ਹੱਥ ਲਿਖਤ ਨੰਬਰ 454

"ਨਾਂ : ਪੋਥੀ ਸੰਗ੍ਰਹਿ
ਲੇਖਕਾਂ : ਵੱਖ ਵੱਖ
ਸਮਾਂ : ਲਗਭਗ 150 ਸਾਲ ਪੁਰਾਣੀ ਹੈ।
ਪਤਰੇ : 76
ਆਦਿ ਅੰਤ ਦੇ ਪਤਰੇ ਗੁੰਮ ਹਨ ਜਿਸ ਕਾਰਨ ਪੋਥੀ ਅਧੂਰੀ ਹੈ।
(ਓ) ਵਾਰ ਹਕੀਗਤ ਰਾਏ - ਅਸਰਾ
ਸਮਾਂ : 1898 ਸੰਮਤ
ਆਦਿ : ਆਗਰਾ ਕਰੀਮਾ ਤੇ ਪੜਿਨ ਬਾਰੀਆ ਫਾਰਸੀਆ ਸਮਝਾਇਨ (ਪਤਰਾ 7)
ਅੰਤ ਅਗਰਾ ਲਾਹੌਰ ਸਹਰਿ ਹਰਤਾਲ ਹੋਈ ਸਭ ਗਏ ਨੀ ਨਾਲ ਤਿਥਾਈ॥ ਰਾਮ ਜੀ ਸਹਾਈ॥ ਲਿਖਤੁਮੁਤਾਰਾ ਪੋਥੀ ਲਿਖੀ ਸੰਮਤ 1898 ਮਹੀਨਾ ਚੇਤ ਪੋਥੀ ਲਿਖੀ ਭੁਲ ਚੁਕ ਬਖਿਸਣੀ॥ (ਪਤਰਾ 43)
(ਅ) ਸਸੀ - ਹਾਸ਼ਮ
ਆਦਿ : 'ੴ ਸਤਿਗੁਰ ਪ੍ਰਸਾਦਿ॥ ਅਥੁ ਸਿਹਰਫੀ - ਹਾਸਮ ਸਾਹ ਦੀ ਸਸੀ ਲਿਖਯਤੇ॥
ਕੁਦਰਤ ਉਸ ਖੁਦਾਵੰਦ ਵਾਲੀ ਮਾਲਕ ਮੁਲਖ ਮਲਿਕਿਦਾ (ਪਤਰਾ 1)
ਅੰਤ : ਹਾਸਮ ਇਸਕੂ ਬਲੋਚ ਸਸੀ ਦਾ ਜੁਗਜੁਗ ਰਹਿਗ
ਕਹਾਨੀ॥ ਸੰਪੂਰਨ ਹੋਈ ਸਸੀ ਪੁਨੂੰ ਦੀ ਸੀਹਰਫੀ॥ (ਪਤਰਾ 27)
(ੲ) ਸੀਹਰਫੀ ਪੂਰਨ ਭਗਤ ਦੀ - ਕਾਦਰਯਾਰ
ਆਦਿ : ੴ ਸਤਿਗੁਰ ਪ੍ਰਸਾਦਿ॥ ਸਿਹਰਫੀ ਪੂਰਨ ਭਗਤ ਦੀ ਤੀਸਰੀ॥
ਅਲਫ ਆਖ ਸੁਣਾਵਦਾ ਗੁਰੂ ਤਾਈ ਕਿਸਾ ਹਾਲ ਹਕੀਕਤ ਖੋਲ ਕੇ ਜੀ॥ (ਪਤਰਾ 27)
ਅੰਤ : ਰਾਣੀ ਆਖਦੀ ਸੀ ਜੇਹੜੀ ਗਲ ਉਤੇ॥
(ਅਗਲੇ ਪਤਰੇ ਗੁੰਮ ਹਨ) ਪੋਥੀ ਅਧੂਰੀ ਹੈ। (ਪਤਰਾ 46)"