ ॥1॥:(ਪੱਤਰਾ 57)ਅੰਤ: ਭਕਤ ਹੇਤ ਹਰਿ ਨੇ ਯਹ ਲੀਲਾ ਕਰੀ ਜੁ ਮਨ ਭਾਈ। ਕਰਮ ਰੇਖ ਜੀਵਨ ਮੇਂ ਨਹਿ, ਰਘੁਵਰ ਮੇਂ ਬਨਿ ਆਈ। ਦਾਸ ਰਤਨ ਹਰਿ ਗਾਈ ਰਘੁਵਰ ਲੀਲਾ ਮਨਿ ਭਾਈ। ਰਾਮ ਕ੍ਰਿਪਾ ਪਾਵੈ ਸੋ ਜਨ ਜਿਨ ਪਢੀ ਸੁਨੀ ਗਾਈ। ਸਭੀ ਮਿਲ ਰਾਮ ਭਜੋ ਭਾਈ, ਸਭੀ ਮਿਲ ਰਾਮ ਭਜੋ ਭਾਈ। ਇਤਿ ਰਘੁਵਰ ਲੀਲਾ।( ਪੱਤਰਾ 60)(ੲ) ਬਿਨਯ ਬਾਰਹੀਆਰੰਭ :ੴ ਸਤਿਗੁਰ ਪ੍ਰਸਾਦਿ। ਅਬ ਬਿਨਯ ਬਾਰਹੀ ਰਤਨ ਹਰੀ ਕ੍ਰਿਤ। ਪਦ ਰਾਗ ਧਨਾਸਰੀ।ਰੇ ਮਨ! ਸਮੈਂ ਸਮਝ ਅਬ ਅਪਨੋ। ਕਾਮ ਕਰੋਧ ਮਦ ਮੋਹਤ ਜਨ, ਦਿਨ ਰਜਨਿ ਰਾਮ ਜਪ ਜਪਨੋ।ਅੰਗ ਅੰਗ ਗਤਿ ਤੰਗ ਹੋਤ ਔ ਰੰਗ ਭੰਗ ਤਨ ਕਪਨੋ। ਬੈਸ ਬੀਤ ਗਈ ਐਸ ਐਸ ਮੇ, ਐਹੈ ਪਾਛੇ ਤਪਨੋ। ਤਾ ਤੇ ਤਜ ਅਬ ਆਸ ਪਾਸ, ਔ ਆਸ ਪਾਸ ਲਖ ਸਪਨੋ। ਅਵਧ ਰਤਨ ਹਰਿ ਸਰਨ ਰਤਨ ਗਹੁ, ਹੈ ਹੈ ਥਿਰ ਥਲ ਸਪਨੋ॥1॥( ਪੱਤਰਾ 60)ਅੰਤ :ਪਦ ਰਾਗ ਪਰਜ ਕਾਲੰਗਰਾ ਬਾਰਹਿ ਬਾਰ ਬਿਨੈ ਹਉਂ ਕੀਨੀ। ਮੇਰੀ ਕਰੀ ਨ ਕਾਂਨ ਕਰੀ ਕੀ, ਏਕ ਬਾਰ ਸੁਨਿ ਲੀਨੀ। ਦੁਪਦ ਸੁਤਾ ਕੀ ਏਕ ਬੇਰ ਪੁਨਿ, ਸੁਨਿ ਦੈ ਬਸਨ ਬਢਾਈ।ਮੇਰੀ ਬੋਰ, ਬੇਰ ਕੀ ਟੇਰਿ ਸੁਨਤ ਜੁ ਅਬੇਰ ਲਗਾਈ। ਨਾਮ ਆਪ ਕੋ ਅਧਿਕ ਆਪ ਤੇ, ਸੁਨਿ ਸੋ ਹਮ ਗਹਿ ਲੀਨੋ। ਸੋ ਬਰਬਸ ਬਸਿ ਕਰਿ ਹਿਤੁ ਮੈਂ, ਰਘੁ ਰਤਨ ਹਰੇ ਹਮ ਚੀਨੇ॥12॥ਇਤਿ ਸ੍ਰੀ ਬਿਨੈ ਬਾਰਹੀ ਸਮਾਪਤੰ ॥1॥( ਪੱਤਰਾ 64)ਇਸ ਤੋਂ ਅੱਗੇ 32 ਪੱਤਰੇ ਸੂਰਦਾਸ ਜੀ ਦੇ ਸੂਰ ਸਾਗਰ ਦੇ ਦਰਜ ਹਨ, ਜੋ ਇਕ ਅਧੂਰੀ ਰਚਨਾ ਹੋਣ ਕਰ ਕੇ ਏਥੇ ਜ਼ਿਕਰ ਕਰਨ ਜੋਗ ਨਹੀਂ।"