ਹੱਥ ਲਿਖਤ ਨੰਬਰ 369 "ਨਾਂ : ਸਿਧਾਂਤ ਰਹੱਸ ਤੇ ਹੋਰ ਰਚਨਾਵਾਂਲੇਖਕ : ਵਿਭਿੰਨਪਤਰੇ : 377ਵੇਰਵਾ : ਪੱਤਰੇ ਸਿਧਾਂਤ ਰਹੱਸ 74, ਆਤਮ ਵਿਚਾਰ 74-152 (78), ਮੋਖ ਪੰਥ ਪ੍ਰਕਾਸ਼ 153-289 (137), ਪ੍ਰਬੋਧ ਚੰਦ੍ਰ 289-377 (89); ਪ੍ਰਤੀ ਸਫ਼ਾ 13 ਸਤਰਾਂ: ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ, ਪਰ ਕਿਤੇ ਕਿਤੇ ਕੁਝ ਉਕਾਈਆਂ ਹਾਸ਼ੀਏ ਉਤੇ ਦਰੁਸਤ ਕੀਤੀਆਂ ਹੋਈਆਂ ਹਾਸ਼ੀਆਂ ਸਾਦਾ ਲਕੀਰਾਂ ਵਾਲਾ; ਜਿਲਦ ਟੁੱਟੀ ਹੋਈ; ਪੁਸਤਕ ਵੈਸੇ ਆਦਿ ਤੋਂ ਅੰਤ ਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਿਵਾਹੂ ਰਾਮ।ਸਮਾਂ : ਲਿਖਤ ਡੇਢ ਕੁ ਸੌ ਸਾਲ ਪੁਰਾਣੀ ਜਾਪਦੀ ਹੈ।(ੳ) ਸਿਧਾਂਤ ਰਹੱਸਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ। ਅਥ ਸਿਧਾਂਤ ਰਹਸ ਸਦਾਨੰਦ ਕ੍ਰਿਤ ਲਿਖ੍ਯਤੇ ॥ਦੋਹਰਾ॥ਚਿਦਾਨੰਦ ਮੈਂ ਬ੍ਰਹਮ ਜੋ, ਪਰਮ ਪ੍ਰਕਾਸ ਸ੍ਵਰੂਪ।ਨਿਤ ਨਿਰੰਤਰ ਏਕ ਅਜ, ਤਾਹਿ ਨਮਾਮਿ ਅਨੂਪ॥ 1 ॥ਸਦਾ ਸਨਾਤਨ ਏਕ ਰਸ, ਪੂਰਣ ਜਗ ਪ੍ਰਤਿਪਾਲ ।ਵਿਸਨ ਵਿਆਪਕ ਸਰਬ ਹਿਤ, ਮਨ ਵਚ ਨਮਤਿ ਵਿਸਾਲ ।।2 ॥ ਸਵੈਯਾ॥ ਵਿਸਨ ਵਿਆਪਕ ਏਕ ਸਮਾਨ ਸਦਾ ਸਮ ਰੂਪ ਅਖੰਡ ਪ੍ਰਕਾਸੀ। ਸੰਤਨ ਹੇਤ ਜਿਸੈ ਅਵਤਾਰ, ਅਨੇਕ ਪ੍ਰਕਾਰ ਸੁਰਾਰਿ ਬਿਨਾਸੀ। ਸੁਰੇਸ੍ਵਰ ਪੂਜ ਸਰੰਨ ਸਭੀ, ਜਗ ਵੇਦ ਪ੍ਰਕਾਸ ਸਰੂਪ ਹੁਲਾਸੀ। ਤਾਹਿ ਨਮਾਮਿ ਸਦਾਨੰਦ ਹੇਤੁ ਸਿਧਾਂਤ ਰਹਸ ਬਖਾਨ ਬਿਲਾਸੀ॥ 3 ॥ਅੰਡ : ਰਾਮ ਦਿਯਾਲ ਮਹਾ ਗੁਰਦੇਵ, ਸੁ ਤਾਹਿ ਪ੍ਰਸਾਦਿ ਸਿਧਾਂਤ ਉਚਾਰਣਿ। ਗ੍ਰੰਥ ਸਿਧਾਂਤ ਰਹਸ ਜੋਈ ਜਿਵ ਕਾ ਤਿਵ ਬੋਧ ਸ੍ਵਰੂਪ ਵਿਚਾਰਣਿ।ਬਾਦ ਬਿਬਾਦ ਅਨੇਕ ਮਹਾਂ ਇਭ ਕੁੰਭ ਵਿਦਾਰ ਮਹਾ ਸਿੰਘ ਸਾਰਣਿ।'ਬੇਦਾਂਤ ਸਿਧਾਂਤ ਰਹਸ' ਜੋਈ ਵਿਧ ਵੇਦ ਸਦਾਨੰਦ ਹੇਤ ਉਧਾਰਣਿ ॥27॥ ਅਨੇਕ ਸੂਤੀ ਉਕਤੀ ਯੁਕਤੀ ਯੁਤਜਾਨ ਸਿਧਾਂਤ ਰਹਸ ਬਖਾਨਤ। ਬਾਦ ਬਿਬਾਦ ਸਭੀ ਖੰਡ ਖੰਡਤ ਆਤਮ ਗ੍ਯਾਨ ਸੁ ਏਕ ਪ੍ਰਮਾਣਤ । ਪੁਰਖਾਰਥ ਆਤਮ ਏਕ ਕਯੋ ਤਿਹ ਗ੍ਯਾਨ ਮਹਾ ਸੁਖੁ ਹੋਤ ਸੁ ਜਾਨਤ। ਰਾਮ ਦਯਾਲ ਪ੍ਰਸਾਦਿ ਸਦਾਨੰਦ, ਜਾਨ ਸਿਧਾਂਤ ਰਹੱਸ ਸੁ ਨਾਨਤ ॥ 128 ॥ਸੋਰਠਾ। ਰਾਮ ਦਿਯਾਲ ਪ੍ਰਸਾਦਿ, ਕਹਯੋ ਸਿਧਾਂਤ ਰਹਸ ਮੁਹਿ। ਯਬਾ ਵੇਦ ਪ੍ਰਤਿਪਾਦ, ਸਦਾਨੰਦ ਤਿਵ ਉਚਯੋ ॥ 129 ॥ਇਤਿ ਸ੍ਰੀ ਮਤ ਪਰਮਹੰਸ ਪਰਿਬ੍ਰਾਜਕਾਚਾਰਜ ਰਾਮ ਦਿਯਾਲ ਪਰਮ ਸਿਖ ਸਦਾਨੰਦ ਵਿਦੁਖਾ ਵਿਰਚਿਤੇ ਵੇਦਾਂਤ ਪ੍ਰਕਰਣੇ ਸਿਧਾਂਤ ਰਹਸੇ ਵੇਦਾਂਤ ਸਾਰ ਵਰਨਨੰ ' ਅਸਟਮੋ ਸਥਲ 18 ਸਮਾਪਤੋ ਅਖੰਡ ਸਦਾਨੰਦ ਕ੍ਰਿਤ ਸਦਾਨੰਦ ਸਿਧਾਂਤ ਰਹਸ ਨਾਮ......।(ਪੱਤਰਾ 74)ਇਸ ਪੁਸਤਕ ਦੇ 8 ਸਥਲ (ਅਧਿਆਇ) ਹਨ, ਜਿਨ੍ਹਾਂ ਦੀ ਛੰਦ-ਗਿਣਤੀ ਕ੍ਰਮ ਅਨੁਸਾਰ ਇਸ ਤਰ੍ਹਾਂ ਹੈ:-(1) ਪ੍ਰਥਮ ਸਥਲ 78 (ਪੱਤਰਾ 6)(2) ਦੁਤੀਯ ਸਥਲ 86 (ਪੱਤਰਾ 14)(3) ਤ੍ਰਿਤੀਯ ਸਥਲ 67 (ਪੱਤਰਾ 19)(4) ਚਤੁਰਥ ਸਥਲ 134 (ਪੱਤਰਾ 30)(5) ਪੰਚਮ ਸਥਲ 110 (ਪੱਤਰਾ 40)(6) ਖਸ਼ਟਮ ਸਥਲ 123 (ਪੱਤਰਾ 50)(7) ਸਪਤਮ ਸਥਲ 12 (ਪੱਤਰਾ 61)(8) ਅਸ਼ਟਮੋ ਸਥਲ 129 (ਪੱਤਰਾ 74)ਜੁਮਲਾ (ਕੁੱਲ ਜੋੜ) 847 ।ਇਸ ਗਿਣਤੀ, ਜੋ ਅੰਤ ਵਿਚ ਕੁਝ ਗਲਤ ਸੀ, ਏਥੇ ਦਰੁਸਤ ਕਰਕੇ ਲਿਖੀ ਗਈ ਹੈ। ਕੁਛ ਸ਼ਬਦ ਇਸ ਦੇ ਲਿਖਾਰੀ ਦਾ ਇਸ਼ਾਰੇ ਮਾਤ੍ਰ ਪਤਾ ਦਿੰਦੇ ਹਨ-""ਸੈਕ ਭਜਨ ਭਗਤ ਪ੍ਰੇਮ ਵਿਸਾਹ। ਸਦਾ ਨਿਰਵਾਹੁ ਰਾਮ ਨਿਰਬਾਹ।ਸ੍ਰੀ ਰਾਮ ਸਤ ਜਗਤ ਅਸਤ। ਜੋ ਵਿਚਾਰੇ ਸੁ ਪਾਇ ਸ਼ੁਭ ਮਤ। ਵਾਹਗੁਰੂ ਹਰੇ ਰਾਮ ਕ੍ਰਿਸਨ, ਗੁਰੂ ਨਾਨਕ ਜੀ ਕ੍ਰਿਪਾਲ।""(ਪੱਤਰਾ 74)(ਅ) ਆਤਮ ਵਿਚਾਰ ਸਟੀਕ (ਲੇਖਕ-ਮਾਣਕ ਦਾਸ)ਆਰੰਭ : ੴ ਸ੍ਰੀ ਪਰਮਾਤਮਨੋ ਨਮ: । ਸ੍ਰੀ ਕ੍ਰਿਸਨਾਯ ਨਮ:। ਸ੍ਰੀ ਰਾਮ ਚੰਦ੍ਰਾਯ ਨਮ:॥ ਦੋ॥ ਮੰਗਲਾਯਨ ਕਰਣਾਯਤਨ, ਸਰਬ ਕਲਿਯਾਣ ਗੁਮ ਧਾਮ।ਮਮ ਮਾਨਸਰ ਹੰਸ ਵਤ, ਰਮਣ ਕਰਹੁ ਸੀਆ ਰਾਮ॥ 1 ॥ ਧਿਆਨ ਪੂਰਬਕ ਇਸਟ ਦੇਵਤਾ ਕੀ ਪ੍ਰਾਰਥਨਾ ਕਰੇ ਹੈ।ਸਵੈਯਾ॥ ਸਾਮ ਸਰੀਰ ਪੀਤਾਂਬਰ ਸੋਹਤ, ਦਾਮਨੀ ਕ੍ਯੋਂ ਘਨ ਮਾਹਿ ਸੁਹਾਈ। ਸੀਸ ਮੁਕਟ ਅਤਿ ਸੋਹਤਿ ਹੈ, ਘਨ ਉਪਰ ਕ੍ਯੋਂ ਰਵਿ ਦੇਤ ਦਿਖਾਈ। ਕੰਠ ਵਿਖੇ ਮਨਿ ਮਾਲ ਬਨੀ, ਮਾਨੋ ਨੀਲ ਗਿਰੀ ਮਹਿ ਗੰਗ ਜੁ ਆਈ। ਮਾਣਕ ਕੇ ਮਨ ਮਾਹਿ ਬਸੋ, ਐਸੋ ਨੰਦ ਕੋ ਨੰਦਨ ਬਾਲ ਕਨਾਈ॥ 2 ॥ ਟੀਕਾ। ਸਾਂਮ ਸਰੀਰ ਨੂੰ ਘਨ ਕੀ ਉਪਮਾ, ਫਰਕਤਾ ਪੀਤਾਂਬਰ ਕੇ ਦਾਮਨੀ ਕੀ . ਉਪਮਾ, ਸੀਸ ਕੁੱ ਘਨ ਕੀ ਉਪਮਾ, ਮਣਿ ਜਟਤ ਮੁਕਟ ਕੂੰ ਰਵਿ ਕੀ ਉਪਮਾ। (ਪੱਤਰਾ 74)ਅੰਤ: ਸਵੈਯਾ॥ ਯਮਨਾ ਤਟ ਕੇਲ ਕਰੇ, ਸੰਗ ਬਾਲ ਗੋਵਾਲ ਬਨੇ ਬਲ ਭਈਆਂ।ਗਾਵਤ ਹੈ ਕਭੀ ਬੰਸੀ ਬਜਾਵਤ ਧਾਵਤ ਹੈ ਕਬਹੂੰ ਸੰਗ ਗਈਆ। ਕੋਕਲ ਮੋਰ ਕੀ ਨ੍ਯਾਈ ਵੇ ਬੋਲਤ, ਕੁਦਤ ਹੈ ਕਪਿ ਮ੍ਰਿਗ ਕੀ ਨਈਆ। ਮਾਣਕ ਕੇ ਮਨ ਮਾਹਿ ਬਸੋ, ਐਸੇ ਨੰਦ ਕੋ ਨੰਦ ਯਸੋਧਾ ਕੋ ਛਈਆ ॥4॥ ਇਤਿ ਸ੍ਰੀ ਆਤਮ ਵਿਚਾਰ ਗ੍ਰੰਥ ਮਹਾ ਮੋਖ ਹੇਤੂ ਸੰਪੂਰਣ ਸਮਾਪਤ। ਜੀਵਨ ਮੁਕਤ ਨਿਰੂਪਣੇ ਨਾਮ ਚਤੁਪਰਥ ਧ੍ਯਾਇ। ਸ੍ਰੀ ਪਰਮਾਤਮਨੇ ਨਮਹ। ਤਤ ਸਤ ਬ੍ਰਹਮ। ਤਤ ਸਤ ਬ੍ਰਹਮ । (ਪੱਤਰਾ152)(ੲ) ਮੋਖ ਪੰਥ ਪ੍ਰਕਾਸ਼ (ਸਾਧੂ ਗੁਲਾਬ ਸਿੰਘ)ਆਰੰਭ : ੴ ਸ੍ਰੀ ਗਣੇਸਾਯ ਨਮ:। ਸ੍ਰੀ ਰਾਮਾਨੁਜਾਯ ਨਮ ਸਵੈਯਾ॥ ਯਾ ਜਗ ਮੈ ਜਿਨ ਕੇ ਪਦ ਪੰਕਜ ਸੇਵਤ ਨੀਤ ਸੁਰੇਸ੍ਵਰ ਭਾਰੀ। (ਪੱਤਰਾ 153)ਅੰਤ : ...ਪਦ ਪੰਕਜ ਮੋ ਬਹੁ ਬੰਦ ਹਮਾਰੇ॥ 92॥ਇਤਿ ਸ੍ਰੀ ਮਤ ਮਾਨ ਸਿੰਘ ਚਰਣ ਸਿਖਯਤ ਗੁਲਾਬ ਸਿੰਘ ਗੋਰੀ ਰਾਈ ਆਤਮ ਜੇਨ ਵਿਰਚਤੇ ਮੋਖ ਪੰਥ ਪ੍ਰਕਾਸ਼ੇ ਵਿਦੇਹ ਮੁਕਤਿ ਨਿਰਵਯੋ ਨਾਮ ਪੰਚਮੋ ਨਿਵਾਸ 11511 ਸੁੰਭ ਮਸਤ"" (ਪੱਤਰਾ 289)(ਸ) ਪਰਬੋਧ ਚੰਦ੍ਰ ਨਾਟਕਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਯ ਨਮ:॥ ਦੋਹਰਾ॥ ਗੋਰੀ ਪੁਤ੍ਰ ਗਣੇਸਪਦ ਬੰਦੋ ਬਾਰੇ ਘਰ॥ (ਪੱਤਰਾ 289)ਅੰਤ : ਕੁਰੂਖੇਤ੍ਰ ਪ੍ਰਾਚੀ ਕੁਲ ਤਟ ਯਹ ਕੀਨ ਗ੍ਰੰਥ ਬਧਾਨ॥ 223॥ ਇਤਿ ਸ੍ਰੀਮਤ ਮਾਨ ਸਿੰਘ ਚਰਣ ਸਿਖਯਤ ਗੁਲਾਬ ਸਿੰਘ ਗੋਰੀ ਰਾਇ ਆਤਮ ਜੇਨ ਵਿਰਚਤੇ ਪ੍ਰਬੋਧ ਚੰਦ੍ਰ ਨਾਟਕੇ ਜੀਵਨ ਮੁਕਤ ਕੋ ਨਾਮ ਖਸਟਮੋ ਧਿਆਇ॥6॥ ਸੁਭ ਭਵਤੁ ॥( ਪੱਤਰਾ 377)"