ਹੱਥ ਲਿਖਤ ਨੰਬਰ-448

"ਨਾਂ : ਕਾਵਿ ਸੰਗ੍ਰਹਿ
ਕਵੀ : ਵੱਖ ਵੱਖ
ਪਤਰੇ : 89
ਅਗਲੇ ਪਤਰੇ ਗੁੰਮ ਹਨ ਜਿਸ ਕਰਕੇ ਪੋਥੀ ਅਧੂਰੀ ਹੈ।
ਸਮਾਂ : ਲਗਭਗ 150 ਸਾਲ ਪੁਰਾਣੀ ਹੈ।
(ੳ) ਬਾਰਾਮਾਹ ਗੁਰੂ ਗੋਬਿੰਦ ਸਿੰਘ
ਆਦਿ ੴ ਸਤਿਗੁਰ ਪ੍ਰਸਾਦਿ॥ ਅਥ ਬਾਰਾ ਮਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ
ਲਿਖਿਯਤੇ ॥ ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਸ੍ਰੀ ਅਕਾਲ ਪੁਰਖ ਗੁਰੂ ਨਾਨਕ
ਦਸ ਅਵਤਾਰ ਸਹਾਇ॥ (ਪਤਰਾ 1)
ਅੰਤ : ਕਿ ਦਰਸਨ ਸ੍ਰੀ ਅੰਮ੍ਰਿਤਸਰ ਜੀ ਜਾਉ ਮੇਰਾ ਮਨੁ ਲੋਚਦਾ ॥( ਪਤਰਾ 17)
(ਅ) ਗੁਰ ਮਹਿਮਾ
ਆਦਿ : ੴ ਸਤਿਗੁਰ ਪ੍ਰਸਾਦਿ॥ ਨਰਾਜ ਛੰਦੁ॥ ਨਮੋ ਨਿਰਬਾਣਿ ਨਾਨਕ ਗੁਰ ਅੰਗਦਿ ਹਿਦੈ ਧਾਰੰ ॥ (ਪਤਰਾ 18)
ਅੰਤ : ਜਗਤ ਭ੍ਰਮਤ ਸਭ ਕੋ ਫਿਰੈ ਸੰਤਨ ਜਾਨੀ ਫੌਰ ॥ 15 ॥ (ਪਤਰਾ 23)
(ੲ) ਵਲੀ ਰਾਮ ਦਾ ਸ਼ਬਦ
ਆਦਿ : ਕਾਫੀ ਸਾਈ ਤੂਹੈ ਹੈ ਮੈ ਨਾਹੀ॥ (ਪਤਰਾ 23)
ਅੰਤ : ਵਲੀ ਰਾਮ ਕੋਈ ਕਹੁਰੁ ਕੀਤੋਸੀ ਪਲਕ ਵਿਸਰਦੋ ਨਾਹੀ॥
(ਸ) ਕਾਫੀਆਂ - ਸਾਹ ਹੁਸੈਨ
ਆਦਿ : ੴ ਸਤਿਗੁਰ ਪ੍ਰਸਾਦਿ॥ ਕਾਫੀਆ ਸਾਹ ਹੁਸੈਨ ਕੀਆ॥
ਰਬਾ ਮੇਰੇ ਔਗੁਣ ਚਿਤ ਨਾ ਧਰੀ॥ (ਪਤਰਾ 24)
ਅੰਤ : ਕੇਹਰਿ ਕੀਟ ਭਛਾਇ ਹੀ॥ (ਪਤਰਾ 33)
(ਹ) ਗੋਸਟ ਗੁਰੂ ਨਾਨਕ ਜੀ ਕੀ
ਆਦਿ : ਗੋਸਟਿ ਗੁਰੂ ਨਾਨਕ ਜੀ ਕੀ॥ ਮਹਲਾ ੧॥
ਗੁਰੂ ਨਾਨਕ ਮਕੇ ਜਬ ਗਇਆ। (ਪਤਰਾ 33)
ਅੰਤ : ਨਾਨਕ ਦਾਸ ਪ੍ਰਭ ਭੇਦ ਨ ਭਾਈ॥ ( ਪਤਰਾ 35)
(ਕ) ਸਾਖੀ ਭਾਈ ਲਾਲੋ ਜੀ
ਆਦਿ : ੴ ਸਤਿਗੁਰ ਪ੍ਰਸਾਦਿ॥ ਸਾਖੀ ਭਾਈ ਲਾਲੋ ਜੀ ਕੀ॥
ਬੀਸਰੀ ਪਾਤਿਸਾਹੀ ਕਾ ਬਚਨ ਸਤਿ ਹੈ॥ (ਪਤਰਾ 35)
ਅੰਤ : ਗੁਰ ਕਾ ਰੋਟ ਜਥਾ ਸਕਤ ਦੇਣਾ (ਪਤਰਾ 39)
(ਖ) ਬਾਰਾਮਾਹਾ ਸ੍ਰੀ ਰਾਮ ਜੀ
ਆਦਿ ੴ ਸਤਿਗੁਰ ਪ੍ਰਸਾਦਿ ਅਥ ਬਾਰਾਮਾਹਾ ਸ੍ਰੀ ਰਾਮ ਜੀ ਕਾ ਲਿਖਯਤੇ॥ ਦੋਹਰਾ॥
ਚੇਤ੍ ਮਿਟਿ ਗਈ ਚਿਤਵਨੀ ਫੂਲ ਰਹੀ ਬਨਰਾਈ॥(ਪਤਰਾ 39)
ਅੰਤ: ਮਾਥੇ ਤਿਲਕ ਬਸਿਸਟ ਲਗਾਇਆ॥ ਰਾਜੇ ਰਾਮ ਚੰਦ੍ਰ ਦੇ॥
ਸ੍ਰੀ ਰਾਮ॥ ਬਾਰਾਮਾਹ ਸੰਪੂਰਨੰ॥ ਰਾਮ॥(ਅੰਤ 58)
(ਗ) ਊਗਉਤੀ ਜੀ ਕੀ ਵਾਰ - ਗੁਰੂ ਗੋਬਿੰਜ ਸਿੰਘ
ਆਦਿ :ੴ ਸਤਿਗੁਰ ਪ੍ਰਸਾਦਿ॥ ਸ੍ਰੀ ਭਵਉਤੀ ਜੀ ਕੀ ਵਾਰ ਸ੍ਰੀ ਮੁਖ ਵਾਕ
ਪਾਤਿਸਾਹੀ ਦਸ॥ ਪਉੜੀ॥ ਔਰੰਗ ਸਾਹਿ ਲਿਖਿਆ ਦਿਲਿਓ ਪਰਵਾਨਾ॥(ਪਤਰਾ 58)
ਅੰਤ : ਵਾਰ ਸ੍ਰੀ ਭਗੌਤੀ ਜੀ ਕੀ ਸੰਪੂਰਨ ਹੋਈ।। ਪੜਤੇ ਸੁਣਤੇ ਮੋਖ ਮੁਕਤਿ ਪਾਵੈ ।
ਭੁਲ ਚੁਕ ਬਖਸ ਲੈਣੀ॥ (ਪਤਰਾ 70)
(ਘ) ਉਸਤਤਿ ਅੰਮ੍ਰਿਤਸਰ ਕੀ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਉਸਤਤਿ ਸ੍ਰੀ ਅੰਮ੍ਰਿਤਸਰ ਜੀ ਕੀ॥
ਲਿਖਯਤੇ॥ ਛੰਦ ॥ ਤੀਨ ਲੋਕ ਮਣਿ ਤਾਲ॥ (ਪਤਰਾ 70)
ਅੰਤ: ਸੰਤਨ ਕੀ ਸਰਣਾਗਤੀ - ਰਾਖੈ ਤਿਨਕੋ ਰਾਮ
ਇਤਿ ਉਸਤਤਂ ਸੰਪੂਰਨੰ॥ (ਪਤਰਾ 77)
(ਖ) ਸੀ ਹਰਫੀਆ - ਦਿਆਲ ਸਿੰਘ
ਆਦਿ : ੴ ਸਤਿਗੁਰ ਪ੍ਰਸਾਦਿ॥ ਸਿਹਰਫੀਆ। ਸ੍ਰੀ ਦਿਆਲ ਸਿੰਘ ਜੀ ਕੀ॥ ਅਲਫ
ਆਇਓ ਇਸਕ ਕਮਾਵਣੇ ਨੇ ਅਤੇ ਚਾਵਣੇ ਨੂੰ ਅਤੇ ਚਾਵਣੇ ਨੂੰ ਕੁਝ ਨੂੰ ਚਾਵਨਾ । (ਪਤਰਾ 77)
ਅੰਤ : ॥ ਦਿਆਲ ਸਿੰਘ ਏਹੁ ਕਹਰਿ ਕੀ ਪਾਇਆ ਜੀ ਤੈਨੂੰ ਬੂਹੇ ਵੜਦਿਆ ਵਸਤੂ
ਲੁਟਾਈਆ ਈ।। ਦਿਆਲ ਸਿੰਘ ਦੀਆਂ ਬੈਤਾਂ ਸੰਪੂਰਨ ਹੋਈ॥ (ਪਤਰਾ 88)
(ਗ) ਗੋਸਟ ਗੁਰੂ ਨਾਨਕ ਜੀ
ਆਦਿ : ੴ ਸਤਿਗੁਰ ਪ੍ਰਸਾਦਿ॥ ਗੋਸਟਿ ਗੁਰੂ ਨਾਨਕ ਮਕੇ ਜਬ ਗਇਆ (ਪਤਰਾ 88)
ਅੰਤ : ਮਨੁਖ ਬਦਨ ਸਭ ਥਾਪ ਥਪੇਗੇ। ਜਲ ਥਲ ਮਹ (ਅਗਲੇ ਪਤਰੇ ਗੁੰਮ ਹਨ)
"