ਹੱਥ ਲਿਖਤ ਨੰਬਰ 375

"ਨਾਂ : ਪ੍ਰੋਥੀ ਸੰਗ੍ਰਹਿ
ਲੇਖਕ : ਵੱਖ ਵੱਖ
ਸਮਾਂ : ਲਗਭਗ 200 ਸਾਲ ਪੁਰਾਣੀ ਹੈ ਆਦਿ ਅੰਤ ਦੇ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।
(ੳ) ਚਾਣਕ ਨੀਤੀ ਭਾਖਾ-ਸੈਨਾਪਤੀ
ਆਦਿ : . ਜਾਤਿ ਹੈ ਝੂਠ ਅਨਿਸਚੈ ਆਦਿ"" (ਪਤਰਾ 2)
ਅੰਤ : ਗੋਬਿੰਦ ਕੀ ਸਭਾ ਮੈ ਲੇਖਕ ਪ੍ਰਮ ਸੁਜਾਨ॥
ਚਾਣਾਕੇ ਭਾਖਾ ਕੀਏ ਕਵ ਸੈਨਾਪਤ ਨਾਮ ॥ (ਪਤਰਾ 32)
(ਅ) ਸਹੰਸਰਨਾਮ-ਸੰਕਰਾਚਾਰਯ
ਅਨੁਵਾਦਕ : ਕਵੀ ਧਰਮ ਸਿੰਘ
ਆਦਿ : ੴ ਸਤਿਗੁਰ ਪ੍ਰਸਾਦਿ॥ ਭੁਜੰਗ ਪ੍ਰਯਾਤ ਛੰਦ॥
ਅਚੁਤੰ ਪਰਾ ਰੂਪ ਹੈ ਨੰਤਨਾਮੀ॥ (ਪਤਰਾ 1)
ਅੰਤ : ਇਤਿ ਸ੍ਰੀ ਸਹੰਸਰਨਾਮ ਬਿਰਚਤ ਸੰਚਾਰਜ ਪ੍ਰੀਮਾਤ੍ਰਾ ਭਾਖਯਾ ਕਰ ਬਿਰਚਤਾਯੰ
ਕਵ ਧਰਮ ਸਿੰਘ ਜਥਾ ਰਾਤ ਅਕਸਾਰ ਭੂਲ ਚੂਕ ਸੋਧ ਪੜੀਨੀ ਸਤਨਾਮ ॥
ਦੋਹਰਾ॥ ਅੰਮ੍ਰਿਤ ਕਵਲ ਸੰਤੋਖ ਪੁਰ ਰਾਮ ਬਬੇਕ ਪਛਾਨ ॥
ਪੰਚ ਠਵਰ ਸਰ ਸਬਦ ਕਹੁ ਨਾਮ ਪੰਚ ਸਰ ਜਾਨ ॥(ਪਤਰਾ 7),
(ੲ) ਜਾਪੁ ਸਾਹਿਬ ਗੁਰੂ ਗੋਬਿੰਦ ਸਿੰਘ
ਆਦਿ : ੴ ਸਤਿਗੁਰ ਪ੍ਰਸਾਦਿ॥ ਜਾਪੁ॥ ਸ੍ਰੀ ਮੁਖ ਵਾਕ ਪਾਤਿਸਾਹੀ ੧੦॥ ਛਪੈ ਛੰਦ॥ ਤ੍ਰ ਪ੍ਰਸਾਦਿ॥ ਚਕ੍ਰ ਚਿਹਨ ਅਰੁ ਬਰਨੁ ਜਾਤ ਅਰੁ ਪਾਤ ਨਹਿਨ ਜਿਹ॥ (ਪਤਰਾ 1)
ਅੰਤ : ਸਦਾ ਅੰਗ ਸੰਗੇ ਅਭੰਗ ਬਿਭੂਤੇ॥ (ਪਤਰਾ 7)

(ਸ) ਬਾਰਾਮਾਹ-ਟਹਿਲ ਸਿੰਘ
ਆਦਿ : ੴ ਸਤਿਗੁਰ ਪ੍ਰਸਾਦਿ॥ ਬਾਰਾਮਾਹ ਲਿਖਯਤੇ॥ ਦੋਹਰਾ॥
ਸ੍ਰੀ ਗੁਰ ਗਨਪਤ ਹਰ ਹਰੇ ਸਕਤ ਸਹਤ ਧਰ ਧਯਾਨ॥ (ਪਤਰਾ 1)
ਅੰਤ : ਲਿਖੇ ਪਢੇ ਨਿਤ ਪ੍ਰੀਤ ਕਰ ਰਾਧੇ ਕ੍ਰਿਸਨ ਬਿਰਾਗ ॥
ਪ੍ਰਿਯ ਕੋ ਤਿਯ ਸੁੰਦਰ ਮਿਲੇ ਤਿਯ ਸਿਰ ਰਹੇ ਸੁਹਾਗ (ਪਤਰਾ 1)
(ਹ) ਰਾਜਨੀਤ - ਰਾਮ ਸਿੰਘ ਪੰਜਾਬੀ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਭੂਪਭ ਕਾ ਰਾਜਨੀਤ ਲਿਖਯਤੇ॥ ਰਾਮ ਸਿੰਘ
ਪੰਜਾਬੀ ਕ੍ਰਿਤਿ॥ ਦੋਹਰਾ ॥ ਸ੍ਰੀ ਗੁਰੂ ਨਾਨਕ ਨਾਮ ਨਿਧਿ ਪਰਮ ਪੁਰਖ ਕੀ ਜੋਤਿ ॥ (ਪਤਰਾ 1)
ਅੰਤ ..... ਬਿਕ੍ਰਮਜੀਤ ਭੂਪ
(ਅਗਲੇ ਪਤਰੇ ਗੁੰਮ ਹਨ) ………..(ਪਤਰਾ 14)
"