ਹੱਥ ਲਿਖਤ ਨੰਬਰ 384 "ਨਾਂ : ਪੋਥੀ ਸੰਗ੍ਰਹਿਲੇਖਕ : ਵੱਖ ਵੱਖਪੱਤਰੇ: 553ਅੰਤਮ ਪਤਰਾ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।(ੳ) ਪ੍ਰੀਛਾ ਗੁਰੂ ਬਾਬਾ ਨਾਨਕ ਜੀਉ ਕੀ॥ਆਦਿ: ੴ ਸਤਿਗੁਰ ਪ੍ਰਸਾਦਿ ॥ ਪ੍ਰੀਛਾ ਗੁਰੂ ਬਾਬਾ ਨਾਨਕ ਜੀਉ ਕੀ॥ਸਤਿਗੁਰ ਜੀ ਕੀ ਆਗਿਆ ਸਤਿ ਬਚਨ ਆਵੈ॥ (ਪਤਰਾ 1)ਅੰਤ : ਤੂ ਸਿਮਰਨ ਸਿਰਜਨਹਾਰ ਕਾ ਕਰੁ॥ ਕਾਰਜ ਸਫਲਾ ਹੋਇਆ। ਪ੍ਰੀਛਾ ਸੰਪੂਰਣ ਹੋਈ॥ ਭੁਲਿਆ ਚੁਕਿਆ ਬਖਸ ਲੈਣਾ ਜੀ॥ (ਪਤਰਾ 11)(ਅ) ਸਾਖੀ ਮਕੇ ਮਦੀਨੇ ਕੀਆਦਿ : ੴ ਸਤਿਗੁਰ ਪ੍ਰਸਾਦਿ॥ ਪਾਕਨਾਮਾ ਸਾਖੀ ਮਕੇ ਮਦੀਨੇ ਕੀ॥ ਨਸੀਹਤਿਨਾਮਾ ਬਾਬੇ ਨਾਨਕ ਜੀ ਕਾ॥ ਸਾਹ ਸਰਫ ਤਥਾ ਕਾਜੀ ਰੁਕਨਦੀਨ ਨਾਲਿ ਹੋਇਆ॥ (ਪਤਰਾ 1)ਅੰਤ : ਜੋ ਕਰੇਗੁ ਜਾਰਤ ਕਉਸ ਦੀ ਫੇਰ ਨ ਜਨਮ ਧਰੇਹਿ॥ ਗੋਸਟ ਮਕੇ ਦੀ ਸੰਪੂਰਨ ਹੋਈ॥ ਭੁਲਿ ਚੂਕਿ ਲਿਖਾਰੀ ਕੀ ਬਖਸਨੀ ਸਦਨਾ ਸਾਥ ਸੰਗਤ ਕਾ॥ (ਪਤਰਾ 167)(ੲ) ਸਲੋਕ ਕਬੀਰ ਜੀਉ ਕਾਆਦਿ : ੴ ਸਤਿਗੁਰ ਪ੍ਰਸਾਦਿ॥ ਸਲੋਕ ਕਬੀਰ ਜੀਉ ਕਾ॥ਕਬੀਰ ਰਾਮ ਨਾਮ ਪਟੰਤਰ (ਪਤਰਾ 168)ਅੰਤ : ਸਿਰ ਹੀ ਮਨਿ ਮਾਹੇ ॥( ਪਤਰਾ 168)(ਹ) ਗੋਸ਼ਟਿ ਮਦੀਨੇ ਕੀਆਦਿ : ੴ ਸਤਿਗੁਰ ਪ੍ਰਸਾਦਿ॥ ਗੋਸਟਿ ਮਦੀਨੇ ਕੀ ਚਲੀ ਬਾਬੇ ਨਾਨਕ ਨਾਲਿ ਹੋਈ॥ ਤਬ ਬਾਬਾ ਨਾਨਕ ਮਕੇ ਵਿੱਚ ਬਰਸ ਇਕ ਰਹਿਆ॥ (ਪਤਰਾ 1)ਅੰਤ: ਫਕਰਨਾਮਹ ਸੰਪੂਰਨ ਭੁਲਿਆ ਚੁਕਿਆ ਬਖਸਣਾ॥ ਵਾਧਾ ਘਾਟਾ ਅਖਰ ਲਾਇ ਲੈਣਾ॥ ਪਤਤ ਉਧਾਰਣ ਗੁਰੂ ਹੈ ਬਖਸ ਲੈਣਾ॥ ਗੁਰੂ ਗੁਰੂ ਜਪਣਾ ਜਨੰਮ ਸਵਾਰਣਾ॥ ਵਾਹਗੁਰੂ ਧੰਨ ਗੁਰੂ ਹੈ॥ (ਪਤਰਾ 84)(ਖ) ਗੋਸਟਿ ਮਦੀਨੇ ਕੀਆਦਿ: ਆਗੇ ਇਸੀ ਪਾਕਨਾਮੇ ਕੀ ਇਕ ਥਿਤਕੇ ਨਮਿਤ ਬਾਬਾ ਜੀ ਸਭਨਾ ਭਗਤਾ ਕੇਮੁਖ ਵਾਕ ਜੋ ਬਚਨ ਹੈਨਿ ਸੋ ਭੀ ਪਾਕਨਾਮੇ ਵਿਚ ਦਰਿਜ ਕੀਏ ਹਾਂ॥( ਪਤਰਾ 94)ਅੰਤ : ਹਰਿ ਕੋ ਭਜਨ ਕਰਿ ਹਰਿ ਮੈ ਸਮਾਈਐ॥ ਮਦੀਨੇ ਕੀ ਗੋਸਟਿ ਸਾਖੀ ਸੰਪੂਰਨ ਭਈ॥ਬੋਲੋ ਜੀ ਵਾਹਗੁਰੂ ਧੰਨ ਗੁਰੂ ਸਤਿਗੁਰੂ ਹੈ ਭੀ ਗੁਰੂ ਗੁਰੂ ਹੋਸੀ ਵੀ ਗੁਰੂ ॥ ਸਤਿ ਸ੍ਰੀ ਅਕਾਲ ਪੁਰਖ ਜੀ ਸਤਿ ਸਤਿ॥ (ਪਤਰਾ 312)(ਖ) ਗੀਤਾ ਸਾਰਆਦਿ : ੴ ਸ੍ਰੀ ਗਣੇਸਾਯ ਨਮ: ਗੀਤਾ ਸਾਰ॥ ਅਰਜਨੋ ਵਾਚ॥ ਅਰਜਨ ਸ੍ਰੀ ਕ੍ਰਿਸਨ ਭਗਵਾਨ ਜੀ ਪਹਿ ਪ੍ਰਸਨ ਕਰੈ ਹੈ ਕਿ ਹੇ ਪਰਮੇਸਵਰ ਜੀ (ਪਤਰਾ 1)ਅੰਤ : ਬ੍ਰਹਮ ਬਿਦਿਆ।। ਜੋਗ ਸਾਸਤੇ। ਸ੍ਰੀ ਕ੍ਰਿਸ਼ਨ ਅਰਜਨ ਸੰਬਾਦੇ ਪਠਤੇ ਸੁਭ ਅਸਤੁ ਸੁਭੰ ॥ (ਪਤਰਾ I)(ਗ) ਸਾਖੀ ਰਾਜੇ ਨਿਰਮੋਹ ਕੀਆਦਿ : ੴ ਸਤਿਗੁਰੂ ਪ੍ਰਸਾਦਿ॥ ਸਾਖੀ ਰਾਜੇ ਨਿਰਮੋਹ ਕੀਏਕੁ ਰਾਜਾ ਨਿਰਮੋਹ ਥਾ॥(ਪਤਰਾ ॥)ਅੰਤ : ਧੰਨ ਰਾਜਾ ਨਿਰਮੋਹ ਤੂੰ ਧੰਨ ਹੈ॥ ਤਪ ਸੀ ਸੁਪ੍ਰਸੰ (ਅੱਗੇ ਪਤਰੇ ਗੁੰਮ ਹਨ ਜਿਸ ਕਾਰਨ ਰਚਨਾ ਅਧੂਰੀ ਹੈ।) (ਪਤਰਾ 13)"