ਹੱਥ ਲਿਖਤ ਨੰਬਰ-426 "ਨਾਂ : ਪੋਥੀ ਸੰਗ੍ਰਹਿਲੇਖਕ : ਵੱਖ ਵੱਖਸਮਾਂ : ਲਗਭਗ 250 ਸਾਲ ਪੁਰਾਣਾਪੋਥੀ ਅਧੂਰੀ ਹੈ। ਪਹਿਲੇ ਪਤਰੇ ਗੁੰਮ ਹੈ। ਹਾਲਤ ਮਾੜੀ ਹੈ।(ੳ) ਗੀਤਾ ਸਾਰਆਦਿ:. ਲਾਗਤਾ ਹੈ। ਅ ਉਹ ਅਥ ਕਵਣ ਹੈ ਪਤਰਾ ਪਹਿਲਾਅੰਤ : ਵਾਹੁ ਗੁਰੂ ਹਰੀ ਰਾਮ ਕ੍ਰਿਸਨ ਜੀ ਦੀ ਜੈ॥ (ਪਤਰਾ38)(ਅ) ਸਪਤ ਸਲੋਕੀ ਗੀਤਾਆਦਿ : ਸ੍ਰੀ ਸਤਿਗੁਰੂ ਪ੍ਰਸਾਦ ਉਅੰਮਿ ਤੇ ਅਛਰੰ॥ ( ਸਮਾਂ:-40)ਅੰਤ : ਇਤਨੀ ਸਪਤ ਸਲੋਕੀ ਗੀਤਾ ਸੰਪੂਰਨੰ॥ ਸਮਾਪਤ॥ਸ੍ਰੀ ਰਾਮਾਇ ਨਮਾ ਸ੍ਰੀ ਕ੍ਰਿਸਨਾਇ ਨਮਾ॥ ਸਰੀ ਬਾਸਦੇਵਾਇ ਨਮਾ ॥ ਸ੍ਰੀ ਕ੍ਰਿਸਨਾ ਅਰਪਣੰ ॥ ਵਾਹਿਗੁਰੂ ਜੀ ਪੂਰਾ॥ ਅੱਗੇ ਜੰਤਰ ਲਿਖਿਆ ਹੈ। (ਪਤਰਾ 42)(ੲ) ਗੀਤਾ ਸਾਰਆਦਿ : ੴ ਸਤਿਗੁਰੂ ਪ੍ਰਸਾਦਿ ॥ ਰਾਮ ਸਤਿ ਸ੍ਰੀ ਕਿਸ਼ਨ ਜੀ॥ ਅਥ ਗੀਤਾ ਸਾਰਿ ਲਿਖਤੇ॥ ਏਕੁ ਨਮਾ ਓਅੰਕਾਰ॥ ਸਤਿਗੁਰ ਪ੍ਰਸਾਦਿ॥ ਗੀਤਾ ਸਾਰ॥ ਅਰਿਜਨੁ ਸ੍ਰੀ ਕ੍ਰਿਸਨ ਜੀ ਕਓ ਪ੍ਰੀਤ ਪ੍ਰਸਨ ਕਰੇ ਹੈ. . (ਪਤਰਾ 1)ਅੰਤ : ਪਰਮਹੰਸ ਸਹਿਤ ਗੀਤਾ ਸਾਰਿ ਸਮਾਪਤ॥ ਲਿਖਿਤੇ ਸੁਨਿਤੇ ਕਮਾਵਤੇ ਧਿਆਵਤੇ ਪੁਨਿ ਰੂਪੀ ॥ ਸ੍ਰੀ ਸਤਿਗੁਰੂ ਪ੍ਰਸਾਦਿ ਪੂਰੀ ਹੋਈ॥(ਸ) ਗੋਸਟਾਂ - ਮਿਹਰਵਾਨਆਦਿ : ੴ ਸ੍ਰੀ ਸਤਿਗੁਰੂ ਪ੍ਰਸਾਦਿ ॥ ਅਗੈ ਊਧੋ ਜੀ ਕੀ ਗੋਸਟ ਚਲੀ ਠਾਕੁਰ ਜੀ ਸਾਥਿ॥ ਇਕ ਦਿਨ ਸ੍ਰੀ ਠਾਕੁਰ ਜੀ ਵੇਖੇ (ਪਤਰਾ 1)ਅੰਤ: ਗੁਰੂ ਗੁਰੂ ਗੁਰੂ ਗੁਰੂ ਵਾਹਗੁਰੂ ਹਰੀ ਰਾਮ ਕਿਰਿਸ਼ਨ ਜੀ ਤੇਰੀ ਸਰਨਿ ॥(ਪਤਰਾ 23)ਗੋਸਟਿ ਆਤਿਮੈ ਪ੍ਰਮਾਤਮੇ ਕੀ॥ਆਦਿ : ੴ ਸ੍ਰੀ ਸਤਿਗੁਰੂ ਪ੍ਰਸਾਦਿ॥ ਗੋਸਟਿ ਆਤਿਮੈ ਪ੍ਰਮਾਤਮੈ ਕੀ। ਦੇਹੀ ਕਬੀਰ ਕੀਆ ਪੂਰੇ ਗੁਰੂ ਜੀ ਧਿਆਉ॥ (ਪਤਰਾ 1)ਅੰਤ : ਗੋਸਟਿ ਪੂਰੀ ਕਰੀ ਸਤਿਗੁਰੂ ਆਤਮੇ ਪ੍ਰਾਤਮੇ ਕੀ ਗੋਸਟ ਪੂਰੀ ਹੋਈ। ਅਖਰ ਵਧ ਘਟੇ ਸੋਧ ਪੜਨਾ ਭੁਲਆ ਚੁਕੇਅ ਬਖਸਣਾ॥ ਸ੍ਰੀ ਸਤਿਗੁਰੂ ਹਰੀ ਰਾਮੁ ਕਰਸਿਨ ਜੀ ਕੀ ਜੈ ਗੁਰੂ ਗੁਰੂ (ਪਤਰਾ 24)ਕ) ਸਹੰਸਰ ਨਾਮ (ਅਧੂਰਾ)ਆਦਿ : ਣੂ ਜਵਣੁ ਚਓਪੜ ਖੇਲੇ ਕਰਿ ਵੇਖੇ (ਪਤਰਾ 1)ਅੰਤ : ਸਹੰਸਰ ਨਾਮੁ ਪੜਿ ਸੁੰਨਿ ਸਮਾਪੰ॥ ਸਹੰਸਰਾਮੁ ਪੜਿ ਕਰ ਮੁ ਲਿਖਾ॥ (ਪਤਰਾ 14)(ਖ) ਬਾਣੀ ਪਰਮਾਰਥ (ਅਧੂਰਾ)ਆਦਿ : ਮੇ। ਇੰਦ੍ਰਾਦਿਕ ਬ੍ਰਹਮਾਦਿਕ ਜੋ ਭਗਤਾ ਕੇ ਅਵਤਾਰ ਹੈ ਕਿ (ਪਤਰਾ 1)ਅੰਤ : ਸਤਿ ਹਟ ਜਬਿ ਏਹੁ ਮਨੁ ਜਾਵੈ ॥ ਕ੍ਰੋਧਿ ਮਿਟੈ ਸੀਤਲਿ ਘਰਿ ਛਾਵੈ ॥ (ਪਤਰਾ 8)"