ਹੱਥ ਲਿਖਤ ਨੰਬਰ 362

"ਨਾਂ : ਸ਼੍ਰੀ ਦਸ਼ਮ ਗ੍ਰੰਥ ਸਾਹਿਬ
ਲੇਖਕ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਦਿ।
ਪੱਤਰੇ : 711
ਵੇਰਵਾ : ਕਾਗ਼ਜ਼ ਦੇਸੀ (ਖ਼ਾਕੀ); ਲਿਖਤ ਸਾਫ਼ ਤੇ ਸ਼ੁੱਧ, ਪਰ ਕਿਤੇ ਕਿਤੇ ਅਸ਼ੁੱਧੀਆਂ ਵੀ ਹਨ ਜੋ ਹਾਸ਼ੀਏ ਉਤੇ ਦਰੁਸਤ ਕੀਤੀਆਂ ਹੋਈਆਂ ਹਨ; ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਪੱਤਰੇ ਕਈ ਥਾਵੀਂ ਥੋੜੇ-ਬਾਹਲੇ ਫਟੇ ਤੇ ਭੂਰੇ ਹੋ ਹੋਣ ਕਰ ਕੇ ਨਵੇਂ ਪਰਿਓ ਹੋਰ ਕਾਗਜ ਜੋੜ ਕੇ ਜਾਂ ਚੈਂਪੀਆਂ ਲਾ ਕੇ ਮੁਰੰਮਤ ਕੀਤੇ ਹੋਏ ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਸਜਿਲਦ, ਜੋ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।
ਸਮਾਂ: ਲਗ ਭਗ ਦੋ ਸੌ ਸਾਲ ਪੁਰਾਣੀ ਲਿਖਤ ਹੈ।
ਲਿਖਾਰੀ: ਨਾਮਾਲੂਮ
ਆਰੰਡ: (6 ਪੱਤਰੇ ਤੱਤਕਰੇ ਦੇ ਤੇ 4 ਵਾਧੂ ਖਾਲੀ ਪੱਤਰੇ ਛੱਡ ਕੇ) ੴ ਸਤਿਗੁਰ ਪ੍ਰਸਾਦਿ।
ਜਾਪੁ। ਸ੍ਰੀ ਮੁਖ ਵਾਕ ਪਾਤਸਾਹੀ 10॥ ਛਪੈ ਛੰਦ॥ ਤ੍ਰ ਪ੍ਰਸਾਦਿ। ਚਕ੍ਰ ਚਿਹਨ (ਪੱਤਰਾ 1)
ਅੰਤ : ਲਬਾਲਬ ਬਕੁਨ ਦਮ ਬਦਮ ਨੋਸ਼ ਕੁਨ।
ਰਾਮੇ ਹਰ ਦੁ ਆਲਮ ਫਰਾਮੋਸ਼ ਕੁਨ 12111 (ਪੱਤਰਾ 711)
ਇਸ ਗ੍ਰੰਥ ਵਿਚ ਕੁੱਲ ਰਚਨਾਵਾਂ ਹੇਠ ਲਿਖੇ ਕ੍ਰਮ ਅਨੁਸਾਰ ਹਨ :
(1) ਜਾਪੁ ਪੱਤਰੇ1-5
(2) ਅਕਾਲ ਉਸਤਤਿ 5-18
(3) ਬਚਿਤ੍ਰ ਨਾਟਕ 18-33
(4) ਚੰਡੀ ਚਰਿਤ੍ਰ ਉਕਤਿ ਬਿਲਾਸ 33-45
(5) ਚੰਡੀ ਚਰਿਤ੍ਰ (ਦੂਜਾ) 45-54
6) ਵਾਰ ਸ੍ਰੀ ਭਗਉਤੀ ਜੀ ਕੀ 54-58
(7) ਗਿਆਨ ਪ੍ਰਬੋਧ 58-71
(8) ਚੌਬੀਸ ਅਉਤਾਰ (ਬਿਸ਼ਨੁ ਦੇ) 71-299
(9) ਸੱਤ ਅਵਤਾਰ (ਬਹਮਾ ਦੇ) 299-311
(10) ਦੋ ਅਵਤਾਰ (ਰੁਦ੍ਰ ਦੇ) 311-348
(11) ਸਵੈਯੇ ਪਾਤਸ਼ਾਹੀ 10 (32) 349-351
(12) ਸਵੈਯੇ (ਜੋ ਕਿਛ ਲੇਖੁ ਲਿਖਯੋ ਬਿਧਨਾ
ਤੇ ਸ਼ਬਦ ਹਜ਼ਾਰੇ ਦੇ ਪਾਦਸ਼ਾਹੀ ੧੦351-52
(13) ਸ਼ਸਤ੍ਰ ਨਾਮ ਮਾਲਾ ਪੁਰਾਣ 353-398
(14) ਪਖਿਆਨ ਚਰਿਤ੍ਰ 398-389
(15) ਸਫੋਟਕ ਕਥਿਤ 389-393
(16) ਜ਼ਫ਼ਰ ਨਾਮਹ ਪਾਤਸ਼ਾਹੀ ੧੦ 393-711
"