ਹੱਥ ਲਿਖਤ ਨੰਬਰ-410

"ਨਾਂ : ਪੋਥੀ ਸੰਗ੍ਰਹਿ
ਲੇਖਕ : ਵੱਖ ਵੱਖ
ਪਤਰੇ : 117
ਸਮਾਂ : ਲਗਭਗ 150 ਸਾਲ ਪੁਰਾਣੀ ਹੈ। ਆਦਿ ਤੋਂ ਅੰਤ ਤੱਕ ਮੁਕੰਮਲ ਹੈ।
(ੳ) ਸੁੰਦਰ ਸਿੰਗਾਰ - ਰਾਇ ਕਵੀ
ਆਦਿ : ੴ ਸ੍ਵਸਤਿ ਸ੍ਰੀ ਗਣੇਸਾਯ ਨਮ: ਅਥ ਸੁੰਦਰ ਸਿੰਗਾਰ ਮਹਾਕਵਿ ਰਾਇ ਕ੍ਰਿਤ .
ਲਿਖਯਤੇ। ਦੋਹਰਾ॥ ਦੇਵੀ ਪੂਜ ਸਰਸ੍ਵਤੀ ਪੂਜੋ ਹਰ ਕੇ ਪਾਇ॥ (ਪਤਰਾ 1)
ਅੰਤ : ਚੂਕ ਹੋਇ ਕਾਹੂ ਜੁ ਕਛ ਸੋ ਕਵ ਪੜੋ ਸੁਧਾਰ॥
ਇਤਿ ਸ੍ਰੀਮਾਨ ਮਹਾ ਕਵ ਰਾਜ ਵਿਰਚਤੇ ਸੁੰਦਰ ਸਿੰਗਾਰ ਸਮਾਪਤ।( ਪਤਰਾ 110)
(ਅ) ਪਰੀਛਾ
ਆਦਿ : ਅਥ ਛਿਕ ਪਰੀਛਾ ਲਿਖਯਤੇ॥ ਪਛਮੁ ਛੀਕੈ ਹੋਇ ਬਿਉਵਾਰ॥(ਪਤਰਾ 110)
ਅੰਤੁ : ਸੁਪਨੇ ਸੂਹਾ ਬਸਤ੍ਰ ਮਿਲੇ ਤਾਂ ਅਪਜਸੁ ਹੋਵੇ॥( ਪਤਰਾ 117)
"