ਹੱਥ ਲਿਖਤ ਨੰਬਰ 370

"ਨਾਂ : ਹਿਤੋਪਦੇਸ਼ ਭਾਖਾ
ਲੇਖਕ : ਪੰ. ਨਾਰਾਇਣ ਸ਼ਰਮਾ।
ਅਨੁਵਾਦ : ਕਵੀ ਤਨ ਸੁਖ, ਲਾਹੌਰੀ।
ਪੱਤਰੇ : 151
ਵੇਰਵਾ : ਕਾਗ਼ਜ਼ ਦੇਸੀ ਕਿਰਮ ਖੁਰਦਾ, ਜਿਸ ਕਰ ਕੇ ਸਫ਼ਿਆਂ ਉਤੇ ਥਾਂ ਪਰ ਛੇਕ ਪੇ ਹੋਏ ਤੇ ਮੁੱਢ ਵਿਚੋਂ ਪੱਤਰੇ 1 ਤੋਂ 81 ਤਕ ਕਟੇ ਹੋਏ; ਲਿਖਤ ਸਿੱਧੀ ਸਾਦੀ, ਜੋ ਕਈ ਥਾਵੀਂ ਅਸ਼ੁੱਧ ਵੀ ਹੈ; ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ; ਜਿਲਦ ਟੁਟੱਣ ਕਰ ਕੇ ਕੁਝ ਪੱਤਰੇ ਹੇਠੋਂ-ਉਤੋਂ ਜਾਂ ਪਾਸਿਆਂ ਤੋਂ ਫਟੇ ਹੋਏ ਤੇ ਪੁਸਤਕ ਖ਼ਸਤਾ ਹਾਲਤ ਵਿਚ ਹੈ।
ਸਮਾਂ.30 ਜੇਠ, ਸਮੰਤ 1899 ਬਿ।
ਲਿਖਾਰੀ : ਭਾਈ ਮੋਹਰ ਸਿੰਘ, ਵਟਾਲੀਆ।
ਸਥਾਨ : ਵਟਾਲਾ (ਗੁਰਦਾਸ ਪੁਰ)।
ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਹਿਤ ਉਪਦੇਸ ਸੁਰਜੀਤ ਰਾਜਨੀਤਿ ਭਾਖਾ ਲਿਖ੍ਯਤੇ ॥ਚੌਪਈ॥
ਪ੍ਰਥਮ ਅਰਾਧੋਂ ਏਕੰਕਾਰਾ। ਜਗਤਿ ਸਾਜ ਜਿਨ ਕੀਆ ਪਸਾਰਾ।..(ਪੱਤਰਾ 1)
ਅੰਤ :ਜੈਸੀ ਹਿਰਦੇ ਬੁਧਿ ਹੈ, ਤੈਸੋ ਕਹੋਂ ਸੁਨਾਯ।
ਅਛਰ ਕੀ ਜਹ ਟੂਟ ਹੁਇ, ਪੜੀਅਹੁ ਗੁਨੀ ਬਨਾਇ ॥333॥
ਇਤਿ ਸ੍ਰੀ ਹਿਤ ਉਪਦੇਸ ਸੰਪੂਰਣੰ । ਸੰਮਤ 1899 ਜੇਠ ਦਿਨ 30 ਗਏ ਲਿਖੀ ਭਾਈ ਮੋਹਰ ਸਿੰਘ ਵਟਾਲੀਏ ਵਿਚ ਵਟਾਲੇ ਦੇ। (ਪੱਤਰਾ 151)
ਇਸ ਪੁਸਤਕ ਵਿਚ ਚਾਰ ਤੰਤ੍ਰ ਹਨ:-
(1) ਮਿਤ੍ਰ ਲਾਭ 1-36
(2) ਮਿਤ੍ਰ ਭੇਦ 36-80
(3) ਕਥਾ ਬਿਹ ਕੀ "" 80-117
(4) ਕਥਾ ਸੰਧੀ ਕੀ 117-151
"