ਹੱਥ ਲਿਖਤ ਨੰਬਰ 453 "ਨਾਂ : ਪੋਥੀ ਸੰਗ੍ਰਹਿਲੇਖਕ : ਵੱਖ ਵੱਖਪਤਰੇ : 271ਸਮਾ : ਲਗਭਗ 100 ਸਾਲ ਪੁਰਾਣੀ ਹੈ ਮੁੱਢਲੇ ਅਤੇ ਅੰਤਲੇ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।(ਓ) ਮਹੂਰਤ ਚਿੰਤਾਮਣਲੇਖਕ : ਸੋਧਾਲਿਖਾਰੀ : ਮੁਕੰਦ ਸਿੰਘਲਿਖਣ ਕਾਲ : 1909 ਸੰਮਤਆਦਿ : ਸ੍ਰੀ ਨੰਦ ਕਿਸੋਰ॥ ਓਤ੍ਰ ਪੂਰਬ ਓਰ ਕਹਾਵੈ॥ (ਪਤਰਾ 2)ਅੰਤ : ਤਾਂ ਪਾਛੇ ਚਿੰਤਾਮਣ ਸੋਧਾ ਕੀ ਕ੍ਰਿਤ ਜਾਨ॥ ਭਾਖਾ ਕੀਨੀ ਸੋ ਲਿਖੀ ਭਾਤ ਭਾਤ ਗੁਨ ਮਾਨ॥ ਪੋਥੀ ਸੰਪੂਰਨ॥ ਦਸਖਤ ਮੁਕੰਦ ਸਿੰਘ ਕੇ ਸੰਮਤ 1909(ਅ) ਰਾਜਨੀਤੀ (ਅਧੂਰੀ)ਲੇਖਕ : ਤਨਮੁਖ਼ਆਦਿ : ੴ ਸਤਿਗੁਰ ਪ੍ਰਸਾਦਿ॥ ਅਬ ਰਾਜ ਨੀਤੀ ਕ੍ਰਿਤ ਤਨਸੂਖ ਲਿਖਤੇਚੌਪਈ॥ ਪ੍ਰਥਮ ਆਰਾ ਸੋ ਏਕੰਕਾਰਾ॥ (ਪਤਰਾ 1)ਅੰਤ : ਸੁਨੋ ਸਾਧ ਤਹ ਜਾਉਸ ਵਾਰ॥ ਦੋਹਰਾ॥ਅਗਲੇ ਪਤਰਾ ਖਾਲੀ ਹੈ ਜਿਸ ਕਾਰਨ ਪੋਥੀ ਅਧੂਰੀ ਹੈ। (ਪਤਰਾ 33)(ੲ) ਸੁੰਦਰ ਸਿੰਗਾਰਆਦਿ : ੴ ਸਤਿਗੁਰ ਪ੍ਰਸਾਦਿ॥ ਅਬਿ ਸੁੰਦਰ ਸਿੰਗਾਰ ਲਿਖਯਤੇ॥ ਦੋਹਰਾ॥ਦੇਵੀਪੂਜ ਸੁਰਸ੍ਵਤੀ ਪੂਜੋ ਹਰਿ ਕੇ ਪਾਇ॥ (ਪਤਰਾ 1)ਅੰਤ : ਚਾਤ੍ਰਕਿ ਬੋਲ ਕੀ ਚੋਟ ਚੁਭੇ ਚਿਤ ਚੰਦ (ਪਤਰਾ 34) ਅਗੇ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।(ਸ) ਮਾਨ ਮੰਕਾਰੀ ਨਾਮ ਮਹਲਾ (ਕਿਸੇ ਹੋਰ ਲਿਖਤ ਵਿਚ ਲੈ ਕੇ ਜਿਲਦ ਬੰਦੀ ਕੀਤੀ ਹੈ)ਲੇਖਕ : ਕਵੀ ਨੰਦ ਦਾਸਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਮਾਨ ਮੰਜਰੀ ਨਾਮ ਮਾਲਾ ਕ੍ਰਿਤ ਕਵ ਨੰਦ ਦਾਸ ਲਿਖਯਤੇ।। ॥ ਦੋਹਰਾ॥ਉਚਰ ਸਕਤ ਨਹਿ ਸੰਸਕ੍ਰਿਤ ਜਾਨਯੋ ਚਾਹਨ ਨਾਮ 9 ਪਤਰਾ 209ਅੰਤ : ਮਮ ਮੈਡ ਅਲਪ ਚ ਕਹਿਤ ਹੀ ਤੁਮ ਮਤ ਅਪਰ ਸੁਬੁਧ॥ਭੁਲ ਭੇਦ ਜੇ ਜਾਹਿਮੈ ਤੁਮ ਕਰਹੁ ਗਣੀ ਜਨ ਸੁਧ॥(ਅਗਲਾ ਪਤਰਾ ਫਟਿਆ ਹੋਇਆ ਹੈ ਜਿਸ ਕਾਰਨ ਪੈਥੀ ਅਧੂਰੀ ਹੈ। (ਪਤਰਾ 66)(ਹ) ਸੋਹਣੀ ਮੇਹੀਵਾਲ ਦਾ ਝੇੜਾਲੇਖਕ : ਹਾਸ਼ਮਆਦਿ : ੴ ਸਤਿਗੁਰ ਪ੍ਰਸਾਦਿ॥ ਅਸ ਸੋਹਣੀ ਮੇਹੀਵਾਲ ਦਾ ਝੇੜਾ ਕਿਰਤ ਹਾਸਮ ਸ਼ਾਹ ਲਿਖਯਤੇ ॥ ਮਾਝ ਛੰਦ ਅਵਲ ਨਾਮ ਧਿਆਉ ਤਿਸ ਦਾ ਜਿਨ ਇਹ ਜਗਤ ਉਪਾਇਆ॥ (ਪਤਰਾ 1)ਅੰਤ : ਇਸ਼ਕ ਸੋਹਣਾਂ ਦਾ ਜਗ ਵਿਚ ਚਹੁ ਜੁਗ ਰਹਿਮ ਕਹਾਨੀ ॥ (ਪਤਰਾ 49)(ਕ) ਸੀ ਹਰਫੀ - ਬੁਧ ਸੰਘ (ਅਧੂਰੀ)ਆਦਿ : ਫਰੀਆਦ ਚ ਸੁਣੀ ਮੇਹੀਵਾਲਿ ਆ(ਪਤਰਾ 49)ਅੰਤ : ਬੁਧ ਸਿੰਘ ਮਾਰ ਝਲਾਂਗ ਪੀ ਤਿਥੇ ਸੋਹਣੀ ਜਿਥੇ ਵੰਵ ਨ ਪਾ ਰੜਕੇ ॥ (ਪਤਰਾ 50)(ਖ) ਸਸੀ ਪੁਨੂੰ - ਹਾਸ਼ਮਆਦਿ : ੴ ਸਤਿਗੁਰ ਪ੍ਰਸਾਦਿ॥ ਕਥਾ ਸਸੀ ਪੁਨੂੰ ਕੀ ਕ੍ਰਿਥ ਹਾਸ਼ਮ ਸਾਹੁ ਲਿਖਯਤੇ॥ ਮਾਝ ਛੰਦ॥ ਹਿਕਮਤਿ ਓਸ ਖੁਦਾਨੰਦ ਵਾਲੀ ਮਾਲਕ ਮੁਲਕ ਮਿਲਕਦਾ॥ (ਪਤਰਾ 1)ਅੰਤ : ਹੋ ਤਾਮਸੀਰ ਸਸੀ ਦਿਲ ਕੀਤਾ ਜੁ ਅਗੇ ਪਾਠ ਗੁੰਮ ਹੈ।(ਪਤਰਾ 18)"