ਹੱਥ ਲਿਖਤ ਨੰਬਰ 399

"ਨਾਂ : ਹੀਰ ਵਾਰੇ ਸਾਹ
ਲੇਖਕ : ਵਾਰਿਸ
ਲਿਖਾਰੀ : ਨਰੈਣ ਸਿੰਘ
ਪਤਰੇ : 294
ਸਮਾਂ : ਸੰਮਤ 1910
ਪੋਥੀ ਆਦਿ ਤੋਂ ਅੰਤ ਤੱਕ ਪੂਰੀ ਹੈ ਤੇ ਸੁੰਦਰ ਲਿਖੀ ਹੋਈ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਹੀਰ ਵਾਰੇ ਸ਼ਾਹੁ ਕ੍ਰਿਤ ਲਿਖਯਤੇ।
ਅਵਲ ਹਮਦਿ ਖੁਦਾਇ ਦਾ ਵਿਰਦ ਕੀਜੈ
ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆ॥(ਪਤਰਾ 1)
ਅੰਤ : ਵਾਰੇ ਸਾਹੁ ਤਮਾਮ ਗਈ ਮੋਮਨਾ ਨੂੰ ਦੇਵੀ ਦੀਨ ਇਮਾਮ ਲੁਕਾਇ ਮੀਆ॥
64211 ਸੰਮਤ 1910 ਮਿਤੀ ਚੇਤ੍ਰ ਦਿਨੇ ਲਿਖਣਹਾਰਾ ਭੁਲੈ ਜਾ ਪਢੀਯੋ ਸੁਧ
ਬਨਾਇ॥ ਮਾਨਸ ਭੂਲੇ ਛਿਨਕ ਮੈ ਹੈ ਅਭੁਲ ਰਘਰਾਇ॥ ਪੋਥੀ ਸਪੂਰਨ ਪ੍ਰਭਕਰੀ
ਬਚਨ ਬਾਕ ਬਿਲਾਸ ਸਿੰਘ ਨਰੈਣ ਕੀ ਬੇਨਤੀ ਕਰੀਯੋ ਦਾਸਨ ਦਾਸ"" (ਪਤਰਾ 249)
ਹੀਰ ਵਾਰਿਸ ਦੀਆਂ ਕਈ ਅਡੀਸ਼ਨਾ ਛਪ ਚੁੱਕੀਆ ਹਨ।
"