ਹੱਥ ਲਿਖਤ ਨੰਬਰ 373 "ਰਾਜਾਵਲੀ ਭਾਖਾ (ਫ਼ਾਰਸੀ ਤੋਂ ਕਾਂਗੜੀ ਅਨੁਵਾਦ-ਅੱਖਰ ਦੇਵ ਨਾਗਰੀ)ਲੇਖਕ : ਮੁਨਸ਼ੀ ਵਲੀ ਰਾਮ।ਅਨੁਵਾਦਕ : ਟਹਿਲ ਦਾਸ।ਪੱਤਰੇ : 36ਵੇਰਵਾ : ਕਾਗ਼ਜ਼ ਦੇਸੀ ਕਿਰਮ ਖੁਰਦਾ ਹੋਣ ਕਰ ਕੇ ਪੱਤਰਿਆਂ ਵਿਚ ਕਈ ਥਾਵੇਂ ਸੁਰਾਖ਼ ਪਏ ਹੋਏ; ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਸਾਦਾ ਲਾਲ ਲਕੀਰਾਂ ਵਾਲਾ: ਸਿਰਲੇਖ ਤੇ ਵਿਸ੍ਰਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ; ਜਿਲਦ ਟੁੱਟੀ ਹੋਈ, ਵੈਸੇ ਪੁਸਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ। ਬੋਲੀ ਇਸ ਪੁਸਤਕ ਦੀ ਪਹਾੜੀ (ਕਾਂਗੜੀ) ਪੰਜਾਬੀ ਹੈ। ਇਹ ਪੁਸਤਕ ਭਾਸ਼ਾ ਵਿਭਾਗ ਪੰਜਾਬ ਨੂੰ ਅਜੇ ਥੋੜਾ ਹੀ ਚਿਰ ਹੋਇਆ ਰਾਜਾ ਬਲਦੇਵ ਸਿੰਘ ਗੁਲੇਰ (ਹਰੀ ਪੁਰ, ਜ਼ਿਲਾ ਕਾਂਗੜਾ) ਪਾਸੋਂ ਮਿਲੀ ਹੈ।ਸਮਾਂ :ਪੁਸਤਕ ਦੋ ਸੌ ਸਾਲ ਤੋਂ ਵੱਧ ਪੁਰਾਣੀ ਜਾਪਦੀ ਹੈ।ਆਰੰਭ: ਓ ਸ੍ਰੀ ਗਣੇਸਾਯ ਨਮ:।ਸ੍ਰੀ ਪਤਿ ਗਣਪਤਿ ਸ਼ਾਰਦਾ ਸਿਮਰੋਂ ਮਨ ਚਿਤ ਲਾਯ। ਦਿੱਲੀ ਪਤਿ ਜੇਤੇ ਭਯੇ, ਵਲੀ ਰਾਮ ਤਿਹ ਗਾਯ ॥1॥ਰਾਯ ਯੁਧਿਸ਼ਟਰ ਆਦਿ ਲੈ, ਸ਼ਾਹ ਜਹਾਂ ਲੌ ਜੇਤ। ਭਿੰਨ ਭਿੰਨ ਵਰਣਨ ਕਿਯੇ, ਸੰਮਤ ਸਹਿਤ ਜੁ ਤੇਤ ॥2॥ਉਦੈ ਭਾਲ ਜੁ ਵਿਸਾਲ ਮਤਿ, ਧ੍ਯਾਨ ਸਿੰਘ ਰਣਧੀਰ।ਥਾਯੋ ਸ੍ਰੀ ਪਤਿ ਅਚਲ ਕਰਿ, ਗੋਪਾਚਲ ਵਜ਼ੀਰ ॥3॥ਰਾਜਨ ਤੇ ਸਾਹਸ ਬਡੋ, ਜਸ ਪ੍ਰਤਾਪ ਆਧਾਰ ।ਮਾਤ ਕਿਯੋ ਸੰਸਾਰ ਚੰਦ, ਬਾਜੀ ਸੁਤ ਰਜਧਾਰ ॥4॥ਸਭ ਰਾਜਾ ਆਸਿਤ ਬਸੇ, ਨਿਸ ਦਿਨ ਦੇ ਅਸੀਸ।ਧ੍ਯਾਨ ਸਿੰਘ ਅਰਿ ਕੋ ਦਮਨ, ਜੀਵਹੁ ਲਾਖ ਵਰੀਸ 15 ਤਿੰਨ ਕੀ ਆਯਾ ਤੇ ਲਿਖਯੋ, ਦਿੱਲੀ ਪਤਿ ਵਖ੍ਯਾਨ। ਲੇਖਕ ਦਾਰਾ ਸ਼ਾਹ ਕੋ, ਵਲੀਰਾਮ ਸੁਰ ਯਾਨ ॥6॥ਸੁਖ ਸੰਪਤਿ ਤ੍ਰਿਣ ਵਤ ਤਯੋ, ਭਯੋ ਤੀਬ ਵੈਰਾਗ।ਬਰਯੋ ਜੇ ਕਛੁ ਤਿਨ ਲਿਖਯੋ, ਟਹਲ ਦਾਸ ਵਡਭਾਗ ॥7॥ਫ਼ਾਰਸੀਆਂ ਵਿਚ ਵਲੀ ਰਾਮ ਲਿਖਦਾ ਹੈ ਜੇ, ""ਹੇ ਪਾਤਸਾਹੋ! ਦੁਨੀਆ ਦੀ ਵਫ਼ਾਦਾਰੀ ਮੇਰੇ ਕਥਾ ਸੁਣੋ।...”(ਪੱਤਰੇ 1-2)ਅੰਤ :ਪਾਤਸਾਹ 1- ਆਲਮਗੀਰ, ਵਰਖ 50, ਮਾਸ 2, ਦਿਨ 27; ਪਾਤਸਾਹ 2- ਬਹਾਦੁਰ ਸ਼ਾਹ, ਵਰਖ 4, ਮਾਸ 2, ਦਿਨ 21; ਪਾਤਸ਼ਾਹਬ 3- ਫਰੁਖ਼ਸੇਰ, ਵਰਖ 5, ਮਾਸ 7, ਦਿਨ 27; ਪਾਤਸ਼ਾਹ 4-ਮੁਹੰਮਦ ਸ਼ਾਹ, ਵਰਖ 30, ਮਾਸ, ਦਿਨ 0; ਪੁਰੁ.....5, ਵਰਖ 89, ਮਾਸ 11, ਦਿਨ 15; ਸਬ ਏਕਤ੍ਰ ਜੋੜ 4834,ਮਾਸ 3, ਦਿਨ 11; ਪਾਤਸ਼ਾਹ 1- ਏਹਮਦ ਸ਼ਾਹ ਮੁਹੰਮਦ ਸ਼ਾਹੇ ਦਾ ਪੁਤ੍ਰ, ਅਗੇ ਸ਼ਾਹ ਆਲਮ । (ਪੱਤਰਾ 36),ਇਸ ਪੁਸਤਕ ਦਾ ਇਕ ਫ਼ਾਰਸੀ ਨੁਸਖ਼ਾ ਵੀ ਮੇਰੇ ਵੇਖਣ ਵਿਚ ਆਇਆ ਹੈ ਜੋ ਚਾਰ ਜੁਗਾਂ ਦੇ ਵੇਰਵੇ ਦੱਸ ਕੇ ਸ਼ੁਰੂ ਹੁੰਦਾ ਹੈ ਤੇ ਖ਼ਤਮ ਹੁੰਦਾ ਹੈ ਮੁਗਲ ਬਾਦਸ਼ਾਹ ਸ਼ਾਹ ਆਲਮ ਦੇ ਜ਼ਿਕਰ ਉਤੇ। ਕਲ੍ਹਣ ਦੀ ਰਾਜ ਤਰੰਗਿਣੀ ਬਾਰੇ ਖੋਜ ਕਰਨ ਤੋਂ ਪਤਾ ਲਗਦਾ ਹੈ ਕਿ ਉਸ ਤੋਂ ਪਹਿਲਾਂ ਸੰਸਕ੍ਰਿਤ ਵਿਚ ਰਾਜਾਵਲੀ ਨਾਮੀ ਪੁਸਤਕ ਲਿਖੀ ਗਈ ਸੀ ਜੋ ਪਿੱਛੋਂ ਕਵੀ ਕਲ੍ਹਣ ਦੀ ਇਸ ਪੁਸਤਕ ਦਾ ਮੂਲ-ਆਧਾਰ ਬਣੀ। ਸੰਸਕ੍ਰਿਤ ਰਾਜਾਵਲੀ ਦੀ ਕੋਈ ਛਪੀ ਹੋਈ ਪ੍ਰਤੀ ਦੇਖਣ ਵਿਚ ਨਹੀਂ ਆਈ। ਹਾਂ, ਪ੍ਰਸਿੱਧ ਸੂਚੀਕਾਰ ਵਿਦਵਾਨ Theodor Aufrect Catalogus Catalogorum (1891), ਹਿੱਸਾ ਪਹਿਲਾ ਦੇ ਸਫ਼ਾ 503 ਉਤੇ ਸੰਸਕ੍ਰਿਤ ਰਾਜਾਵਲੀ ਦੀਆਂ ਕਈ ਪ੍ਰਤੀਆਂ ਦਾ ਜ਼ਿਕਰ ਅਵੱਸ਼ ਕੀਤਾ ਹੈ।"