ਹੱਥ ਲਿਖਤ ਨੰਬਰ-420

"ਤਾਂ: ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ
ਲੇਖਕ : ਭਾਈ ਬਾਲਾ
ਲਿਖਾਰੀ : ਜੀਵਨ ਸਿੰਘ
ਪਤਰੇ: 223
ਸਮਾਂ: 1812 ਬਿਕਰਮੀ
ਇਹ ਪੋਥੀ ਆਦਿ ਤੋਂ ਅੰਤ ਤੱਕ ਪੂਰੀ ਹੈ। ਆਖਰੀ ਪੰਨੇ ਦੀ ਮੁਰੰਮਤ ਕੀਤੀ ਹੋਈ ਹੈ।
ਆਦਿ : ਤਤਕਰੇ ਦੇ ਪੱਤਰੇ ਛੱਡ ਕੇ
ੴ ਸਤਿਗੁਰ ਪ੍ਰਸਾਦਿ॥ ਜਨਮ ਪਤ੍ਰੀ ਬਾਬੇ ਨਾਨਕ ਜੀ ਕੀ। ਸੰਮਤ੍ਰ ਪੰਦ੍ਰ ਸੈ
ਬਿਆਸੀ॥ 1582 1 ਮਿਤੀ ਵੈਸਾਖ ਸੁਦੀ ਪੰਚਮੀ ॥
॥ ਪੋਥੀ ਲਿਖੀ ਪੈੜੇ ਮੋਖੇ ਸੁਲਤਾਨਪੁਰ ਕੇ ਪਤਰੇਦੇ॥(ਪਤਰਾ 1)
ਅੰਤ : ਜਨਮ ਪਤ੍ਰੀ ਬਿਚਾਰ ਗੁਰੂ ਨਾਨਕ ਜੀ ਕਰਨ ਕਾਰਨ ਜੋਤੀ ਸੁਰੂਪ ਕੀ ਜਨਮ
ਪਤ੍ਰੀ ਗੁਰੂ ਅੰਗਦੁ ਜੀ ਨੇ ਲਿਖਵਾਈ ਬਾਲੇ ਸੰਧੂ ਕੀ ਜੁਬਾਨ ਤੇ ਸੰਪੂਰਨ ਹੋਈ॥
ਦਿਲੀ ਸਾਹ ਜਹਾਨਾਵਾਦ ਰਕਾਬ ਗੰਜ ਗੁਰੂ ਤੇਗ ਬਹਾਦਰ ਜੀ ਕਾ ਦੋਹਰਾ ਪੋਹ
ਸੁਦੀ 7 ਤੇ ਫਗਣ ਸੁਦੀ 5 ਮੰਗਲਵਾਰ ਚਾਰ ਘੜੀ ਦਿਨ ਰਹੇ ਸਪੂਰਨ ਹੋਈ
ਭਾਈ ਜੀਵਣੁ ਸਿੰਘ ਗੁਰੂ ਕਾ ਟਹਿਲੀਆ ਸ੍ਰਬਤ ਸੰਗਤ ਕਾ ਚਰਨ ਕਾ ਦਾਸੁ॥
ਸੰਮਤ 1 1812 ਲਗ ਅਖਰ ਸੋਧ ਪੜ੍ਹਨਾ ॥ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ
ਵਾਹਿਗੁਰੂ ਤੇਰੀ ਸਰਨ ਹੈ। ਸ੍ਰੀ ਰਾਮ ਸ੍ਰੀ ਰਾਮ ਸ੍ਰੀ ਰਾਮ ਜੀ ॥ (ਪਤਰਾ 223)
"