ਹੱਥ ਲਿਖਤ ਨੰਬਰ 398

"ਨਾਂ : ਪ੍ਰਸੰਗ ਦੇਵੀ ਪ੍ਰਗਟ ਕਰਨੇ ਕਾ ਤੇ ਗੁਰਬਿਲਾਸ ਪਾਤਸਾਹੀ ਛੇਵੀਂ
ਲੇਖਕ : ਵੱਖ ਵੱਖ
ਪਤਰੇ 14-483
ਸਮਾਂ : 1901 ਸੰਮਤ
ਭਾਸ਼ਾ : ਪੁਰਾਣੀ ਪੰਜਾਬੀ
(ਉ) ਪ੍ਰਸੰਗ ਦੇਵੀ ਪ੍ਰਗਟ ਕਰਨੇ ਕਾ

ਆਦਿ : ੴ ਸਤਿਗੁਰ ਪ੍ਰਸਾਦਿ ॥ ਪ੍ਰਸੰਗ ਦੇਵੀ ਕੋ ਪ੍ਰਗਟ ਕਰਨੇ ਅਮ੍ਰਿਤ ਛਕਣ ਛਕਾਵਣ
ਕਾ॥ ਤਿਨ ਬਰਸ ਸ੍ਰੀ ਸਤਿਗੁਰੂ ਜੀ ਨੇ ਹੋਮ ਕੀਆ (ਪਤਰਾ 1)
ਅੰਤ : ਔਰ ਜੋਤੀ ਜੋਤ ਸਮਾਉਣਏ ਕੇ ਪ੍ਰਸੰਗ ਮੋ ਲਿਖਾ ਹੈ। ਸਾਖੀ ਸੰਪੂਰਨ ਹੋਈ॥
ਭੁਲਿਆ ਚੁਕਿਆ ਬਖਸਣਾ(ਪਤਰਾ 14)
(ਅ) ਗੁਰ ਬਿਲਾਸ ਪਾਤਸ਼ਾਹੀ ਛੇਵੀ - ਸੋਹਨ
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਭਗੋਤੀਜੀ ਸਹਾਇ॥ ਅਥ ਗੁਰ ਬਿਲਾਸ ਗ੍ਰੰਥ
ਲਿਖਯਤੇ ॥ ਛਪੈ ਛੰਦ॥ ਪ੍ਰਥਮ ਬੰਦ ਪਾਰਬ੍ਰਹਮ ਗੁਰ ਨਾਨਕ ਸੁਖ ਸਾਗਰ ॥(ਪਤਰਾ 1)
ਅੰਤ : ਇਤਿ ਸ੍ਰੀ ਗੁਰ ਬਿਲਾਸ ਸ੍ਰੀ ਹਰਿ ਗੋਬਿੰਦ ਜੀ ਜੋਤੀ ਜੋਤ ਸਮਾਏ ਬਰਨਨੰ ਨਾਮ
ਇਕੀਸਵੋ ਧਿਆਇ ਸਮਾਪਤ॥ ਮਸਤ ਸੁਭ ਮਸਤ ਲਿਖਤੇ ਪੜੰਤੇ ਮੋਖ ਮੁਕਤ
ਲਹੰਤੇ॥ ਅਖਰ ਵਾਧਾ ਘਾਟਾ ਸੋਧ ਪੜਨਾ॥ ਪੋਥੀ ਲਿਖ ਪਹੁਚੇ ਕਤੇ ਦੀ 5 ਸੰਮਤ 1901 II (ਪਤਰਾ 483)
ਇਹ ਪੁਸਤਕ ਗੁਰਮੁਖੀ ਤੇ ਦੇਵਨਾਗਰੀ ਵਿਚ ਕਈ ਵਾਰ ਛਪ ਚੁੱਕੀ ਹੈ।
"