ਹੱਥ ਲਿਖਤ ਨੰਬਰ 382 "ਨਾਂ : ਪੋਥੀ ਸੰਗ੍ਰਹਿਲੇਖਕ : ਵੱਖ ਵੱਖਸਮਾਂ : ਲਗਭਗ 200 ਸਾਲ ਪੁਰਾਣੀ ਪਹਿਲੇ ਤੇ ਆਖਰੀ ਪਤਰੇ ਗੁੰਮ ਹਨ ਜਿਸ ਕਾਰਨ ਪੋਥੀ ਅਧੂਰੀ ਹੈ।(ੳ) ਕਾਮਨੀ ਚਕ੍ਰ - ਭਾਗ ਸਿੰਘਆਦਿ : ਦੇਖ ਪ੍ਰੀਤਮ ਅਧੀਨ ਭਯੇ ਮ੍ਰਿਦੁਲ ਸੁ ਰਾਤ (ਪਤਰਾ ਪਹਿਲਾ)ਅੰਤ : ਕਾਮਨੀ ਚਕ੍ਰ ਸਮਾਪਤੰ(ਅ) ਤ੍ਰੀਅੰਗ ਭੂਖਨ ਚਕ੍ਰ - ਭਾਗ ਸਿੰਘਆਦਿ : ੴ ਸ੍ਰੀ ਗਣੇਸਯ ਨਮ: ਅਥ ਤ੍ਰੀਅੰਗ ਭੂਖਨ ਚਕ੍ਰ ਲਿਖਯਤੇ॥ ਕਬਿਤ॥ ਕਾਰੇ ਸੇ ਵਰਨ ਪ੍ਰਭਾ (ਪਤਰਾ 20)ਅੰਤ : ਭੂਖਨ ਧਾਰ ਰਹੀ ਸਿਖ ਲੌ ਨਖ ਪਾਇਨ ਮਹਿ ਸੁਹਾਤ ਛਲੇ॥ 37 ਸਮਪਤੰ॥ (ਪਤਰਾ 35)(ੲ) ਬਾਰਾਮਾਹ (ਅਧੂਰਾ) ਭਾਗ ਸਿੰਘਆਦਿ : ਥਅੰਗ ਬੇਧਿਤਆ ਨਾਰੀ॥ ਕਾਵਿ ਭਾਗ ਸਿੰਘ ਗੁਪਾਲ ਬਿਨ ਤਰਫਤ ਹਮਰੀ ਜਾਨ ਰੀ ॥ (ਪਤਰਾ 41)ਅੰਤ : ਇਤਿ ਬਾਰਾ ਮਾਸ ਸਮਾਪਤੰ ॥(ਸ) ਬਾਰਾਮਾਹ (ਦੂਸਰਾ) ਭਾਗ ਸਿੰਘ ਆਦਿ : ੴ ਸ੍ਰੀ ਗਣੇਸਇ ਨਮ: ਅਥ ਬਾਰਾਮਾਹ ਲਿਖਯਤੇ॥ ਦੋਹਰਾ॥ਗੁਰੂਗਨ ਪਤਿ ਦੁਰਗਾ ਸਿਮਰੋ ਕਮਲਾ ਕੰਤ॥ (ਪਤਰਾ 46)ਅੰਤ : ਇਤਿ ਬਾਰਾ ਮਾਹਾ ਭਾਗ ਸਿਘ ਕਵੀਸਰ ਕਾ ਸਮਾਪਤੰ॥(ਹ) ਫੁਟਕਲ ਰਚਨਾ :ਆਦਿ : ਓ॥ ਫੁਟਕਰ ਕਵਿਤ ਜੋਬਨ ਲਿਪਤ ਜੋਤਿ ਆਨ (ਪਤਰਾ 57)ਅੰਤ : ਉਦਪਰ ਗ ਦੀਏ ਹੈ।(ਕ) ਬਾਰਾਮਾਹ ਸਿਵਕਾ (ਪਤਰਾ 61)ਆਦਿ : ਓ ਸ੍ਰੀ ਗਣੇਸਾਸ ਨਮ:॥ ਅਥ ਬਾਰਾਮਾਹਾ ਸਿਵਕਾ ਲਿਖਯਤੇ॥ ਦੋਹਰਾ॥ ਸ੍ਰੀ ਗਣਪਤਿ ਦੁਖ ਹਰਨ ਤਮ ਕੁਸਲ ਕਰਨ ਸੁਖ ਧਾਮ॥ (ਪਤਰਾ 62)ਅੰਤ : ਕਹਿ ਕਵਿ ਭਾਗ ਮ੍ਰਿਗੇਸ ਮਨੇ ਨਹੀ ਜਾਇ ਭਗਤ ਸਭ॥ ਹਰਿ ਗੁਬਿੰਦਪੁਰ ਸਹਿਰੂ ਹਾਂ ਦਰਸੈ ਰੰਚਕ ਭ॥ 14॥ ਇਤਿ ਸਮਾਪਤੇ॥ (ਪਤਰਾ 87) (ਖ) ਵਾਰ ਹਕੀਕਤ ਰਾਏ-ਅਗਰਾ ਆਦਿ; ੴ ਸਤਿਗੁਰ ਪ੍ਰਸਾਦਿ॥ ਅਥ ਵਾਰ ਹਕੀਕਤਿ ਰਾਇ ਕੀ॥ ਲਿਖਤੇ॥ ਮਾਝਾ ॥ ਅਵਲ ਨਾਮ ਸਚੇ ਸਾਹਬ ਦਾ ਜਿਨ ਏਹੁ ਖੇਲ ਰਚਾਇਆ"" (ਪਤਰਾ 1)ਅੰਤ : ਸੁਣਨ ਵਾਲਿਆ ਧਰਮ ਸਹਾਈ ਸੁਰਗ ਪਰਾਪਤ ਪਾਏ॥ ਸੁਨ (ਅਗੇ ਪਤਰੇ ਗੁੰਮ ਹਨ) (ਪਤਰਾ 61)"