ਹੱਥ ਲਿਖਤ ਨੰਬਰ-443

"ਨਾਂ : ਪੋਥੀ ਸੰਗ੍ਰਹਿ
ਲੇਖਕ : ਵੱਖ ਵੱਖ
ਸਮਾਂ : ਸਮੰਤ 1894
ਵੱਖ ਵੱਖ ਪੋਥੀਆਂ ਨੂੰ ਇਕ ਜਿਲਦ ਇਕ ਇਕਠਾ ਕੀਤਾ ਗਿਆ ਹੈ।
(ੳ) ਰਤਨ ਮਾਲਾ - ਸੁਕ ਜੀ ਕੀ
ਆਦਿ :ੴ ਸਤਿਗੁਰ ਪ੍ਰਸਾਦਿ॥ ਅਬ ਰਤਨ ਮਾਲ ਸਰੀ ਲੁਕ ਜੀ ਕੀ॥
ਅਪਾਰ ਸੰਸਾਰ ਸਮੁੰਦ ਵਿਖੇ . (ਪਤਰਾ 115)
ਅੰਤ : ਅਰੁ ਜੈਸੇ ਸ੍ਰੀ ਸੁਕ ਕ੍ਰਿਸਨ ਕੀ ਕਥਾ ਹੈ। ਇਤ ਸ੍ਰੀਸੁਕ ਜਤੀ ਵਿਰਜਤਾ
ਪ੍ਰਸਨੋਤਰ ਮਾਲਾ ਸਮਾਪਤੇ॥(120)
(ਅ) ਸੰਖੇਪ ਪਾਰਸ ਭਾਗ
ਆਦਿੴ ਸਤਿਗੁਰ ਪਸਾਦਿ॥ ਅਥ ਸੰਖੇਪ ਪਾਰਸ ਭਾਗ ਲਿਖਤੇ॥
ਇਹ ਸਾਸਤ੍ਰ ਬਡੇ ਬਿਸਥਾਰ ਕਾ ਥਾ ਪਰ ਈਹਾ ਸੰਖੇਪ ਕਰਕੇ ਲਿਖਿਆ ਹੈ (ਪਤਰਾ 1)
ਅੰਤ : ਇਤ ਭੈ ਅਰ ਆਸਾ ਵਰ ਨਨੰ ਨਾਮ ਸਹਮਹ॥ ਸੰਪੂਰਨੰ॥ (ਪਤਰਾ 115) 274)
(ੲ) ਸਾਖੀ ਲਾਹੌਰ ਕੇ ਸਿਖ ਕੀ
ਆਦਿ: ੴ ਸਤਿਗੁਰ ਪ੍ਰਸਾਦਿ॥ ਪੜਹੁ ਭਾਈ ਵਾਹਿਗੁਰੂ ਕੀ॥ ਆਗੈ ਸਾਖੀ ਲਾਹੌਰ ਵਿਚ ਹੋਈ॥ (ਪਤਰਾ 1)
ਅੰਤ : ਹਾਰ ਚਲੇ ਗੁਰਮੁਖ ਜਗ ਜੀਤਾ॥ ਅਖਰ ਵਧ ਘਟ ਸੋਧ ਪੜਨਾ॥ (ਪਤਰਾ 42)
(ਸ) ਦੋਹਰੇ ਦਾਸ ਕੇ
ਆਦਿ :ਅਥ ਦੋਹਰੇ ਦਾਸ ਕ੍ਰਿਤ ਲਿਖਤੇ॥ ਜੈ ਘਰ ਮਇਆ ਨਾ ਮਿਲਦਾ ਆਦਰ
ਤਿਸ ਪਰ ਘਰ ਦਾ ਜਾਵਨ ਕਿਆ॥ (ਪਤਰਾ 42)
ਅੰਤ: ਪਿਉ ਜਿਉ ਪੁਤ੍ਰ ਝਿੜਦਾ ਵਤ
ਅਗੇ ਪਤਰੇ ਗੁੰਮ ਹਨ ਜਿਸ ਕਰਕੇ ਰਚਨਾ ਅਧੂਰੀ ਹੈ।
(ਹ) ਪਰਚੀ ਮਹਾ ਸੁੰਦਰ ਸਚਿਆਰ ਕੀ
ਆਦਿ: ੴ ਐਥ ਪਰਚੀ ਮਹਾ ਸੁੰਦਰ ਸਚਿਆਰ ਜੀ ਕੀ॥
ਵਾਰਤਾ ਹੈ ਜੋ ਏਕ ਸਮੇ ਅਚਾਰਜ ਅਪਨੇ ਦੁਏ ਬਾਲਕਹੁ ਪਤਰਾ 1)
ਅੰਤ: ਅਥ ਪਰਚੀ ਮਹਾ ਸੁੰਦਰ ਸਚਿਆਰ ਜੀ ਕੀ ਸੰਪੂਰਨ ਸ੍ਰੀ ਵਾਹਗੁਰ ਜੀ॥
ਅਕਾਲ ਪੁਰਖ ਸਹਾਇ॥ ਭੁਲ ਚੁਕ ਬਖਸਣੀ ਵਾਸਤੇ ਲਾਮ ਦੇ ਸਮਤ 1894
ਮਿਤੀ ਚੇੜ 3 ਸੰਪੂਰਨ ॥ (ਪਤਰਾ 59)
"