ਹੱਥ ਲਿਖਤ ਨੰਬਰ 372

"ਨਾਂ : ਭਾਗਵਤ ਦਸ਼ਮ ਸਕੰਧ ਭਾਖਾ (ਫ਼ਾਰਸੀ ਅੱਖਰ)
ਲੇਖਕ : ਰਿਖੀ ਬਿਆਸ।
ਅਨੁਵਾਦ : ਕਵੀ ਕ੍ਰਿਸ਼ਨ ਦਾਸ।
ਪੱਤਰੇ : 337
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ ਤੇ ਸ਼ੁੱਧ ਹਾਸ਼ੀਆ ਸਾਦਾ ਬਗ਼ੈਰ ਲਕੀਰਾਂ ਦੇ; ਜਿਲਦ ਟੁਟੱਣ ਕਰਕੇ ਜੁਜ਼ਬੰਦੀ ਉੱਖੜੀ ਹੋਈ, ਵੈਸੇ ਪੁਸਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।
ਸਮਾਂ: 5 ਚੇਤ, ਸੰਮਤ 1851 ਬਿ.।
ਲਿਖਾਰੀ : ਸ੍ਰੀ ਮਹਾਰਾਜ ਕਰਮ ਚੰਦ।
ਆਰੰਭ : ਸ੍ਰੀ ਗਣੇਸਾਇ ਨਮ:।
ਦੋ ਮਤ ਘਟ... ਦੋਨੋ ਏਕ ਸਮਾਨ।
ਇਕ ਗਾਵੇ ਗੁਨ ਸਿਆਮ ਕੇ, ਇਕ ਬਰਜੇ ਸੁਰ ਗਿਆਨ ॥( ਪੱਤਰਾ1)
ਅੰਤ : ਐਸੀ ਕ੍ਰਿਪਾ ਕ੍ਰਿਪਾਨਿਧਿ ਕਰੋ। ਸਭੇ ਦੁਖ ਤਨ ਮਨ ਕੇ ਹਰੋ।
ਅੰਤਰ ਬਾਹਰ ਤੁਮ ਹੀ ਬਸੋ। ਅੰਤ ਸਮੇਂ ਹਮ ਸੋ ਮਿਲ ਹਸੋ।
ਜੈ ਜੈ ਜੈ ਕਰਨਾ ਭੰਡਾਰ। ਕ੍ਰਿਸਨ ਦਾਸ ਪਗ ਪਰ ਬਲਿਹਾਰ ॥
ਇਤਿ ਸ੍ਰੀ ਭਾਗਵਤੇ ਮਹਾ ਪੁਰਾਣੇ ਦਸਮ ਸਕੰਧੇ ਸ਼ੁਕ ਪਰੀਛਤ ਸੰਬਾਦੇ ਸਮਾਪਤੰ ਬਤਾਰੀਖ਼ ਪੰਚਮ ਮਾਹ ਚੇਤ ਰੋਜ਼ ਯਕ ਸ਼ੰਬਾ ਸੰਮਤ 1851 (ਬਿ.) ਬਦਤਖਤ ਬੰਦਹ ਜੁਨਾਬ ਸ੍ਰੀ ਮਹਾਰਾਜ ਕਰਮ ਚੰਦ ਬਕ੍ਰਿਪਾਇ ਸ੍ਰੀ ਮਹਾਰਾਜ ਸੰਪੂਰਣ ਸ਼ੁਦ। (ਪੱਤਰਾ 337)
"