ਹੱਥ ਲਿਖਤ ਨੰਬਰ 368 "ਨਾਂ : ਅਧਿਆਤਮ ਰਾਮਾਇਣਲੇਖਕ : ਰਿਖੀ ਬਿਆਸ।ਅਨੁਵਾਦ : ਸਾਧੂ ਗੁਲਾਬ ਸਿੰਘ।ਪੱਤਰੇ : 550ਵੇਰਵਾ : ਕਾਗ਼ਜ਼ ਸਿਆਲ ਕੋਟੀ; ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਸਿਰਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ; ਕਿਤੇ ਕਿਤੇ ਲਿਖਾਈ ਦੀਆਂ ਕੁਛ ਉਕਾਈਆਂ, ਜੋ ਹਾਸ਼ੀਏ ਉਤੇ ਬਾਰੀਕ ਕਲਮ ਨਾਲ ਸੋਧੀਆਂ ਹੋਈਆਂ ਤੇ ਕਠਿਨ ਸ਼ਬਦਾਂ ਦੇ ਅਰਥ ਹਾਸ਼ੀਏ ਉਤੇ ਦਰਜ ਕੀਤੇ ਹੋਏ; ਪੁਸਤਕ ਸਜਿਲਦ, ਜੋ ਆਦਿ ਤੋਂ ਅੰਤ ਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾਮਾਲੂਮਸਮਾਂ : ਰਚਨਾ ਕਾਲ: ਸੰਮਤ 1839 ਬਿ, ਨਕਲ ਦਾ ਸਮਾਂ ਲਿਖਾਰੀ ਨੇ ਨਹੀਂ ਦਿੱਤਾ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ:॥ ਦੋਹਰਾ॥ਦੇਵੀ ਮਾਤਾ ਸ਼ਾਰਦਾ, ਸਰਦ ਇੰਦ੍ਰ ਸਮ ਹਾਸ।...(ਪੱਤਰਾ 1)ਅੰਤ : ਦੋਹਰਾ ॥ ਜਾ ਪਦ ਪੰਕਜ ਨੀਰ ਲਹਿ, ਬੰਧਨ ਦਏ ਨਿਵਾਰ। ਮਾਨ ਸਿੰਘ ਗੁਰ ਕੋ ਨਮੋ ਤਪੋ ਯਾਨ ਅਵਤਾਰ ॥52॥ਗ੍ਰਹ ਅਗਨੀ ਵਸੁ ਦੰਦ ਮੁਨਿ ਸੰਬਤ ਆਨੰਦ ਧਾਰਾ++ ਦਸਮੀ ਕਾਤਕ ਸੁਦੀ ਸੁਭ ਮੁਮਸੀਮ ਗੁਵਾਰ॥ 53॥ਇਤਿ ਸ਼੍ਰੀ ਮਤ ਅਧਯਤਮ ਸਮਾਇਣੇ ਉਮਾ ਮਹੇਸਰ ਸਬਾਦੇ ਉੱਤਰ ਸਾਂਝੇ ਬੈਕੁੰਠ .ਨਿਰਵਯੇ ਕਾਮ ਨਵਮੋ ਧਿਆਇ॥ ੧॥ ਇਤਿ ਉਤਰ ਕਾਂਡ ਸਪਤਮੋ ਸਮਾਪਉ॥ ਸੁਭੰ ਭਵੇਤ"" ਸ੍ਰੀ ਰਾਮ ਜਯਤਿ ਸ੍ਰੀ ਰਾਮ ਸ੍ਰੀ ਰਾਮ"""