ਹੱਥ ਲਿਖਤ ਨੰਬਰ 367

"ਨਾਂ : ਪ੍ਰੇਮ ਅਬੋਧ (ਸਚਿਤ੍ਰ)
ਲੇਖਕ : ਪਾਤਸ਼ਾਹੀ ੧੦
ਪੱਤਰੇ : 303
ਵੇਰਵਾ : ਕਾਗ਼ਜ਼ ਦੇਸੀ (ਖ਼ਾਕੀ ਪਤਲਾ); ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਅਤਿ ਸੁੰਦਰ ਚੌਕੋਰ ਰੰਗੀਨ ਲਕੀਰਾਂ ਵਾਲਾ, ਜਿਨ੍ਹਾਂ ਵਿਚ ਪੀਲਾ ਰੰਗ ਵਧੇਰੇ ਵਰਤਿਆ ਹੋਇਆ ਹੈ; ਮੁੱਢਲੇ ਪੱਤਰੇ ਦਾ ਹਾਸ਼ੀਆ ਦੁਹਰਾ: ਸਿਰਲੇਖ, ਛੰਦਾਂ ਦੇ ਨਾਮ ਤੇ ਵਿਸ਼ਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ; ਮੁੱਢ ਵਿਚ ਸਿੱਖਾਂ ਦੇ ਦਸ ਗੁਰੂਆਂ ਦੀਆਂ ਕਾਂਗੜਾ ਕਲਮ ਦੀਆਂ 10 ਕਲਮੀ ਸਾਦੀਆਂ ਤੇ ਰੰਗੀਨ ਤਸਵੀਰਾਂ ਤੇ ਬਾਕੀ ਸੰਤਾਂ-ਭਗਤਾਂ ਦੀਆ 16 ਤਸਵੀਰਾਂ, ਕੁੱਲ ਕਲਮੀ ਤਸਵੀਰਾਂ 26; ਪੁਸਤਕ ਸਜਿਲਦ ਤੇ ਅੰਤਲੇ ਤਿੰਨ ਪੱਤਰੇ ਫਟਣ ਕਰ ਕੇ ਹੋਰ ਕਲਮ ਨਾਲ ਨਵੇਂ ਸਿਰਿਓਂ ਲਿਖ ਕੇ ਜੋੜੇ ਹੋਏ।
ਲਿਖਾਰੀ : ਨਾਮਾਲੂਮ।
ਸਮਾਂ : ਪੁਸਤਕ ਢਾਈ ਕੁ ਸੌ ਸਾਲ ਪੁਰਾਣੀ ਹੈ।
ਆਰੰਭ : (ਮੁੱਢ ਵਿਚ 10 ਤਸਵੀਰਾਂ ਸਿੱਖ ਗੁਰੂਆਂ ਦੀਆਂ ਦੇ ਛੱਡ ਕੇ) ੴ ਸਤਿਗੁਰ
ਪ੍ਰਸਾਦਿ। ਪਰਚੀਆਂ ਪ੍ਰੇਮ ਭਗਤਾਂ ਕੀਆਂ ਪਾਤਿਸਾਹੀ ਦਸਵੀਂ ॥੧੦॥
ਦੋਹਰਾ॥ ਓ ਨਮੋ ਪਰਮਾਤਮਾ, ਪੂਰਿ ਰਹਿਓ ਸਭ ਅੰਗਿ।
ਆਦਿ ਮਧਿ ਫੁਨਿ ਅੰਤਿ ਇਕਿ, ਤਾ ਕੋ ਜਗਤਿ ਤਰੰਗ ॥1॥
ਸੋਰਠਾ ॥ ਪ੍ਰੀਤਮ ਪ੍ਰੇਮ ਪਰਮਾਤਮਾ, ਪੁਰ ਤ੍ਰਿਕੁਟੀ ਜਿਨ ਰਚੀ।
ਬਹੁ ਬਿਧਿ ਰਚਨਾ ਥਾਪੁ, ਲੇ ਖੇਲੇ ਪ੍ਰੇਮੀ ਹੋਇ ਕੈ ॥1॥ਪੱਤਰਾ 1)
ਅੰਤ:ਲੇ ਖੋੜਸ ਪਰਚੀ ਪੂਰਨ ਕੀਨੀ। ਭਗਤਿ ਗਿਆਨ ਪ੍ਰੇਮ ਰਸ ਭੀਨੀ।
ਜੇ ਕੋਈ ਇਸ (ਕੋ) ਪੜ੍ਹੇ ਪੜ੍ਹਾਵੈ। ਭਾਉ ਭਗਤਿ ਪ੍ਰਭੁ ਜੀ ਤੇ ਪਾਵੈ।
ਸੁਰਤਾ ਵਕਤਾ ਦੋਨੋ ਜੋਈ। ਮੋਖ ਦੁਆਰ ਕੋ ਪ੍ਰਾਪਤ ਹੋਈ॥
ਦੋਹਰਾ॥ ਭਗਤਨ ਕੇ ਸੰਗ ਯਹ, ਪੂਰਨ ਭਏ ਅਨੂਪ।
ਭੂਲ ਚੁਕ ਹੋ ਖਿਮਾ ਕੀਜੀਏ, ਸੰਤ ਪ੍ਰਭੂ ਕੋ ਰੂਪ॥(ਪੱਤਰਾ 303)
ਇਸ ਪੁਸਤਕ ਵਿਚ ਕੁੱਲ 16 ਪਰਚੀਆਂ ਭਗਤਾਂ ਦੀਆਂ ਹਨ, ਜੋ ਅੱਗੇ ਦਿੱਤੇ ਕ੍ਰਮ-ਅਨੁਸਾਰ ਹਨ-
(1) ਪਰਚੀ ਕਬੀਰ ਭਗਤ ਜੀ ਕੀ ਪੱਤਰੇ1-19
(2) ਪਰਚੀਆਂ ਧੰਨੇ-ਤ੍ਰਿਲੋਚਨ ਕੀਆਂ 19-30
(3) ਪਰਚੀ ਤ੍ਰਿਲੋਚਨ ਜੀ ਕੀ 31-39
(4) ਪਰਚੀ ਨਾਮ ਦੇਵ ਜੀ ਕੀ 39-62
(5) ਪਰਚੀ ਜੈ ਦੇਵ ਜੀ ਕੀ 62-74
(6) ਪਰਚੀ ਰਵਿਦਾਸ ਜੀ ਕੀ 74-91
(7) ਪਰਚੀ ਮੀਰਾਂ ਬਾਈ ਜੀ ਕੀ 91-111
(8) ਪਰਚੀ ਕਰਮਾਂ ਬਾਈ ਜੀ ਕੀ 111-126
(9) ਪਰਚੀ ਪੀਪੇ ਭਗਤ ਜੀ ਕੀ 126-163
(10) ਪਰਚੀਆਂ ਸੈਣ ਜੀ ਕੀਆਂਅ 163-176
(11) ਪਰਚੀ ਸਧਨੇ ਜੀ ਕੀ 176-196
(12) ਪਰਚੀ ਬਾਲਮੀਕ ਜੀ ਕੀ 196-210
(13) ਪਰਚੀ ਸੁਖਦੇਵ ਜੀ ਕੀ 210-232
(14) ਪਰਚੀ ਬਧਕ ਜੀ ਕੀ 232-244
(15) ਪਰਚੀ ਧੂਹ ਭਗਤ ਜੀ ਕੀਅਅ244-266
(16) ਪਰਚੀ ਪ੍ਰਹਿਲਾਦ ਜੀ ਕੀ 266-303
ਇਨ੍ਹਾਂ ਵਿਚੋਂ ਨੰ. 1, 2, 3, 4, 5, 6, 9, 10, ਤੇ 11 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
"