ਹੱਥ ਲਿਖਤ ਨੰਬਰ 361

"ਨਾਂ : ਕਿੱਸਾ ਰੂਪ ਬਸੰਤ ਦਾ
ਲੇਖਕ : ਨਾਮਾਲੂਮ।
ਪੱਤਰੇ: 42-218 (177)
ਵੇਰਵਾ : ਕਾਗ਼ਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਅਤਿ ਸੁੰਦਰ ਰੰਗੀਨ ਲਕੀਰਾਂ ਵਾਲਾ ਚੌਕੋਰ; ਕਈ ਥਾਵੀਂ ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੋ ਹੋਏ; ਮੁੱਢਲੇ ਤੇ ਅੰਤਲੇ ਪੱਤਰੇ ਫਟੇ ਹੋਣ ਕਰ ਕੇ ਪੁਸਤਕ ਨਾ-ਮੁਕੰਮਲ ਹੈ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਾਲੂਮ।
ਆਰੰਭ : ..ਰ ਭਈ ਆਗੈ ਉਠ ਚਲੇ। ਡਰ ਰਾਜਾ ਕੇਨਿਪਟ ਬਿਕਲੇ ॥1॥
ਆਠ ਪਹਰ ਤਤਕਾਲ ਕਰੀ ਸਿਧ। ਪਹੁਚੇ ਔਰ ਦੇਸ ਕਾਹੂ ਬਿਧ ॥2॥
ਸੰਗਲ ਦੀਪ ਪਗ ਪਾਛੇ ਦਯੋ। ਬਹੁਰੋ ਮਨ ਮੈ ਆਲਸ ਭਯੋ॥3॥
ਪੁਨਿ ਬਨ ਭੀਤਰ ਬਾਸ ਕੀਓ ਬ੍ਰਿਛ ਕੇ ਤਲੇ ਬਸੇਰਾ ਕੀਓ ॥14॥
ਰੂਪ ਕਹਿਓ ਭਾਈ ਸੋਂ ਐਸੇ। ""ਤੁਮ ਬਿਨਤੀ ਹਮ ਮਾਨੀ ਜੈਸੇ ॥5॥
ਹਮਰੀ ਆਗਿਆ ਮਾਨੋ ਆਜ । ਪਹਲੈ ਤੁਮ ਹੀ ਰਹੋ ਬਿਰਾਜ"" ॥6॥
ਆਗਿਆ ਲੈ ਬਸੰਤ ਸੋ ਰਹੇ। ਨੀਦ ਨੈਨ ਰੂਪ ਕੇ ਗਹੇ ॥7॥
ਗਿਰਿਓ ਖਾਇ ਪਛਾਰ ਭੂਮਿ ਪਰ । ਕਾਲ ਪਾਇ ਨ ਸਕੈ ਕੋਊ ਕਰ ॥81॥18॥
ਦੋਹਰਾ॥ ਅਤਿ ਕੋਮਲ ਤਨ ਲਾਡਲੇ, ਦੋਊ ਰਾਜ ਕੁਮਾਰ।
ਬਿਪਤ ਪਰੀ ਕੈਸੇ ਸਹੈ, ਏਤੋ ਦੁਖ ਇਕ ਬਾਰ ॥1॥ (ਪੱਤਰੇ 42-44)...
ਅੰਤ: ਰੂਪ ਕਹਿਓ ਰਾਜਾ ਸੋ ਐਸੇ। ਜੈਸੀ ਆਗਿਆ ਕਰ ਹੋ ਤੈਸੇ ॥7॥
ਕਹੀਐ ਜੋ ਆਵਾ ਮਨ ਮਾਹੀ। ਮੇਰੋ ਯਾ ਮੈ...। (ਪੱਤਰਾ 218)
ਅੱਗੇ ਪੱਤਰੇ ਗ਼ਮ ਹੋਣ ਕਰ ਕੇ ਬਾਕੀ ਅੰਤਲ਼ਾ ਪਾਠ ਨਹੀਂ ਮਿਲਦਾ।
"