ਹੱਥ ਲਿਖਤ ਨੰਬਰ-406

"ਨਾਂ : ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਤੇ ਫੁਟਕਲ ਯਾਦਸ਼ਤਾ
ਲੇਖਕ : ਭਾਈ ਮਨੀ ਸਿੰਘ
ਪਤਰੇ : 541
ਸਮਾਂ : ਸੰਮਤ 1995
ਭਾਸ਼ਾ : ਪੰਜਾਬੀ
(ੳ) ਜਨਮ ਸਾਖੀ
ਆਦਿ ੴ ਸਤਿਗੁਰ ਪ੍ਰਸਾਦਿ (ਮੂਲ ਮੰਤ੍ਰ) ਨਾਮ ਸਭ ਦੇਵ ਦਾ ਦੇਵ ਹੈ ਕੋਈ ਦੇਵੀ ਨੂੰ ਮਨਾਵਦਾ ਹੈ ....(ਪਤਰਾ 1)
ਅੰਤ : ਬੋਲੇ ਭਾਈ ਵਾਹਗੁਰੂ ਦੀ ਜਨਮਸਾਖੀ ਸਪੂਰਨ ਹੋਈ।। ਭੁਲ ਚੁਕ ਬਖਸ ਲੈਣੀ॥
ਪੋਥੀ ਲਿਖੀ ਭਾਗ ਨਗਰ। ਸੰਮਤ 1995 ਮਿਤੀ ਭਾਦਰੋ ਸੁਦੀ ਪੰਚਮੀ ਕੋ॥( ਪਤਰਾ 527)
(ਅ) ਸੰਤਾ ਤਾਪ ॥
ਆਦਿ : ੴ ਸਤਿਗੁਰ ਪ੍ਰਸਾਦਿ ॥ ਸ੍ਰੀ ਭਗਉਤੀ ਜੀ ਸਹਾਇ॥ ਸੰਤਾ ਤਾਪ॥
ਦੋਹਾਰ॥ ਕਰਨ ਕਾਰਨ ਗੋਬਿੰਦ ਸਿੰਘ ਕਉਤਕ ਅਪਰ ਅਪਾਰ ॥( ਪਤਰਾ 529)
ਅੰਤ : ਸਤਿਗੁਰੂ ਗੋਬਿੰਦ ਪੁਰਖ ਸਲਾਹ ਚਾਲੇ ਜਿਸ ਦੇ ॥24॥
(ੲ) ਯਾਦਸ਼ਤਾ
ਆਦਿ : ੴ ਸਤਿਗੁਰ ਪ੍ਰਸਾਦਿ॥ ਸਤਰ ਵਰੇ ਪੰਜ ਮਹੀਨੇ ਸਤ ਦਿਹਾੜੇ ਪਾਤਿਸਾਹੀ ਸ੍ਰੀ
ਗੁਰੂ ਬਾਬੇ ਨਾਨਕ ਜੀ ਕੀਤੀ॥( ਪਤਰਾ 535)
ਅੰਤ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸਮਾਣੇ॥ ਨਦੇੜ ਵਿਚ ਅਬਚਲ ਨਗਰ ॥ (ਪਤਰਾ 537)
(ੲ) ਗੁਰ ਪ੍ਰਣਾਲੀ
ਆਦਿ : ੴ ਪ੍ਰਿਥਮੇ ਬਾਬਾ ਨਾਨਕ ਜੀ ਗੁਰੂ ਤਿਨ ਕੇ ਪੁਤ ਦੋਇ ਸ੍ਰੀ ਚੰਦੁ ਲਖਮੀ ਦਾਸ॥
ਅੰਤ : ਫੇਰਿ ਦਸਮਾ ਪਾਤਿਸਾਹੁ ਜੀ ਬਖਸ ਖਾਲਸੋ ਪਰ ਹੁਈ॥(ਪਤਰਾ 538)
(ਸ) ਸਾਖੀ ਪਾਤਸਾਹੀ ਦਸਵੀ:
ਆਦਿ : ੴ ਸਤਿਗੁਰ ਪ੍ਰਸਾਦਿ॥ ਸਾਖੀ ਪਾਤਿਸਾਹੀ ਦਸਵੀ ਜੀ ਕੇ ਕਾਰਨ ਕਾ ॥੧੦ ॥
ਸੰਮਤੁ 1॥ 1765 ॥ ਮਿਤੀ ਕਤਿਕ ਵਦੀ ਪੰਚਮੀ ਦਿਨ ਇਤੁਵਾਰ॥( ਪਤਰਾ 538)
ਅੰਤ : ਸੰਮਤ 1985 ਮਿਤੀ ਭਾਦੋ ਵਦੀ ਅਕਾਦਸੀ ਨੇ॥
ਸੰਪੂਰਨ ਹੋਈ।। ਪੋਥੀ ॥ ਭਾਦੇ (ਪਤਰਾ 541)
"