ਹੱਥ ਲਿਖਤ ਨੰਬਰ-438

"ਨਾਂ : ਪੋਥੀ ਸੰਗ੍ਰਹਿ
ਲੇਖਕ : ਵੱਖ ਵੱਖ
ਸਮਾਂ : ਲਗਭਗ 100 ਸਾਲ ਪੁਰਾਣੀ ਪੋਥੀ ਦੀ ਹਾਲਤ ਮਾੜੀ ਹੈ ਤੇ ਪਤਰੇ ਭਰੇ ਹੋਏ ਹਨ।
(ਓ) ਸਾਰ ਕਤਾਵਲੀ
ਆਦਿ : ੴ ਸਤਿਗੁਰ ਪ੍ਰਸਾਦਿ॥ ਈਸਰੋ ਵਾਚ॥ ਚੋ ਰਾਮ ਤਤ ਜਾਨਨ ਕੀ ਚਾਹ॥ ਪਤਰਾ 1
ਅੰਤ : ਇਤ ਸਾਰਕਤਾਵਲੀ ਪੰਸਮੇ ਮਿਤ੍ਰ ਪਾਠ ਸਭਾ ਜਿਤ ਕੇ
ਛੰਦ ਸਭ ਦੋ ਸੈ ਪਾਂਡਵ ਮਾਠ 15 ਦੋ ਅੰਮ੍ਰਿਤ
ਸ੍ਰੀ ਪੁਰੀ ਹੈ ਰਾਮਦਾਸ ਗੁਰੂ ਜਾਸ॥ ਸਭਾ ਜਿਤ ਸੰਪੂਰਣ ਹੋਈ (ਪਤਰਾ 39)
(ਅ) ਵਿਚਾਰਮਾਲਾ - ਅਨਾਥਪੁਰੀ
ਆਦਿ: ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਏ ਨਮ:
ਅਥ ਸ੍ਰੀ ਵਿਚਾਰ ਮਾਲ ਅਨਾਥਪੁਰੀ ਕ੍ਰਿਤਿ ਲਿਖਯਤੇ॥
ਦੋਹਰਾ॥ ਨਮੋ ਨਮ ਸ੍ਰੀ ਰਾਮ ਜੂ ਸਤਿ ਚਿਤ ਆਨੰਦ ਰੂਪ॥ (ਪਤਰਾ 39)
ਅੰਤ : ਅਸਟਾਬਕਰ ਬਸਿਸਟ ਮੁਨਿ ਕਛੁਕ ਆਪਨੀ ਉਕਤਿ॥
ਇਤਿ ਸ੍ਰੀ ਬਿਚਾਰਮਾਲ ਸੰਪੂਰਣੰ ਅਸਟਮੋ ਬਿਸ੍ਰਾਮ॥ (ਪਤਰਾ 69)
(ੲ) ਭਾਵ ਰਾਸਮ੍ਰਿਤ - ਗੁਲਾਬ ਸਿੰਘ
ਆਦਿ : ੴ ਸਤਿਗੁਰ ਪ੍ਰਸਾਦਿ॥ ਸੈਯਾ॥ ਸੇਤ ਕਰੇ ਜਿਨ ਸਾਗਰ ਪੈ ਸਭ
ਦੇਵਨ ਕੇ ਦੁਖ ਦੂਰ ਮਿਟਾਵਏ॥ (ਪਤਰਾ 1)
ਅੰਤ: ਇਤ ਸ੍ਰੀ ਮਤਿ ਮਾਨ ਸਿੰਘ ਚਰਣ ਸਿਖਯ ਗਲਾਬ ਸਿੰਘ ਨੇ ਗੋਰੀ ਰਾਏ ਆਤਮ (ਪਤਰਾ 36)
ਯੋਨ ਵਿਰਚਤੇ ਭਾਵ ਰਸਾਤ ਸਮਾਪਤ ਸੁੰਭ ਭੂਯਾਤ॥
ਇਹ ਸਾਰੀਆਂ ਰਚਨਾਵਾਂ ਗੁਰਮੁਖੀ ਤੇ ਦੇਵਨਾਗਰੀ ਵਿਚ ਕਈ ਵਾਰ ਛਪ ਚੁਕੀਆਂ ਹਨ।
"