ਹੱਥ ਲਿਖਤ ਨੰਬਰ 366 "ਨਾਂ : ਰਾਮ ਗੀਤਲੇਖਕ : ਕਵੀ ਮੋਹਰ ਸਿੰਘ।ਪੱਤਰੇ: 505ਵੇਰਵਾ : ਕਾਗ਼ਜ਼ ਕਸ਼ਮੀਰੀ: ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਪੁਸਤਕ ਸਜਿਲਦ: ਹਰ ਤਰ੍ਹਾਂ ਮੁਕੰਮਲ ਤੇ ਵੱਖੋ ਵੱਖ ਕਲਮਾਂ ਦੀ ਲਿਖੀ ਹੋਈ; ਮੁੱਢਲਾ ਪੱਤਰਾ ਰੰਗੀਨ ਸੁਨਹਿਰੀ ਵੇਲ-ਬੂਟਿਆਂ ਵਾਲਾ ਜਿਸ ਤੋਂ ਪਹਿਲਾਂ ਇਕ ਖ਼ਾਲੀ ਪੱਤਰੇ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਪਰ ਸਵਾਰ ਹੋ ਕੇ ਤੇ ਸੱਜੇ ਹੱਥ ਵਿਚ ਬਾਜ਼ ਫੜ ਕੇ ਸ਼ਿਕਾਰ ਜਾਣ ਦੀ ਕਲਮੀ ਤਸਵੀਰ ਹੈ।ਲਿਖਾਰੀ : ਲੇਖਕ ਖ਼ੁਦ।ਸਮਾਂ: ਸਮੰਤ1904 ਬਿ.।ਸਥਾਨ : ਨਗਰ ਮੋਕਲ (ਅਮ੍ਰਿਤਸਾਰ ਦੇ ਨੇੜੇ)।ਆਰੰਭ : ੴ ਸ੍ਰੀ ਵਾਹਗੁਰੂ ਜੀ ਕੀ ਫਤੇ। ਅਥ ਰਾਮ ਗੀਤ। ਉਸਤਤਿ॥ ਦੋਹਰਾ॥ ਪਰਮ ਰੂਪ ਕਰ ਭਯ ਹਰਨਿ, ਅਰੁਨ ਕਵਲ ਦਲ ਨੈਨ। ਸ੍ਰੀ ਗੁਰ ਪੂਰਨ ਬ੍ਰਹਮ ਜੀ, ਸਰਨਾਗਤ ਸੁਖ ਦੈਨ॥1॥ ਗੁਰੂ ਗਿਰੰਥ ਜੀ ਮਾਨੀਐ, ਸਭ ਨਿਗਮਨਿ ਕੋ ਸਾਰੁ। ਗੁਰ ਨਾਨਕ ਜੀ ਆਦਿ ਗੁਰ ਨਮੋ ਸੁ ਬਾਰੰਬਾਰੁ ॥2॥ਅੰਤ : ਰਾਮ ਗੀਤ ਅੰਮ੍ਰਿਤ ਕਥਾ ਗਦਰੀ ਸ਼ਿਵ ਸੰਬਾਦ” ਸੋਮ ਸੋਮ ਨਵ ਧਿਯਾਯ ਹੈ ਪੂਰਨ ਗੁਰਪ੍ਰਸਾਦਿ” ॥94॥ (ਪੱਤਰਾ 1)ਇਤ ਸ੍ਰੀ ਰਾਮ ਗੀਤੇ ਉਮਾ ਮਹੇਸਵਰ ਸੰਬਾਦੇ ਮਿਸਰਤ ਕਥਾ ਨਾਮ ਇਕ ਸੋ ਦਸ ਧਿਆਇ"" ਸ੍ਰੀ ਰਾਮ ਜੀ"" ਸੰਮਤ ਉਨੀ ਲੈ ਚਾਰ ਸਾਵਨ ਦੀ ਅਠਾਈ ਵਾਰ ਮੰਗਲ ਨਗਰ ਮੋਕਲ ਕਥਾ ਪੂਰਨ ਸੰਬਤ 1904 ਸ਼ਬਦ 28 ਸੰਪੂਰਨ"" (ਪੱਤਰਾ 05)"