ਹੱਥ ਲਿਖਤ ਨੰਬਰ 386

"ਨਾਂ : ਅਸਵਮੇਧ ਪਰਵ ਭਾਖਾ
ਅਨੁਵਾਦ : ਟਹਿਕਨ
ਲਿਖਾਰੀ :ਸੀਤਲ ਦਾਸ
ਪਤਰੇ : 591
ਸਮਾਂ : ਸੰਮਤ 1894
ਪੋਥੀ ਆਦਿ ਤੋਂ ਅੰਤ ਤੱਕ ਸੰਪੂਰਨ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਇ ਨਮ: ਸ੍ਰੀ ਨੰਦ ਲਾਲ ਜਪੰਤ ਅਥ
ਅਸ੍ਵਮੇਧ ਕ੍ਰਿਤ ਕਬ ਟਹਕਨ ਲਿਖਤੇ॥ ਚੌਪਈ॥ ਪ੍ਰਿਥਮੇ ਪ੍ਰਣਵੋ ਗਿਰਜਾ ਨੰਦਨ ॥ (ਪਤਰਾ 1)
ਅੰਤ : ਟਹਕਨ ਧਿਆਉ ਹਵੋਹਯ ਕ੍ਰਿਤਿ ਪੂਰਨ ਜਾਨ॥
ਇਤ ਸ੍ਰੀ ਭਾਰਥ ਪਰਵਣੇ ਅਸ੍ਵਮੇਧ ਬਖਿਯਾਨੇ ਕ੍ਰਿਸਨ ਚਰਿਤ੍ਰ ਜਗ ਸੰਪੂਰਨ ਸਿਧ
ਕਾਰਜ ਧਰਮ ਸਫਲ ਨਾਮੇ ਤ੍ਰਿਹਤਮੋ ਧਿਆਇ॥ 73 ॥ ਅਫਜੂ ॥ ਅਸੁਮੇਧ ਜਗ
ਸੰਪੂਰਨ ਪੋਥੀ ਲਿਖੀ ਭਾਈ ਸੀਤਲ ਦਾਸ॥ ਸੰਮਤ 1894 ਮਿਤੀ ਕਤਕਿ
ਬਾਰਵੀ ਵਾਰ ਆਇਤਿ ਦਿਨੁ ਸ੍ਵਾਦਸੀ ਪੋਥੀ ਸੰਪੂਰਨ ਹੋਈ॥ ਅਖਰ ਵਾਧਾ ਘਾਟਾ
ਸੋਧ ਪੜਨਾ॥ ਭੁਲ ਚੁਕ ਬਖਸਣੀ॥ ਸ੍ਰੀ ਰਾਮ ਕ੍ਰਿਸਨ ਅਰਪਣੇ ॥ ਸੁਭ ਮਸਤ॥ (ਪਤਰਾ 591)
"