ਹੱਥ ਲਿਖਤ ਨੰਬਰ-450 "ਨਾਂ : ਪੋਥੀ ਸੰਗ੍ਰਹਿਲੇਖਕ : ਵੱਖ ਵੱਖਸਮਾਂ : ਲਗਭਗ 150 ਸਾਲ ਪੁਰਾਣੀ ਪੋਥੀ ਮੁਕੰਮਲ ਹੈ ਤੇ ਮੁਰੰਮਤ ਕੀਤੀ ਹੋਈ ਹੈ।(ੳ) ਬਾਣੀ - ਸੰਗਹਿਆਦਿ : ੴ ਸਤਿਗੁਰ ਪ੍ਰਸਾਦਿ॥ ਰਾਗ ਤਿਲੰਗ ਮਹਲਾ ੧ ਹਮ ਬੰਦ ਯਕ ਰੰਗੀ ਸਾਹ॥(ਪਤਰਾ 1)ਅੰਤ : ਜਹਿ ਜਹਿ ਦੇਖੋ ਧਿਆਨ ਧਰ ਸਭ ਮਹਿ ਰਹਿਆ ਸਮਾਇ॥ (ਪਤਰਾ 9)(ਅ) ਕਬੀਰ ਬਾਣੀਆਦਿ : ਤਿਲੰਗ : ਬੰਦੇ ਤੋ ਹਰਿ ਦਸ ਸਾਹਿਬ ਨ ਜਾਨਾ'(ਪਤਰਾ 9)ਅੰਤ : ਕਹਤ ਕਬੀਰ ਬੇ ਦਰਦ ਕਹੂ ਠਾਹਰ ਨਾਹੀਂ॥(ਪਤਰਾ 11)(ੲ) ਝੂਲਨੇ- ਵਲੀ ਰਾਮਆਦਿ : ੴ ਸਤਿਗੁਰ ਪ੍ਰਸਾਦਿ ॥ ਸ੍ਰੀ ਪ੍ਰਮਾਤਨਾ ਨਮੋ॥ ਭੂਲਨੇ ਵਲੀ ਰਾਮ ਕੇ ਭਿ ਲਖਤੇ॥ ਅਲਖ ਰੂਪ ਨਿਰੰਜਨ ਯਹੀ ਹੈ ਜੀ ਤਾਕੋ ਜਾਨ ਕੇ ਵੋ ਕਛੁ ਭੇਦ ਨਾਹੀ॥ (ਪਤਰਾ 11)ਅੰਤ : ਵਲੀ ਚਲਨੇ ਕਾ ਕਾਰਜ ਨਾ ਕਰ ਲੀਆ ਘਰ ਚਉੜ ਵਹੀ ਨਹੀਂ ਅਉਰ ਜੀ ਹੈ। (ਪਤਰਾ 39)(ਸ) ਸੀ ਹਰਫੀ - ਬੁਲ੍ਹੇ ਸ਼ਾਹਆਦਿ : ੴ ਸਤਿਗੁਰ ਪ੍ਰਸਾਦ॥ ਬੁਲੇ ਸ਼ਾਹ ਕੀ ਸਰਫੀ ਲਿਖਤੇ॥ ਅਲਫ ਅਜ ਹੋਈ ਕਿਛੁ ਕੋਮ ਤੇਰਾ((ਪਤਰਾ 39) 40)ਅੰਤ : ਬੁਲਾ ਸ਼ਾਹ ਨ ਪਲੜੇ ਕੁਝ ਪਵੀ ਬਚਨਾ ਹੀ ਰਥ ਜੋੜ ਬੰਦ। ਪਤਰਾ 42)(ਹ) ਹਿਕਮਤ ਦੇ ਟੋਟਕੋ ਪਤਰਾ 42 ਤੋਂ 45 ਤੱਕ (ਕ) ਬਚਨ ਪਾਤਸਾਹੀ ੧੦ਇਸ ਪੋਥੀ ਵਿਚ ਕਿਸੇ ਹੋਰ ਦੇ ਪਤਰੇ ਜਿਲਦ ਕੀਤੇ ਹੋਏ ਹਨ।ਆਦਿ :ੴ ਸਤਿਗੁਰ ਪ੍ਰਸਾਦਿ॥ ਸ੍ਰੀ ਵਾਹਗੁਰੂ ਜੀ ਕੀ ਫਤੇ॥ਪਾਤਸਾਹੀ ੧੦॥ ਤ੍ਰ ਪ੍ਰਸਾਦਿ ਸ੍ਰੀ ਮੁਖ ਵਾਕੁ ਗੁਰੂ ਗੋਬਿੰਦ ਸਿੰਘ ਵਾਚ॥ ਦੋਹਰਾ॥ ਹੋਵੇ ਐਸਾ ਸਿੱਖ ਜੋ ..(ਪਤਰਾ 30)ਅੰਤ: ਬੋਲਿਓ ਸਤਿ ਕਰਿਤਾਰ ਜੀ ਹਾਥ ਜੋੜ ਸਿਰ ਨਿਆਇ॥ ਸੁਣ ਦੇਹੀ ਸੋ ਘਰ ਜਾਵਿਈ ਪੜ੍ਹੇ ਸੁਣੈ ਮਨ ਲਾਇ॥ (ਪਤਰਾ 34)ਆਦਿ: ੴ ਸਤਿਗੁਰ ਪ੍ਰਸਾਦਿ॥ ਧਿਆਨ ਛਾਯਾ ਪੁਰਖ ਕੋ॥ ਕਬੀਰ ਅਗਮ ਪ੍ਰੀਛਾ ਪਾਈ ਸਤਿਗੁਰ ਕੋ ਉਪਕਾਰ ॥ (ਪਤਰਾ 33)ਅੰਤ: ਕਹੈ ਕਬੀਰ ਸੰਸਾਰ ਹੈ ਅੰਤਰਜਾਮੀ ਆਪ॥ 44 ਹ….. ਹਰਿ ਅੰਪਾਰ ਬ੍ਰਹਮਣੇ ਨਮ: ਇਤਿ ਛਾਯਾ ਪੁਰਖ ਧਆਨਸਮਾਪਤੰ ॥ (ਪਰਤਾ 39)(ਗ) ਸਸੀ ਪੁੰਨੂ - ਹਾਸ਼ਮਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਸਸੀ ਪੁੰਨੂ ਕੀ ਵਾਰ ਲਿਖਤੇ॥ ਹਿਕਮਤਿ ਓਸ ਖੁਦਾਵਦ ਵਾਲੀ(ਪੱਤਰਾ 1)ਅੰਤ : ਹਾਸਮ ਜਗਤ ਜਿਨਾ ਜਗ ਗਾਵੇ ਤੇ ਜੀਵਦੇ ਜਗ ਮਾਹੀ ॥(ਪਤਰਾ 20)(ਘ) ਬਾਰਾ ਮਾਹ- ਮੂਲ ਸਿੰਘਆਦਿ : ਅਥ ਬਾਰਾਮਾ ਮੂਲ ਸਿੰਘ ਜੀ ਕਾ ਲਿਖਤੇ॥ ਚੇਤ ਮਹੀਨੇ ਚਲੇ ਸਾਮ ਜੀ (ਪਤਰਾ 20)ਅੰਤ : ਰਾਧਕੇ ਸਿਆਮ ਗਲ ਲਗਾਇਕੇ ਕਹਿਓ ਸੁਨਾਇ ਬੈਰਾਗੁ ॥ (ਪਤਰਾ 22)(ਙ) ਸ੍ਰੀਹਰਫੀ - ਦਿਆਲ ਸਿੰਘ ਜੀਆਦਿ ਸਿਹਰਫੀ ਦਿਆਲ ਸਿੰਗ ਜੀ॥ ਅਲਫ ਆਇ ਸਹੇਲੀਓ ਮੇਰੀਓ ਨੀ (ਪਤਰਾ 22)ਅੰਤ : ਦਿਆਲ ਸਿੰਘ ਏਹੋ ਕਹੈ ਚੁਕਿਆ ਜੀ ਬੂਹੇ ਵੜਦਿਆ ਵਸਤੁ ਮੁਹਾਈਆ ਜੀ ॥ 30॥ (ਪਤਰਾ 27)ਅਗਲੇ ਦੇ ਪਤਰਿਆ ਦੇ ਵੈਦਕ ਦੇ ਨੁਸਖੇ ਲਿਖੇ ਹਨ ।ਸ਼(ਚ) ਸੁਖਨ ਫਕੀਰਾ ਕੇ - ਸਹਿਜਰਾਮਆਦਿ : ਸਤਿਗੁਰ ਪ੍ਰਸਾਦਿ॥ ਸੁਖਨ ਫਕੀਰਾ ਕੇ ਲਿਖੇ ॥ ਬਚਨ ਹੈ ਹਰਜਤ ਅਲੀ ਸਿਰਦਾਰ ਧਰਮ ਵਾਲੇ ਦਾ॥ (ਪਤਰਾ 1)ਅੰਤ : ਖਸਲਤ ਮਜੂਬਾ ਦੀ ਹੈ"" (ਪਤਰਾ 8)(ਛ) ਗੋਸਟ ਬਾਬੇ ਨਾਨਕ ਦੀਆਦਿ ੴ ਸਤਿਗੁਰ ਪ੍ਰਸਾਦਿ॥ ਗੋਸਟ ਗੁਰੂ ਨਾਨਕ ਜੀ ਕੀ ਬਾਬੇ ਲਾਲ ਨਾਲ ਹੋਈ। ॥(ਪਤਰਾ 8) ਅੰਤ : ਬਹੁੜ ਕਹਤੇ ਜਗਤ ਪ੍ਰਮੇਸਰ ਏਕ ਰੂਪ ਹੈ (ਪਤਰਾ 13)(ਜ) ਫਕਰਨਾਮਾਆਦਿ : ੴ ਸਤਿਗੁਰ ਪ੍ਰਸਾਦਿ॥ ਫਕਰਨਾਮਾ ਗੁਰੂ ਨਾਨਕ ਜੀ ਕਾ ਮਹਲਾ ੧ ਫਕਰ ਹੈ ਕੁਲ ਕਾ ਵਾਲੀ।।(ਪਤਰਾ 13)ਅੰਤ : ਫਰਕ ਹੈ ਦਰਗਹ ਕਾ ਭੇਦੀ ਮਕਿ ਨਾਨਕ ਸਾਹ ਹੈਬੰਦੀ ॥(ਪਤਰਾ 13)(ਝ) ਸ੍ਰੀ ਰਾਮ ਰਛਿਆ - ਰਾਮਾ ਨੰਦਆਦਿ : ੴ ਸਤਿਗੁਰ ਪ੍ਰਸਾਦਿ ॥ ਸ੍ਰੀ ਰਾਮ ਰਛਿਆ॥ ਰਾਮਾ ਨੰਦ ਜੀ ਕੀ। ਸ੍ਰੀ ਰਾਮ ਰਛਿਆ ਨਿਰੰਕਾਰ ਬਾਣੀ॥ (ਪਤਰਾ 14)ਅੰਤ : ਪ੍ਰੀਛਾ ਸੰਪੂਰਨ ਹੋਇ॥ ਸਤਿਨਾਮ॥ (ਪਤਰਾ 17)"