ਹੱਥ ਲਿਖਤ ਨੰਬਰ 380

"ਨਾਂ : ਪੋਥੀ ਸੰਗ੍ਰਹਿ
ਲੇਖਕ: ਵੱਖ ਵੱਖ
ਪੱਤਰੇ: 84-36
ਪੋਥੀ ਕਿਰਮ ਖੁਰਦਾ ਹੈ ਤੇ ਮੰਦੀ ਦਸ਼ਾ ਵਿਚ ਹੈ। ਆਦਿ ਤੋਂ ਅੰਤ ਤੱਕ ਪੂਰੀ ਹੈ ਪਰ ਕਈ ਪਤਰਿਆ ਵਿਚ ਕਿਰਮਾਂ ਨੇ ਛੇਕ ਕੀਤੇ ਹੋਏ ਹਨ।
(ੳ) ਵਿਚਾਰ ਮਾਲਾ ਟੀਕਾ
ਆਦਿ : ੴ ਸਤਿਗੁਰ ਪ੍ਰਸਾਦਿ॥ ਦੋਹਰਾ॥ ਨਮਹ ਤਮ ਸਰਵਾਤਮਾ ਟੀਕਾ ਮਾਲ ਵਿਚਾਰ॥
ਅਖਯਰਾਰਥ ਪੂਰਣ ਕਰੋ ਵਿਘਨ ਦੂਰ ਕਰੋ ਡਾਰ । ਅਥ ਵਿਚਾਰਮਾਲਾ ਕੀ ਟੀਕਾ
ਅਖਯਾਰਥ ਲਿਖਯਤੇ॥ ਦੋਹਾ॥ ਨਮੋ ਨਮੋ ਸ੍ਰੀ ਰਾਮ ਜੂ ਸਤਿ ਚਿਤ ਮਹਾਨੰਦ ਰੂਪ’ (ਪਤਰਾ 1)
ਅੰਤ : ਇਤ ਸ੍ਰੀ ਵਿਚਾਰਮਾਲਾ ਟੀਕਾ ਆਤਮਵਾਨ ਕੀ ਇਕਥਿਤ ਅਸਟ ਮੋ ਬਿਸਰਾਮੁ॥
ਦੋਹਰਾ॥ ਟੀਕਾ ਵਿਚਾਰ ਕੀ ਅਖਰਾਰਥ ਰਚੀ ਸੁਖਦਾਨ॥ ਸਦਾਨੰਦ ਗੁਰ ਕ੍ਰਿਪਾ
ਤੇ ਹੇਤ ਸੁਹਰਿਉ ਗ੍ਰਾਮ॥(ਪਤਰਾ 84)
(ਅ) ਚਾਣਕ ਸਾਸਤ੍ਰ
ਆਦਿ : ੴ ਸਦਿਗੁਰ ਪ੍ਰਸਾਦਿ॥ ਅਥ ਚਣਾਂਕਾ ਸਾਸਤ੍ਰ ਲਿਖਯਤੇ॥ ਦੋਰਹਾ॥
ਪ੍ਰਣਵਤਿ ਹਉ ਸ੍ਰੀ ਵਸਨ ਕਉ ਜੋ ਤ੍ਰਿਲੋਕ ਕੋ ਰਾਇ॥ (ਪਤਰਾ 1)
ਅੰਤ : ਰਾਜ ਕੇ ਨੀਤ ਕੀ ਪੋਥੀ ਲਿਖੀ ਯਹਿ ਭੂਲ ਪਰੀ ਛਿਮ ਲੇਹ ਕ੍ਰਿਪਾ ਕਰਿ॥ ਸੰਪੂਰਣੰ ॥ (ਪਤਰਾ 20)
(ੲ) ਸਰੋਦਾ ਗਿਯਨ
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਸੁਅਸਤ ਸ੍ਰੀ ਗਣੇਸਾਇ ਨਮਾ। ਅਥ ਸਰੋਦਾ
ਲਿਖਯਤੇ॥ ਸਤਿਗੁਰ ਬ੍ਰਹਮਨੰਦ ਹੈ ਪ੍ਰਾਨ ਨਾਥ ਪਤ ਧਾਮ॥(ਪਤਰਾ 21)
ਇਕ ਸਰੋਦਾਕ ਲੋ ਖੋਜ ਪਾਵੇ ਸਭ ਦੀ ਭੇਦ ਇਤ ਸ੍ਰੀ ਸਰੋਦਾ ਸਿਰਜਨ ਸਮਪਾਤੀ॥ (ਪਤਰਾ 36)
"