ਹੱਥ ਲਿਖਤ ਨੰਬਰ 364 "ਨਾਂ : ਸ਼੍ਰੀ ਗੁਰੂ ਗ੍ਰੰਥ ਸਾਹਿਬ (ਦਮਦਮੀ ਬੀੜ)ਲੇਖਕ : ਸ਼੍ਰੀ ਗੁਰੂ ਨਾਨਕ ਦੇਵ ਜੀ ਆਦਿ।ਸੰਪਾਦਕ : ਸ਼੍ਰੀ ਗੁਰੂ ਅਰਜਨ ਦੇਵ ਜੀ।ਪੱਤਰੇ: 42-712-754ਵੇਰਵਾ :ਕਾਗ਼ਜ਼ ਖਾਕੀ ਕਸ਼ਮੀਰੀ; ਲਿਖਤ ਸਿੱਧੀ-ਸਾਦੀ ਸਾਫ਼, ਪਰ ਕਿਤੇ ਕਿਤੇ ਅਸ਼ੁੱਧ ਵੀ ਹੈ; ਹਾਸ਼ੀਆ ਸਾਦਾ ਪੱਤਰਾ 31 ਤਕ ਲਾਲ ਤੇ ਕਾਲੀਆਂ ਲਕੀਰਾਂ ਵਾਲਾ, ਤੇ ਬਾਕੀ ਕੇਵਲ ਕਾਲੀਆਂ ਲਕੀਰਾਂ ਵਾਲਾ, ਗ੍ਰੰਥ ਸਜਿਲਦ, ਜੋ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾਮਾਲੂਮਸਮਾਂ : ਸੰਮਤ 1894 ਬਿ.।ਆਰੰਭ: (ਮੁੱਢ ਵਿਚ ਤੱਤਕਰੇ ਦੇ 42 ਪੱਤਰੇ ਛੱਡ ਕੇ) ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ਜਪੁ॥ ਆਦਿ ਸਚੁ ਜੁਗਾਦਿ ਸਚੁ ।... (ਪੱਤਰਾ 1)ਅੰਤ : .. ਸਭੈਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ।। 1।।6।।(ਲਿਖਾਰੀ ਵਲੋਂ) ਸੰਮਤ ਅਠਾਰਾਂ ਸੈ ਚੁਰਾਨਵਾ, ਜੇਠ ਸੁਦੀ ਚੋਥ ਥਿਤ ਜਾਨ।ਗ੍ਰੰਥ ਸਪੂਰਨ ਤਿਸ ਸਮੇ, ਭਇਆ ਜੁ ਨੀਕੈ ਮਾਨ॥ ਰਾਮ ਨਾਮ ਹੀ ਸਾਰ ਹੈ, ਭਗਤਿ ਸਹਿਤ ਜੇ ਹੋਇ। ਗੁਰਮੁਖ ਕੇ ਹੁਏ ਬਿਨਾ, ਜਨਮ ਜਾਹਿਗੇ ਖੋਇ।। ਰਾਮ, ਰਾਮ, ਰਾਮ ਹਰੇ ਰਾਮ॥ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਬੀੜ ਦਮਦਮੀ ਹੈ, ਜਿਵੇਂ ਕਿ ਇਸ ਦੀਆਂ ਬਾਣੀਆਂ ਦੀ ਤਰਤੀਬ ਤੋਂ ਪਤਾ ਲਗਦਾ ਹੈ। ਇਸ ਵਿਚ ਸਾਰੰਗ ਮਹਲਾ 5 ਸੂਰਦਾਸ ""ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” ਤੁਕ ਤੋਂ ਅੱਗੇ ਪੂਰਾ ਸ਼ਬਦ ਹੈ, ਜੋ ਹੋਰ ਆਮ ਬੀੜਾਂ ਵਿਚ ਨਹੀਂ ਮਿਲਦਾ। ਉਹ ਸ਼ਬਦ ਇਹ ਹੈ ੴ ਸਤਿਗੁਰ ਪ੍ਰਸਾਦਿ।ਹਰਿ ਕੇ ਸੰਗ ਬਸੇ ਹਰਿ ਲੋਕ।ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥1॥ਰਹਾਉ॥ ਦਰਸਨੁ ਪੇਖਿ ਭਏ ਨਿਰਬਿਖਈ, ਪਾਏ ਹੈ ਸਗਲੇ ਥੋਕ।ਆਨ ਬਸਤੁ ਸਿਉ ਕਾਜੁ ਨ ਕਛੂਐ, ਸੁੰਦਰ ਬਦਨ ਅਲੋਕ ॥1॥ ਸਿਆਮ ਸੁੰਦਰ ਤਜਿ ਆਨ ਜੁ ਚਾਹਤ, ਜਿਉ ਕੁਸਟੀ ਤਨਿ ਜੋਕ। ਸੂਰ ਦਾਸ ਮਨੁ ਪ੍ਰਭਿ ਹਥਿ ਲੀਨੋ, ਦੀਨੋ ਇਹੁ ਪਰਲੋਕ ॥2111 117 (ਪੱਤਰਾ 626)"