ਹੱਥ ਲਿਖਤ ਨੰਬਰ 394 "ਨਾਂ : ਪੋਥੀ ਸੰਗ੍ਰਹਿਲੇਖਕ : ਵੱਖ ਵੱਖਲਿਖਾਰੀ : ਨਾਰਾਇਣ ਸਿੰਘਸਮਾਂ: 1940 ਸੰਮਤਪੱਤਰੇ : 111ਅੰਤਲੇ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ। ਸਿਉਂਕ ਨੇ ਕਈ ਥਾਵਾਂ ਤੌਂ ਖਾਧੀ ਹੋਈ ਹੈ।(ਓ) ਦ੍ਰੋਪਤੀ ਚਰਿਤ੍ਰ - ਬਾਵਾ ਰਾਮ ਦਾਸਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਦ੍ਰੋਪਤੀ ਚਰਿਤ੍ਰ ਲਿਖਯਤੇ॥ ਛੰਦ॥ਇੰਦ੍ਰ ਪ੍ਰਸਤੁ ਮਹਿ ਪਾਂਡਵਾ ਜਗ ਰਚਾਇਓ (ਪਤਰਾ 1)ਅੰਤ : ਤੈਸੇ ਰਾਮਦਾਸ ਕੀ ਲਜਾ ਰਾਖੇ ਸ੍ਰੀ ਮਹਾਰਾਜ ॥ 63॥ ਨਾਰਾਇਨ ਸਿੰਘ ਦਾਸ ਪਰ ਕ੍ਰਿਪਾ ਕਰਕੇ ਮੁਰਾਰ ॥ ਭਵ ਬੰਧਨ ਸੰਸਾਰ ਕੇ ਕਾਟੋ ਕਰੋ ਨ ਬਾਰ॥(ਪਤਰਾ 6)(ਅ) ਕਵਿਤ ਸਵਈਏ - ਭਾਈ ਗੁਰਦਾਸਆਦਿ : ੴ ਸਤਿਗੁਰ ਪ੍ਰਸਾਦਿ॥ ਬਾਣੀ ਭਾਈ ਗੁਰਦਾਸ ਜੀ ਕੀ॥ ਦੋਹਰਾ॥ ਆਦਿ ਪੁਰਖ ਆਦੇਸ ਉਨਮ ਸਤਿਗੁਰ ਚਰਣ॥ (ਪਤਰਾ 6)ਅੰਤ : ਸੰਮਤ ਉਨੀਸੈ ੪੦॥ ਵਿਚ ਲਿਖੀ॥ ਕ੍ਰਿਪਾ ਸ੍ਰੀ ਗੁਰ ਨਾਨਕ ਦੇਵ ਜੀ ਕੀ।ਸੰਪੂਰਣ ਹੋਆ ਥ॥ ਬਾਣੀ ਭਾਈ ਗੁਰਦਾਸ ਭਲੇ ਜੀ ਕੀ ਕਵਿਤ ਸਵਯੈਸੰਪੂਰਣ ਹੋਏ॥ ਸ੍ਰੀ ਸਤਿਗੁਰੂ ਮਹਾਰਾਜ ਜੀ ਬਖਸੰਦ ਹੈ (ਪਤਰਾ 75)(ੲ) ਹਾਰ ਫੁਲਾਂ ਕੇ ਸ਼੍ਰੀ ਕ੍ਰਿਸ਼ਨ ਜੀਓ ਕੇ-ਆਦਿ : ੴ ਸਤਿਗੁਰ ਪ੍ਰਸਾਦਿ ॥ ਹਾਰ ਫੁਲਾ ਕੇ ਸ਼੍ਰੀ ਹਾਰ ਫੁਲਾ ਕੇ ਸ੍ਰੀ ਕ੍ਰਿਸ਼ਨ ਜੀਉ ਕੇ ਲਿਖਯਤੇ॥ ਚੇਤ ਚਮਨ ਸਜਨ ਤੈਨੇ ਗਗਨ ਕਿਉ ਦੀਆ॥ (ਪਤਰਾ 75) ਅੰਤ : ਸਭੀ ਬ੍ਰਿਜ ਕੇ ਸੀਮਾਇਤ ਸ੍ਰੀ ਹਾਰ ਫੂਲੋ ਕੋ॥ ਕ੍ਰਿਸਨ ਜੀਉ ਕੇ ਸੰਪੂਰਨ ਸਮਾਪਤੰ॥ (ਪਤਰਾ 76)(ਸ) ਜਾਪੁ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘਆਦਿ : ੴ ਸਤਿਗੁਰ ਪ੍ਰਸਾਦਿ॥ ਤਵ ਪ੍ਰਸਾਦਿ॥ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ੧੦॥ ਛਪੈ ਛੰਦ॥ ਤਵ ਪ੍ਰਸਾਦਿ॥ ਚਕ੍ਰ ਚਿਹਨ ਅਰ ਬਰਨ ਜਾਤ (ਪਤਰਾ 76)ਅੰਤ : ਸਦਾ ਅੰਗ ਸੰਗੇ ਅਭੰਗੰ ਬਿਭੂਤੇ॥ 198॥ (ਪਤਰਾ 85)(ਹ) ਭਗਵਤੀ ਛੰਦ ਖਸਟਜਆਦਿ : ੴ ਸਤਿਗੁਰ ਪ੍ਰਸਾਦਿ ॥ ਸ੍ਰੀ ਭਗਉਤੀ ਜੀ ਸਹਾਇ॥ਭਗਉਤੀ ਜੀ ਛੰਦ॥ ਛਕਾ ਪਾਤਸਾਹੀ ੧੦॥ ਨਮੋ। ਉਗ੍ਰਦੰਤੀ (ਪਤਰਾ 85)ਅੰਤ : ਇਤਿ ਸ੍ਰੀ ਗੁਰ ਗੋਬਿੰਦ ਸਿੰਘ ਵਿਰਜਤੇ ਭਗਵਤੀ ਛੰਦ ਖਸਟ (ਪਤਰਾ 89)ਆਦਿ : ੴ ਵਾਹਿਗੁਰੂ ਜੀ ਕੀ ਫਤੇ॥ ਸ੍ਰੀ ਭਗਉਤੀ ਜੀ ਸਹਾਇ॥ ਵਾਰ ਸ੍ਰੀ ਭਗਉਤੀ(ਕ) ਵਾਰ ਭਗਉਤੀ ਜੀ ਕੀਜੀ ਕੀ॥ ਪਾਤਸਾਹੀ ੧੦॥ ਪ੍ਰਿਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ॥ (ਪਤਰਾ 90)ਅੰਤ : ਫੇਰ ਨ ਜੂਨੀ ਆਇਆ ਜਿਨ ਏਹ ਗਾਇਆ॥(ਪਤਰਾ 94)(ਖ) ਬਾਣੀ ਭਾਈ ਗੁਰਦਾਸ ਜੀ (ਚੋਣਵੀਂ)ਆਦਿ : ੴ ਸਤਿਗੁਰ ਪ੍ਰਸਾਦਿ ॥ ਬਾਣੀ ਭਾਈ ਗੁਰਦਾਸ ਜੀ ਕੀ ਵਾਰ 10 ॥ ਧੂ ਹਸਦਾ ਘਰ ਆਇਆ॥ (ਪਤਰਾ 94)ਅੰਤ : ਨਦਰੀ ਪਵੈ ਅਕਿਰਤਘਣ ਮਤ ਹੋਇ ਵਿਣਾਸ॥( ਪਤਰਾ 102)(ਗ) ਪ੍ਰੀਛਾਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਪ੍ਰੀਛਾ ਕ੍ਰਿਤ ਗੁਰੂ ਅਰਜਨ ਸਾਹਿਬ ਜੀ ਕੀ ਲਿਖਯਤੇ॥ ਮਹਲਾ ੫॥ ਜੋ ਜਨ ਮਨ ਮਹਿ ਚਿਤਵਨੀ ਰਖਾਵੇ। (ਪਤਰਾ 103)ਅੰਤ : ਗੁਰੂ ਅਰਜਨ ਸਾਹਿਬ ਕਾ ਬਚਨ ਹੈ॥ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ॥( ਪਤਰਾ 107)(ਘ) ਹੁੰਡੀ ਨਰਸੀ ਭਗਤ - ਦਾਸ ਕਵੀਆਦਿ : ੴ ਸਤਿਗੁਰ ਪ੍ਰਸਾਦਿ॥ ਅਥੁ ਹੰਡੀ ਨਰਸੀ ਭਗਤ ਕ੍ਰਿਤ ਦਾਸ ਕੀ ਹੈ। ਏਕ ਸਮੇ ਮਿਥਲਾ ਪੁਰ ਸੇ ਦੋ ਸਾਧ ਚਲੇ ਹੈ॥ (ਪਤਰਾ 106)ਅੰਤ : ਭਗਤ ਜਨਾ ਕੇ ਪ੍ਰੇਮ ਕੋ ਜਸ ਗਾਵੈ ਆਦਿ ਜੁਗਾਦਿ ॥ (ਪਤਰਾ 108)(ਙ) ਅੰਗ ਫੁਰਨੇ ਕਾ ਫਲਆਦਿ : ਅਥ ਅੰਗ ਫੁਰਨੇ ਕਾ ਫਲ ਹੈ॥ ੴ ਸਤਿਗੁਰ ਪ੍ਰਸਾਦਿ॥ ਸਿਆਣਿਆ ਨੈ ਅਜਮੁਦਾ ਕਰਕੇ ਅਗਲੀਆ ਕਿਤਾਬਾ ਵਿਚ (ਪਤਰਾ 108)ਅੰਤ : ਜੇ ਸਭੇ ਅੰਗੁਲੀਆ ਫੁਰਨ ਤਾ ਦੁਖ ਤੇ ਛੁਟੈ ਤੇਤਾ ਲਿ (ਅੱਗੇ ਪਤਰੇ ਗੁੰਮ ਹਨ) (ਪਤਰਾ 111)"