ਹੱਥ ਲਿਖਤ ਨੰਬਰ 363

"ਸ੍ਰੀ ਦਸਮ ਗ੍ਰੰਥ ਸਾਹਿਬ
ਲੇਖਕ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਦਿ
ਪੱਤਰੇ : 483
ਵੇਰਵਾ : ਕਾਗ਼ਜ਼ ਖਾਕੀ ਕਸ਼ਮੀਰੀ ਲਿਖਤ ਸਾਫ਼ ਤੇ ਸ਼ੁੱਧ ਜੋ ਬੜੀ ਸਾਫ਼ ਪੜ੍ਹੀ ਜਾਂਦੀ ਹੈ. ਪਰ ਕਿਤੇ ਕਿਤੇ ਕੁਝ ਅਸ਼ੁੱਧੀਆਂ ਵੀ ਹਨ ਜੋ ਹਾਸ਼ੀਏ ਤੇ ਸੋਧੀਆਂ ਹੋਈਆਂ ਹਨ: ਲਿਖਤ ਕਈ ਕਲਮਾ ਦੀ, ਜੋ ਕਈ ਥਾਵੀਂ ਬੜੀ ਵਧੀਆ ਤੇ ਕੁੱਝ ਬਾਰੀਕ, ਪਰ ਕਈ ਥਾਵੀਂ ਮੋਟੀ; ਸਿਰਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਆ ਖੂਬਸੂਰਤ (ਰੰਗੀਨ) ਲਕੀਰਾਂ ਵਾਲਾ ਗ੍ਰੰਥ ਜੰਗ ਨਾਮਾ ਕੁਝ ਅਧੂਰਾ, ਤਤਕਰੇ ਵਿਚ ਜੰਗਨਾਮਾ ਗੁਰਮੁਖੀ ਤੇ ਫ਼ਾਰਸੀ ਦੋਵੇਂ ਦਰਜ ਹਨ, ਪਰ ਗ੍ਰੰਥ ਦੇ ਅੰਤ ਵਿਚ ਕੇਵਲ ਜੰਗ ਨਾਮਾ ਗੁਰਮੁਖੀ ਹੀ ਦਰਜ ਹੈ, ਉਹ ਵੀ ਅਧੂਰਾ ਤੇ ਉਸ ਦੇ ਨਾਲ ਜੰਗ ਨਾਮਾ ਫ਼ਾਰਸੀ ਨਹੀਂ ਹੈ; ਗ੍ਰੰਥ ਸਜਿਲਦ, ਜੋ ਅੱਛੀ ਹਾਲਤ ਵਿਚ ਹੈ।
ਲਿਖਾਰੀ : ਨਾਮਾਲੂਮ ।
ਸਮਾਂ : ਸੰਮਤ 1890 ਬਿ.।
ਆਰੰਭ : (ਮੁੱਢ ਵਿਚ 8 ਪੱਤਰੇ ਤੱਤਕਰੇ ਦੇ ਤੇ ਦੋ ਪੱਤਰੇ ਖ਼ਾਲੀ ਛੱਡ ਕੇ) ੴ ਸਤਿਗੁਰ ਪ੍ਰਸਾਦਿ। ਸ੍ਰੀ ਅਕਾਲ ਪੁਰਖ ਜੀ ਤ੍ਰ ਪ੍ਰਸਾਦਿ। ਜਾਪ ਪਾਤਸ਼ਾਹੀ 10॥ ਤ੍ਰ ਪ੍ਰਸਾਦਿ॥ ਛਪੈ ਛੰਦ॥ ਚਕ੍ਰ ਚਿਹਨ ਅਰ ਬਰਨ। (ਪੱਤਰਾ 1)
ਅੰਤ : ਬਖੂਬੀ ਦਰਾਮਦ ਗੁਲੇ ਬੋਸਤਾਂ। ਬ ਐਸੰ ਦਰਾਮਦ ਦਿਲੇ ਦੋਸਤਾਂ।
ਜਿ ਦੇਵਾਰ ਓ ਅੰਦਰ ਮਸ ਹਸਤ। ਜਿ ਦੇਵਾਰ ਓ ਹਮਚੁ ਸੁਰਾਖ ਗਸ਼ਤ
।।201607।। ਹੋਰ ਕਲਮ ਨਾਲ ਭਾਈ ਗੁਰਮੁਖ ਸਿੰਘ ਲਿਖਿਆ ਹੋਇਆ)। (ਪੱਤਰਾ 483)
ਇਸ ਤੋਂ ਅੱਗੇ ਜੰਗ ਨਾਮਾ ਪਾਤਸ਼ਾਹੀ ੧੦ ਦਾ ਬਾਕੀ ਪਾਠ ਨਹੀਂ ਮਿਲਦਾ, ਜਿਸ ਕਰ ਕੇ ਇਹ ਹੱਥ-ਲਿਖਤ ਅਧੂਰੀ ਹੈ।
ਇਸ ਗ੍ਰੰਥ ਵਿਚ ਜ਼ਫ਼ਰ ਨਾਮੇ ਦੀ ਥਾਂ ਜੰਗ ਨਾਮ (ਮ: ੧੦) ਪਾਠ ਹੈ ਤੇ ਜੰਗ ਨਾਮੇ ਦੇ ਪਾਠ ਵਿਚ ਹੋਰਨਾਂ ਜੰਗ ਨਾਮਿਆਂ ਨਾਲੋਂ ਕਿਤਨੇ ਹੀ ਪਾਠ-ਭੇਦ ਵੀ ਹਨ।
ਕੁੱਲ ਰਚਨਾਵਾਂ ਦਾ ਵੇਰਵਾ ਇਸ ਗ੍ਰੰਥ ਵਿਚ ਹੇਠ ਲਿਖੇ ਕ੍ਰਮ ਅਨੁਸਾਰ ਹੈ:
(1) ਜਾਪ ਪੱਤਰੇ 1-4
(2) ਬਚਿਤ੍ਰ ਨਾਟਕ 4-16
(3) ਚੰਡੀ ਚਰਿਤ੍ਰ ਉਕਤਿ ਬਿਲਾਸ, 16-26
(4) ਚੰਡੀ ਚਰਿਤ੍ਰ (ਦੂਜਾ) 26-33
(5) ਚਉਬੀਸ ਅਵਤਾਰ (ਬਿਸ਼ਨੂ ਦੇ)33-195
(6) ਛੇ ਉਪ ਅਵਤਾਰ (ਬ੍ਰਹਮਾ ਦੇ) 195-202
(7) ਦੋ ਅਵਤਾਰ (ਦੱਤ ਤੇ ਪਾਰਸ ਨਾਥ ਰੁਦ੍ਰ ਦੇ) 202-22
(8) ਸ੍ਰੀ ਨਾਮ ਮਾਲਾ (ਸ਼ਸਤ੍ਰ ਨਾਮ ਮਾਲਾ) 222-49
(9) ਉਸਤਤਿ ਅਕਾਲ ਜੀ ਕੀ 249-57
(10) ਗਿਆਨ ਪ੍ਰਬੋਧ 257-65\
(11) ਵਾਰ ਦੁਰਗਾ ਕੀ (53-54 ਪਉੜੀ ਦੇ ਵਿਚਕਾਰ ਕੁਝ ਥਾਂ ਖ਼ਾਲੀ ਛੱਡੀ ਹੋਈ) 33 265-68
(12) ਪਖ੍ਯਾਨ ਚਰਿਤ੍ਰ (ਤ੍ਰਿਯਾ ਚਰਿਤ੍) 269-471
(13) ਅਸਫੋਟਕ ਕਬਿੱਤ 471-73
(14) ਤੇਤੀ ਸਵੈਯੇ 473-75
(15) ਸ਼ਬਦ ਹਜ਼ਾਰੇ ਦੇ ਪਾਤਸ਼ਾਹੀ 10 475-76
(16) ਜੰਗ ਨਾਮਾ ਪਾਤਸ਼ਾਹੀ 10 (ਅਧੂਰਾ) 476-83
"