ਹੱਥ ਲਿਖਤ ਨੰਬਰ 359

"5. ਪੁਰਾਤਨ ਗੋਸ਼ਟਿ-ਸੰਗ੍ਰਹ
ਲੇਖਕ : ਸੋਢੀ ਮਿਹਰਵਾਨ।
ਪੱਤਰੇ: 418
ਵੇਰਵਾ : ਪੱਤਰੇ ਗੋਸ਼ਟਿ ਸ੍ਰੀ ਗੋਰਖ ਨਾਥ ਕੀ 44, ਗੋਸ਼ਟਿ ਸ੍ਰੀ ਗੋਰਖ ਬਿਆਸ ਕੀ 45- 49, ਗੋਸ਼ਟਿ ਸ੍ਰੀ ਗੋਰਖ ਨਾਥ ਅਰੁ ਨਾਗਾਰਜੁਨ ਕੀ 49-51, ਗੋਸ਼ਟਿ ਸ੍ਰੀ ਗੋਪੀ ਚੰਦ ਕੀ 51-59, ਗੋਸਟਿ ਜੋ ਵਰਭੱਡੇ ਸੋਈ ਪਿੰਡੇ ਕੀ 59-66, ਗੁਰ ਉਪਦੇਸ਼ 67-21, ਕਥਾ ਆਦਿ ਨਿਰੰਜਨ ਕਰਤਾ ਪੁਰਖ ਕੀ 71-74, ਗੋਸ਼ਟਿ ਕਥਾ ਆਦਿ ਪੂਰਬਲੀ 74-80, ਆਦਿ ਕਥਾ ਰਾਜੇ ਭਰਥਰੀ ਕੀ 81-120, ਪੱਤਰੇ 121-23 (ਖਾਲੀ), ਮਿਰਜਾਦਾ ਭਗਤਾਂ ਕੀ 124 (1 ਪੱਤਰਾ, ਕਿੱਸਾ ਸਲੇਮ (ਸੁਲੇਮਾਨ) ਪਿਕੰਬਰ ਕਾ 125-35, ਗੁਫ਼ਤਾਰ ਸਾਦਕਾ ਕੀ 135-36 ਵੀਚਾਰ ਫ਼ਕੀਰੀ ਕਾ 136-39 ,ਪੱਤਰੇ 140-41, ਫਟੇ ਹੋਏ ( ਜੋ ਗੁੰਮ ਹਨ) ਚਾਰ ਬਾਤਾਂ ਆਤਮੇ ਕੀਆਂ 142-44, ਮਸਲਾ ਬਾਬੇ ਆਦਮ ਸਫ਼ੀ ਕਾ 144-60 ਮਸਲਾ ਹਸਨ ਹੁਸੈਨ ਕਾ 160-84, ਮਸਲਾ ਮੂਸੇ ਪੈਗੰਬਰ ਕਾ 185-90, ਗੋਸ਼ਿਟ ਸਧਨੇ ਗੁਸਾਈ ਕੀ 190-97, ਗੋਸ਼ਟਿ ਮਾਰਫ਼ਤ ਕੀ 198-99, ਮਸਲੇ ਸ਼ੇਖ ਫਰੀਦ ਕੇ 199-256, ਗੋਸ਼ਿਟਿ ਮਾਰਫ਼ਤ ਕੀ ਡਖਣੇ 256-62, 263ਵਾਂ ਪੱਤਰਾ ਖਾਲੀ, ਤੇ ਪੱਤਰੇ 264 ਤੋਂ 265 ਤਕ ਫਟੇ ਹੋਏ (ਜੋ ਗੁੰਮ ਹਨ। )ਕਥਾ ਧੰਨੇ ਕ। ਜਨਮ ਕੀ 266-67,ਰਾਗ ਗਉੜੀ ਕਾਨ੍ਹੇ ਕੇ ਪਦੇ 268-73 ਗੋਸ਼ਟਿ ਕਾਨ੍ਹੇ ਭਗਤ ਕੀ (ਆਦਿ ਕਥਾ-)273-78, ਗੋਸ਼ਟਿ ਕਾਨ੍ਹੇ ਭਗਤ ਕੀ 279 (ਇਕ ਪੱਤਰਾ), ਪੱਤਰੇ 280-87 ਫਟੇ ਹੋਏ (ਜੋ ਗੁੰਮ ਹਨ), ਪ੍ਰਯਾਯ ਵਾਚੀ ਕੋਸ਼ 288-98, ਪੱਤਰੇ 299-301 ਫਟੇ ਹੋਏ (ਜੋ ਗੁੰਮ ਹਨ), ਗੋਸ਼ਟਿ ਸ਼੍ਰੀ ਠਾਕੁਰ ਊਧਉ ਜੀ ਕੀ 302-14, ਬੀਚਾਰ ਦੇਹੀ ਕਾ 314-16, ਕਥਾ ਸ੍ਰੀ ਗੋਰਖ ਨਾਥ ਜੀ ਕੀ 317-19, ਦਸ ਅਵਤਾਰ ਕਾ ਵਿਉਰਾ ਤੇ ਨਉ ਭਗਤਿ ਕੇ ਪ੍ਰਕਾਰ 319-24, ਗੁਰ ਮਨ ਕੀ ਕਥਾ 325-38, ਪੰਦ੍ਰਹ ਥਿਤਿ ਗੋਰਖ ਨਾਥ ਕੀਆਂ (ਭਾਈ ਸੰਗਤੀਏ ਕੀ ਪੋਥੀ ਉਤੋਂ ਉਤਾਰਾ) 338-39, ਵਾਰ ਸ਼੍ਰੀ ਗੋਰਖ ਕੇ 339 (ਇਕ ਪੱਤਰਾ), ਦਸ ਅਖਾਣ ਜੋਗ ਕੇ 340-42, ਚਾਰ ਮਹਲ ਆਤਮਾ ਕੋ 341-42, ਜੋਗ 343-44, ਖਿੰਦੜਾ ਪ੍ਰਬੰਧ 345-46 347 ਵਾਂ ਪੱਤਰਾ ਖਾਲੀ, ਕਥਾ ਸ਼੍ਰੀ ਗੁਸਾਈਂ ਨਾਮ ਦੇਉ ਕੀ 348-49,ਕਥਾ ਸ਼੍ਰੀ ਗੁਸਾਈਂ ਕਬੀਰ ਜੀ ਕੀ 349-54, ਕਥਾ ਗੁਸਾਈਂ ਰਵਿਦਾਸ ਜੀ ਕੀ 355-58, ਕਥਾ ਗੁਸਾਈ ਧੰਨੇ ਕੀ 359-61, ਗੋਸ਼ਟਿ ਬੇਣੀ ਭਗਤ ਕੀ 361-62, ਕਥਾ ਸੂਰ ਗੁਸਾਈਂ ਕੀ 363- 67, ਆਦਿ ਕਥਾ ਮੁਹੰਮਦ ਕੀ 368-71, ਮਸਲਾ ਹਜ਼ਰਤ ਰਸੂਲ ਕਾ 372- 73, ਮਸਲਾ ਪੰਜਾਹਵਾਂ ਨਿਹਕਲੰਕੀ ਅਵਤਾਰ ਕਾ 374-77, ਗਿਆਨ ਤਿਲਕ ਰਾਮਾ ਨੰਦ ਗੁਸਾਈਂ ਕਾ, ਗੰਗਾ ਗਾਇਤ੍ਰੀ ਸਮੇਤ 378-80, 381ਵਾਂ ਪੱਤਰਾ ਗੁੰਮ, 382-88 ਪੱਤਰੇ ਖਾਲੀ, ਗੋਸ਼ਟਿ ਡਖਣੀ ਪੀਰ ਮੁਰੀਦੀ ਕੀ 389-93 ਪੱਤਰੇ ਖ਼ਾਲੀ, ਗੋਸ਼ਟਿ ਗੋਰਖ ਗੁਸਾਈਂ ਕੀ 397-400, ਗੋਸ਼ਟਿ ਸ੍ਰੀ ਨਾਮੇ ਤ੍ਰਿਲੋਚਨ ਕੀ 400-08, ਇਨ੍ਹਾਂ ਤੋਂ ਬਿਨਾ ਹੋਰ 10 ਵਾਧੂ ਪੱਤਰੇ ਗੋਸ਼ਟਿ ਤ੍ਰਿਲੋਚਨ ਆਦਿ ਨਾਲ ਸੰਬੰਧ ਰਖਦੇ ਹਨ; ਪ੍ਰਤੀ ਸਫ਼ਾ 13 ਤੋਂ 21 ਤਕ ਸਤਰਾਂ: ਕਾਗ਼ਜ਼ ਖ਼ਾਕੀ (ਦੇਸੀ, ਪਤਲਾ); ਹਾਸ਼ੀਆ ਸਾਦਾ ਕਿਤੇ ਲਕੀਰਾਂ ਵਾਲਾ ਤੇ ਕਿਤੇ ਲਕੀਰਾਂ ਤੋਂ ਬਗ਼ੈਰ; ਸਿਆਹੀ ਫਿੱਕੀ ਕਾਲੀ; ਲਿਖਤ ਬੜੀ ਪੁਰਾਣੀ, ਜਿਸ ਦੇ ਅੱਖਰਾਂ ਦੀ ਬਣਾਵਟ ਅੱਜ ਕਲ ਦੇ ਅੱਖਰਾਂ ਨਾਲ ਨਹੀਂ ਮਿਲਦੀ; ਵਿਸ਼ੈ-ਸੂਚੀ ਦੇ ਮੁੱਢਲੇ ਦੋ ਪੱਤਰੇ ਗੁਮ, ਤੇ ਅੰਤਲੇ ਪੱਤਰੇ ਵੀ ਗੁੰਮ ਤੇ ਕੁਛ ਫਟੇ ਹੋਏ, ਜੋ ਮੌਜੂਦ ਹਨ; ਜਿਲਦ ਟੁੱਟੀ ਹੋਈ, ਜਿਸ ਕਰ ਕ ਪੁਸਤਕ ਖ਼ਸਤਾ ਹਾਲਤ ਵਿਚ ਹੈ।
ਸਮਾਂ: 17 ਵੀਂ ਸਦੀ ਬਿ।

ਲਿਖਾਰੀ : ਨਾਮਾਲੂਮ।
ਆਰੰਭ :ਵਿਸ਼ੈ-ਸੂਚੀ ਦੇ 3 ਪੱਤਰੇ ਛੱਡ ਕੇ) ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਸਤਿਗੁਰੂ ਪ੍ਰਸਾਦਿ। ਗੋਸ਼ਟਿ ਸ੍ਰੀ ਗੋਰਖ
ਨਾਥ ਕੀ। ਜਦਿ ਪ੍ਰਥਮੇ ਨਿਰੰਜਨਿ ਨਿਰੰਕਾਰਿ ਅਪੁਨਾ ਆਕਾਰੁ ਕੀਆ ਤਬ
ਬ੍ਰਹਮਾ ਬਿਸਨੁ ਮਹਾਦਿਉ ਪੈਦਾ ਕੀਏ, ਤਿਨ ਤੀ ਪੀਛੇ ਸ੍ਰਿਸਟਿ ਧਾਰੀ। ਅਪੁਨੀ
ਕੁਦਰਤਿ ਅਗਾਧਿ ਪੰਚ ਤਤੁ ਪਚੀਸ ਪ੍ਰਕਿਰਤਿ ਬਨਾਈ, ਜੀਆ ਕਾ ਵਰਤਮਾਨ
ਧਰੇ ਪਿੰਡ ਕਉ ਏ ਪੰਚ ਤਤੁ ਪਚੀਸ ਪ੍ਰਕਿਰਤਿ ਬਨਾਈਆ। ਜਿਮੀ ਅਸਮਾਨੁ
ਚੰਦੁ ਸੂਰਜੁ ਪਉਨੁ ਪਾਨੀ, ਚਾਰਿ ਖਾਨੀ, ਚਾਰਿ ਬਾਨੀ, ਚਾਰਿ ਕੁੰਟ ਚਉਦਹ ਭ...
ਬਨਾਏ, ਨਉਖੰਡ ਪ੍ਰਿਥਮੀ ਦੁਖੁ ਸੁਖੁ ਨਰਕੁ ਸੁਰਗੁ ਕੀਆ। ਇਸਤ੍ਰੀ ਪੁਰਖ ਤੀਨਿ
ਲੋਅ ਪੁਰੀਆ ਪਤਾਲ ਕੀਏ। ਨਰਕ ਸੁਰਗੁ ਕਰਮ ਧਰਮ ਪਾਪੁ ਪੁੰਨੁ ਕੀਆ।...(ਪੱਤਰਾ 4)
ਅੰਤ :ਤਬ ਠਾਕੁਰ ਕੇ ਦੇਵਾਲੇ ਕਉ ਨਾਮਾ ਅਰ ਤਿਲੋਚਨੁ ਚਲੇ। ਜਬ ਚਲੇ ਤਬ ਆਗੈ
ਥੇ ਮੁਗੁਲ ਕੈ ਰੂਪਿ ਆਇ ਗਇਆ। ਸਾਥਿ ਬਿਗਾਰੀ, ਸਿਰਿ ਪੋਟਲੀਐ, ਮੁਗੁਲ ਕੈ
ਰੂਪਿ ਲੀਐ ਆਇ ਗਇਆ। ਤਬ ਨਾਮੈ ਕਹਿਆ ਜਿ, ""ਏ ਈ ਤੇ ਰਾਮ, ਏ ਈ ਤੇ
ਹਮ ਤੁਮ ਜਿਸੁ ਆਰਾਧੀਅਲੇ॥ ਰਹਾਉ॥"" ਤਿਸ ਕਾ ਪਰਮਾਰਥੁ ਤਬ ਨਾਮੈ ਜੀ
ਕਹਿਆ ਜਿ, ""ਇ ਤਿਲੋਚਨ! ਜਿਸ ਕਉ ਹਮ ਆਰਾਧ ਥੇ ਸਿ ਏਹੁ ਮੁਗੁਲ ਕੈ ਰੂਪਿ ਕੀਐ ਇਹੁ ਹੈ।...( ਪੱਤਰਾ 408)
ਇਸ ਗੋਸ਼ਟਿ-ਸੰਗ੍ਰਹਿ ਵਿਚੋਂ ""ਮਸਲੇ ਸੇਖ ਫ਼ਰੀਦ"" ਨਾਮੀ ਪੁਸਤਕ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋਂ ਸੰਨ 1962 ਈ. ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ।
"