ਹੱਥ ਲਿਖਤ ਨੰਬਰ 371

"ਨਾਂ : ਰਾਮਾਸ਼੍ਰਮੇਧ
ਲੇਖਕ : ਰਿਖੀ ਬਿਆਸ।
ਅਨੁਵਾਦਕ : ਗਿਆਨੀ ਸੰਤ ਸਿੰਘ, ਅਮ੍ਰਿਤਸਰੀ।
ਪੱਤਰੇ: 186
ਵੇਰਵਾ : ਕਾਗ਼ਜ਼ ਦੇਸੀ; ਪੱਤਰੇ ਖੁਲ੍ਹੇ; ਲਿਖਤ ਸਿੱਧੀ ਸਾਦੀ, ਜੋ ਕਿਤੇ ਕਿਤੇ ਅਯੁੱਧ ਵੀ ਹੈ; ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ; ਹਾਸ਼ੀਏ ਉਤੇ ਕਈ ਥਾਵੇਂ ਵੱਖਰੀ ਕਲਮ ਤੋਂ ਕੁਝ ਨੋਟ ਦਿੱਤੇ ਹੋਏ; ਪੁਸਤਕ ਕੁਝ ਖ਼ਸਤਾ ਹਾਲਤ ਵਿਚ ਹੈ ।
ਸਮਾਂ : ਸੰਮਤ 1877 ਬਿ. ਤੇ ਲਿਪੀ ਕਾਲ : ਸੰਮਤ 1878 ਬਿ.। ਲਿਖਾਰੀ-ਬਿਸ਼ਨ ਸਿੰਘ, ਗਿਆਨੀ । ਸਥਾਨ-ਸ੍ਰੀ ਅੰਮ੍ਰਿਤਸਰ (ਪੰਜਾਬ)।
ਆਰੰਭ : ੴ ਸਤਿਗੁਰ ਪ੍ਰਸਾਦਿ । ਸ੍ਰੀ ਰਾਮਾਯ ਨਮ: । ਸ੍ਰੀ ਹਨਮਤੇ ਨਮ:। ਅਥ ਰਾਮਾਸੁਮੇਧ ਲਿਖ੍ਯਤੇ ॥ਦੋ॥
ਪ੍ਰਥਮ ਵਿਨਾਯਕ ਵਿਘਨ ਹਰ, ਵਰ ਦਾਤਾ ਪਦ ਬੰਦ।
ਪੁਨ ਸੁਭ ਦਾਨ ਸਰਤਹ, ਪ੍ਰਨਮੋ ਆਨੰਦ ਕੰਦ ॥1॥ (ਪੱਤਰਾ 1)
ਅੰਤ : ਗੋਬਧ, ਮਪ, ਬਾਲ ਹਨ, ਗੁਰ ਤਲਪੀ ਨਰ ਜੋਇ।
ਸ੍ਰਵਨ ਮਾਤ੍ਰ ਇਹ ਕਥਾ ਕੇ, ਸੋ ਪੁਨੀਤ ਨਰ ਹੋਇ॥38॥
ਸ੍ਰੀ ਮਤ ਸੂਰਤ ਸਿੰਘ ਜੀ, ਗ੍ਯਾਨੀ ਸੰਗ੍ਯਾ ਜਾਹਿ।
ਸੰਤ ਸਿੰਘ ਤਿਨ ਕੋ ਸੁਵਨ, ਸ੍ਰੀ ਅੰਮ੍ਰਿਤਸਰ ਮਾਹਿ ॥39॥
ਤਿਨ ਨਿਜ ਜਨਮ ਸੁਧਾਰ ਹਿਤ ਕੀਨੋ ਯਹੈ ਵਿਚਾਰ।
ਰਾਮ ਸੁਜਸ ਗਾਇਨ ਵਨ, ਕਲਿਜੁਗ ਮੈ ਇਹ ਸਾਰ॥ 40॥
ਪੂਛ ਪੰਡਿਤਨ ਤੇ ਸਵਿਧੁ, ਭਾਖਾ ਕੀਨੋ ਗ੍ਰਿੰਥ।
ਸ੍ਰੀ ਰਘੁਨਾਯਕ ਕ੍ਰਿਪਾ ਕਰ, ਮੂੰਹ ਦਿਖਾਹਿ ਨਿਜ ਪੰਥ॥4॥।
ਦੀਪ ਦੀਪ ਗਜ ਸਸਿ ਵਰਖ; ਮਿਥਨ ਸੁਕਲ ਤਿਥ ਦੂਜ।
ਪੂਰਨ ਦੀਨੋ ਗ੍ਰੰਥ ਇਹ, ਰਾਮ ਪਦਮ ਪਦ ਪੂਜ 1142॥
ਸਿਯ ਰਘੁਬਰ ਲਖਮਨ ਭਰਤ, ਰਿਪੁ ਸੂਦਨ ਹਨੁਮਾਨ।
ਸਭ ਹੀ ਹੋਇ ਕ੍ਰਿਪਾਲ ਮੁਹਿ, ਦੇਹ ਭਗਤਿ ਵਰਦਾਨ ॥43॥
ਪ੍ਰੀਤ ਹੋਇ ਸਤ ਸੰਗ ਮਹ, ਅੰਤ ਮਿਲੈ ਹਰਿ ਧਾਮ।
ਮਨ ਬਚ ਕਰਮ ਕਰ ਹਿਤ ਸਹਿਤ, ਸਦ ਸੁਮਰੋ ਸ੍ਰੀ ਰਾਮ ॥44॥
ਇਤਿ ਸ੍ਰੀ ਪਦਮ ਪੁਰਾਣੇ ਪਾਤਾਲ ਖੰਡੇ ਸੇਸ ਵਾਤਸਾਯਨ ਸੰਬਾਦੇ ਰਾਮਾਸੁਮੇਧ ਭਾਖਾ ਵਿਰਚਿਤਾਯ ਸਮਾਪਤਹ ਨਾਮ ਅਸਟ ਖਸਟਮੋ ਯਾਇ ॥8611 ਸੁਭੰ ਸ੍ਰੀ ਰਾਮਾਯ ਨਮ:।
ਸਾਵਣ ਸੰਮਤ ਲੋਕ ਪ੍ਰਦੀਪ ਹੈ, ਨਾਗ ਚੰਦ ਏ ਜਾਨ।
ਵਿਸਨ ਸਿੰਘ ਗ੍ਯਾਨੀ ਲਿਖੀ, ਕਰਕ ਸੁਦੀ ਤ੍ਰੈ ਜਾਨ ॥
ਸ੍ਰੀ ਭਗਵਤਾਯ ਨਮ : । ਸ੍ਰੀ ਗੋਬਿੰਦਾਯ ਨਮ: । ਸਰੀ ਵਿਸਨਾਯ ਨਮ:। ਸ੍ਰੀ ਕ੍ਰਿਸਨਾਯ ਨਮ:। ਸ੍ਰੀ ਰਾਧੇ ਨਮ:। (ਪੱਤਰਾ186)
"