ਹੱਥ ਲਿਖਤ ਨੰਬਰ 461 "ਨਾਂ : ਗੋਸਟਿ ਬਾਬੇ ਲਾਲ ਦੀ ਤੇ ਹੋਰ ਰਚਨਾਵਾਂਲੇਖਕ : ਅਗਿਆਤਕੁਲ ਪਤਰੇ : 147ਪਹਿਲੇ 27 ਪਤਰੇ ਨਹੀਂ ਹਨ ਜਿਸ ਕਰਕੇ ਪੈਥੀ ਅਧੂਰੀ ਹੈ। ਇਸ ਵਿਚ ਗੋਸਟਿ ਬਾਬਾ ਲਾਲ ਕੀ, ਗਿਆਨ ਗੋਦੜੀ ਬਿਗਯਾਨ ਕੀਤਾ, ਗਿਆਨ ਗੋਦੜੀ ਵਿਚਾਰ ਮਾਲਾ ਬਿਬੇਕ ਸੰਗ੍ਰਹਿ ਪੁਸਤਕਾਂ ਸ਼ਾਮਲ ਹਨ।ਵਿਸ਼ਾ : ਧਾਰਮਕ ਤੇ ਵੇਦਾਂਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।ਭਾਸ਼ਾ : ਬ੍ਰਜ ਭਾਸ਼ਾ ਤੇ ਸਾਧ ਭਾਸ਼ਾ(ਓ) ਗੋਸਟਿ ਬਾਬੇ ਲਾਲ ਜੀ ਕੀਆਦਿ : ੴ ਸਤਿਗੁਰ ਪ੍ਰਸਾਦਿ॥ ਗੋਸਟ ਗੁਰੂ ਨਾਨਕ ਜੀ ਕੀ ਬਾਬੇ ਲਾਲ ਨਾਲ ਫਕੀਰੀ ਕੀ ਹੋਈ।॥ ਆਦਿ ਫਕੀਰੀ ਕਾ ਕਿਆ ਹ॥ (ਪਤਰਾ 28)ਅੰਤ : ਗੁਰਹੁ ਕੇ ਉਪਦੇਸ ਰੂਪੀ ਨਿਰਮਲੀ ਕਰ ਨਿਰਮਲ ਹੋਤਾ ਹੈ। ਅਥ ਗੋਸਟ ਸਮਾਪਤੰ॥ ਇਹ ਛਪੀ ਹੋਈ ਵੀ ਮਿਲਦੀ ਹੈ। (ਪਤਰਾ 40)(ਅ) ਬਿਗਯਾਨ ਗੀਤਾ ਭਾਖਾ - ਦਿਆਲ ਅਨੇਗੀਆਦਿ : ਓ ਸਤਿਗੁਰ ਪ੍ਰਸਾਦਿ॥ ਓਅੰ ਸ੍ਰੀ ਗਣੇਸਾਯ ਨਮ: ਅਥ ਕਬ ਕ੍ਰਿਤ ਦਿਆਲ ਅਨੇਮੀ ਬਿਗਯਾਨ ਗੀਤਾ ਭਾਖਾ ਵਰਨਤੇ ਦੋ॥ ਨਾਮ ਰੂਪ ਮ੍ਰਿਗ ਜਲ ਸਭੈ (ਪਤਰਾ 2)ਅੰਤ : ਗਿਯਾਨ ਬਿਗਿਯਾਨ ਸਰਬ ਸਾਰ ਸੰਗ੍ਰਹਿ॥ ਬਿਗਿਯਾਨ ਗੀਤਾ ਸਮਾਪਤੰ॥ ਸੰਪੂਰਨੰ ॥ (ਪਤਰਾ 27)(ੲ) ਗਿਯਾਨ ਗੋਦੜੀਆਦਿ : ੴ ਸਤਿਗੁਰ ਪ੍ਰਸਾਦਿ॥ ਅਥਿ ਗਿਯਾਨ ਗੋਦੜੀ ਲਿਖਯਤੇ ਦੋਹਰਾ॥ ਨਮੋ ਨਮੋ ਪ੍ਰਮਾਤਮਾ ਪੂਰਨ ਪੁਰਖੁ ਪੁਰਾਨ ॥ (ਪਤਰਾ 1)ਅੰਤ : ਇਤ ਸ੍ਰੀ ਗਿਯਾਨ ਗੋਦੜੀ ਗ੍ਰਿਥਰ ਪ੍ਰਸਨੈਤੀ ਗ੍ਰੰਥ ਸਮਾਪਤੰ ॥ ਮਸਤ ਸੁਭ ਮਸਤ.(ਪਤਰਾ 21)(ਸ) ਵਿਚਾਰ ਮਾਲਾ - ਅਨਾਥ ਪੁਰੀਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਵਿਚਾਰਮਾਲਾ ਅਨਾਥ ਪੁਰੀ ਕ੍ਰਿਤ ਲਿਖਯਤੇ। ਦੋਹਰਾ॥ ਨਮੋ ਨਮੋ ਸ੍ਰੀ ਰਾਮ ਜੂ ਸਤਿ ਚਿਤ ਆਨੰਦ ਰੂਪ॥ (ਪਤਰਾ 1)ਅੰਤ : ਅਸਟਾਵਕਰ ਵਸਿਸਟ ਮੁਨ ਕਛਕ ਆਪਨੀ ਉਕਤ॥ 43 ॥ਇਤਿ ਸੀ ਵਿਚਾਰ ਮਾਲ ਆਤਮਵਾਨ ਕੀ ਇਸ ਥਿਤ॥ ਅਸਟਮੋ ਵਿਸ੍ਰਾਮ॥੪ ॥ ਸੰਪੂਰਣੰ ॥ (ਪਤਰਾ 27)(ਹ) ਬਬੇਕ ਸੰਗ੍ਰਹਿ - ਸੁਰਜਣਦਾਸ ਅਜਾਤਆਦਿ : ੴ ਸਤਿਗੁਰ ਨਿਜਾਨੰਦ ਨਮਹ॥ ਅਥ ਸੰਗ੍ਰਹ ਸੁਰਜਣ ਦਾਸ ਅਜਾਤ ਕਥਯਤੇ॥ ਦੋਹਰਾ॥ ਸਦਾ ਸੁਖੀ ਸਤਿਗੁਰ ਬਿਮਲ ਨਿਜਾਨੰਦ ਸਰੂਪ॥ (ਪਤਰਾ 1)ਅੰਤ : ਬਿਬੇਕ ਸੰਗ੍ਰਹਿ ਜੀਵਨ ਮੁਕਤਿ ਯਥਾਰਥ ਅਨੁਭਵ ਵਰਨਨੰ ਚਤੁਰਥ ਕਾਂਡ॥ ਦੋ ਸਾਸਤ੍ਰ ਲਿਖਿਆ ਦਾਸ ਨੇ ਤੂ ਮਨ ਬੁਧ ਉਧਾਹ॥ ਕ੍ਰਿਪਾ ਮੋਹਿ ਪਰ ਕੀਜੀਏ ਲੇਵੋ ਆਪ ਸੰਭਾਰ॥(ਪਤਰਾ 60)"