ਹੱਥ ਲਿਖਤ ਨੰਬਰ 393

"ਨਾਂ : ਫੁਟਕਲ ਕਵਿਤਾ
ਕਵੀ : ਭਾਗ ਸਿੰਘ
ਸਮਾਂ : ਲਗਭਗ 175 ਸਾਲ
ਪਤਰੇ : 61
ਪੋਥੀ ਅਧੂਰੀ ਹੈ ਤੇ ਮਾੜੀ ਦਸਾ ਵਿਚ ਹੈ। ਕਿਰਮ ਖੁਰਦਾ ਹੈ।
ਵਿਸ਼ਾ : ਇਸ ਵਿਚ ਫੁਟਕਲ ਰਚਨਾਵਾਂ ਹਨ, ਜਿਸ ਵਿਚ ਅਵਤਾਰਾਂ ਤੇ ਦੁਰਗਾ ਆਦਿ ਦੀ ਉਸਤਤ ਹੈ।
ਭਾਸ਼ਾ : ਬ੍ਰਜ ਭਾਸ਼ਾ ਹੈ।
ਆਦਿ : ਓ ਨਮ ਅਬ ਫੁਟਕਰ ਸਵੈਯਾ॥ ਸੰਤ॥ ਪ੍ਰੀਤ ਸਮੇ ਸਬ ਪਾਤ ਗਿਰੇ ਜਬ
ਸੰਤ ਹਰੇ ਭਯ ਗ੍ਰੀਖਮ ਭੂਲੇ॥ (ਪਤਰਾ 1)
ਅੰਤ : ਐਸੇ ਕੀਏ ਕਹੁ ਕੈਸੇ ਦੁਰੇ ਹਰਿ ਪਯਾਰੇ ਕੋ ਪ੍ਰੇਮ ਚਢਯੋ ਚਿਤ ਤੇਰੇ ॥
ਦੋ॥ ਰਹੀ ਮੂਹ ਫੇਰ ਸੁ ਹੇਰੀ ਅ (ਅੱਗੇ ਲਿਖਿਆ ਨਹੀਂ ਹੈ) (ਪਤਰਾ 61)
"