ਹੱਥ ਲਿਖਤ ਨੰਬਰ 365 "ਨਾਂ : ਮਹਾ ਭਾਰਤ (ਉੱਤਰਾਰਧ)ਲੇਖਕ : ਰਿਖੀ ਬਿਆਸ।ਅਨੁਵਾਦ : ਕਵੀ ਕ੍ਰਿਸ਼ਨ ਲਾਲ।ਪੱਤਰੇ : 618ਵੇਰਵਾ : ਕਾਗ਼ਜ਼ ਕਸ਼ਮੀਰੀ: ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਆਦਿ ਤੋਂ ਅੰਤ ਤਕ ਅੱਛੀ ਹਾਲਤ ਵਿਚ; ਜਿਲਦ ਟੁੱਟੀ ਹੋਈ; ਇਸ ਗ੍ਰੰਥ ਵਿਚ ਕਵਿ ਟਹਿਕਨ ਕ੍ਰਿਤ ਅਸ਼ਮੇਧ ਪਰਬ ਵੀ ਪੱਤਰੇ 243 ਤੋਂ 579 ਤਕ ਸ਼ਾਮਲ ਹੈ।ਲਿਖਾਰੀ : ਭਾਈ ਪ੍ਰੇਮ ਸਿੰਘਸਮਾਂ : ਸੰਮਤ 1914 ਬਿ.।ਸਥਾਨ : ਗੁਰਦ੍ਵਾਰਾ ਬਾਬੇ ਦੀ ਬੇਰ ਸਿਆਲਕੋਟ)।ਆਰੰਭ : ਅਥ ਦ੍ਰੋਣ ਪਰਬ ਭਾਖਾ ਕ੍ਰਿਸਨ ਲਾਲ ਕ੍ਰਿਤ ਲਿਖ੍ਯਤੇ। ੴ ਸਤਿਗੁਰ ਪ੍ਰਸਾਦਿ। ਸ੍ਵਸਤਿ ਸ੍ਰੀ ਗਣੇਸਾਯ ਨਮ: 1॥ ਦੋ ॥ਗੌਰੀ ਨੰਦ ਗਣੇਸ ਕੇ, ਬੰਦ ਚਰਨ ਸਿਰ ਨ੍ਯਾਇ। ਦ੍ਰੋਣ ਪਰਬ ਭਾਖਾ ਰਚੌਂ, ਯਥਾ ਬੁਧਿ ਨਿਜ ਪਾਯ ॥1॥(ਪੱਤਰਾ 1)ਅੰਤ : ਕ੍ਰਿਸਨ ਨਾਲ ਭਾਖਾ ਕਰੀ, ਜੈਸੀ ਬੁਧਿ ਜੇ ਗ੍ਯਾਨ। ਗੁਨਿ ਜਨ ਸੋ ਬਿਨਤੀ ਕਰੋ, ਕਰੋ ਨ ਹਾਸ ਸੁਜਾਨ॥87॥ਅਪਨੇ ਮਨ ਤੇ ਆਗ ਕੇ, ਕੋ ਕਰ ਸਕੈ ਗ੍ਯਾਨ। ਏਹ ਬਿਚਾਰ ਕੀਜੈ ਛਿਮਾ, ਹੇ ਬੁਧ ਗੇਹ ਮਹਾਨ ॥88॥ਮਹਾ ਭਾਰਤ ਪੂਰਨ ਭਯੋ ਸੁਨੋ ਸੰਤ ਮਨ ਲਾਇ। ਇਹ ਲੋਕੈ ਸੁਖ ਹੋਵਈ, ਪ੍ਰਲੋਕੈ ਦੁੰਦਭਿ ਬਜਾਇ ॥99॥ਇਤਿ ਸ੍ਰੀ ਮਹਾਭਾਰਥੇ ਪੁਰਾਣੇ ਸੁਵਰਗ ਰੋਹਣ ਪਰਬਣੇ ਕ੍ਰਿਸਨ ਲਾਲ ਕ੍ਰਿਤ ਭਾਖਾਯ ਅਸਟਾਦਸ ਪਰਬ ਸਮਾਪਤੰ ॥18॥ (ਪੱਤਰਾ 618)ਇਸ ਤੋਂ ਅੱਗੇ ਲਿਖਾਰੀ ਭਾਈ ਪ੍ਰੇਮ ਸਿੰਘ ਵਲੋਂ ਇਸ ਪੁਸਤਕ ਦੇ ਲਿਖੇ ਜਾਣ ਬਾਰੇ ਇਹ ਸਤਰਾਂ ਕਵਿਤਾ ਵਿਚ ਹਨ :-ਸੰਮਤ ਉਨੀ ਸੌ ਚੌਧਵਹਿ, ਬੀਯੋ ਹੈ ਧਰ ਮਾਹਿ।ਸਾਵਣ ਵਦੀ ਥਿਤ ਦੁਤੀਯੇ, ਪੂਰਣ ਭਯੋ ਸੁ ਯਾਹਿ॥1॥ਸ੍ਰੀ ਰਘੁਕੁਲ ਕੀ ਅੰਸ਼ ਮੈਂ, ਗੁਰ ਨਾਨਕ ਕੀ ਜੋਤ।ਮਹਤਾਬ ਸਿੰਘ ਜੀ ਨਾਮ ਜਿਹ, ਕੀਓ ਗ੍ਰੰਥ ਉਦ੍ਯੋਤ ।।2।। ਲੱਛ ਲਗਾਈ ਉਨੋ ਨੇ, ਪਰ ਉਪਕਾਰ ਕੇ ਹੇਤ, ਯਾ ਜਗ ਮੈ ਥਿਰੁ ਦੇਹ ਨਹਿ, ਇਹ ਥਿਰ ਰਹੈ ਜੁਗੇਤ ॥3॥ਐਸੇ ਪਰ ਉਪਕਾਰੀ ਪੁਰਖ, ਆਵਤ ਹੈ ਭਵ ਮਾਹਿ। ਉੱਦਤ ਅਸਤ ਨਹਿ ਸੰਭਵੈ, ਹਰਿ ਜੀ ਰੱਛਕ ਆਹਿ ॥4॥ਉਨ ਕੀ ਸਰਨੀ ਜੋ ਪਰੈ, ਸੋਈ ਬਚੈ ਭਵ ਮਾਹਿ। ਨਿਸ ਦਿਨ ਸਿਮਰੈ ਈਸ ਕੋ, ਰਛਾ ਹੋਵੈ ਤਾਹਿ ॥5॥ਸ: ॥ ਲਿਖਤੁਮ ਜਾਨੋ ਦਾਸੁ, ਪ੍ਰੇਮ ਸਿੰਘ ਜਿਹ ਕਹਤ ਹੈ। ਭੂਲ ਚੂਕ ਮੁਹਿ ਪਾਸ, ਹੋਈ ਜੋ ਬਖਸੋ ਗੁਨਿ ਜਨੋ ॥6॥ਸਤਿਗੁਰ ਹੈ ਦਾਤਾਰ, ਬਖਸ ਕਰਤ ਹੈ ਬਹੁ ਖਤੇ। ਮੋ ਪਹਿ ਹੋਯੋ ਜੋਯ, ਸੋਈ ਕਰਤ ਹੈ ਬਹੁ ਖਤੇ। ਮੋ ਪਹਿ ਹੋਯੋ ਜੋਯ, ਸੋਈ ਛਿਮਾਵੋ ਸੰਤ ਤੇ ॥7॥ਸਮੰਤ 1914,ਸ੍ਰੀ ਕ੍ਰਿਸਨ ਜੀ। ਸ੍ਰੀ ਕ੍ਰਿਸਨ ਜੀ….ਮਹਾਭਾਰਤ ਦੇ ਇਸ ਉੱਤਰਾਰਧ ਭਾਗ ਵਿਚ ਕੁੱਲ 12 ਪਰਬ ਹੇਠ ਲਿਖੇ ਕ੍ਰਮ ਅਨੁਸਾਰ ਹਨ-(1) ਦ੍ਰੋਣ ਪਰਬ 1-55(2) ਕਰਣ ਪਰਬ 55-97(3) ਲ੍ਯ ਪਰਬ 97-120(4) ਸੌਪਤਕ ਪਰਬ 120-125(5) ਇਸਤ੍ਰੀ ਪਰਬ125-134(6) ਰਾਜ-ਧਰਮ-ਕਥਾ ਪਰਬ134-180(7) ਸ਼ਾਂਤਿ ਪਰਬ 181-243(8) ਅਸ਼੍ਰਮੇਧ ਪਰਬ* (ਕ੍ਰਿਤ ਕਵਿ ਟਹਿਕਨ) 243-579(9) ਵ੍ਯਾਸ ਆਸ਼੍ਰਮ ਪਰਬ 579-601 (10) ਮੌਸਲ ਪਰਬ 601-612(11) ਪ੍ਰਸਥਾਨ ਪਰਬ 612-615(12) ਸ੍ਵਰਗਾਰੋਹਣ ਪਰਬ 615-618"