ਹੱਥ ਲਿਖਤ ਨੰਬਰ 465 "ਨਾਂ : ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੋਰ ਰਚਨਾਵਾਂਲੇਖਕ : ਭਾਈ ਬਾਲਾਸਮਾ : ਲਗਭਗ 250 ਸਾਲ ਪੁਰਾਣਾਪਤਰੇ : 231+142+2= 375ਭਾਸ਼ਾ : ਪੁਰਾਣੀ ਪੰਜਾਬੀ ਹੈ।(ੳ) ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ - ਭਾਈ ਬਾਲਾਆਦਿ : ੴ ਸਤਿਗੁਰ ਪ੍ਰਸਾਦਿ॥ ਜਨਮ ਸਾਖੀ ਗੁਰੂ ਬਾਬੇ ਨਾਨਕ ਜੀ ਕੀ ' ਲਿਖੀ ਜਨਮ ਪਤ੍ਰੀ ਮਹਲੇ ਪਹਿਲੇ ਕੀ ਮਹਲਾ ੧ ॥ਸਾਖੀ ਰਾਜੇ ਜਨਕ ਕੀ ਤੇ ਨਿਰੰਕਾਰ ਕੀ॥ (ਪਤਰਾ 1)ਅੰਤ : ਜਬ ਜਾਇ ਦੇਖਹਿ ਤਬ ਦਿਖਾ ਊਪਰਿ ਕਿਛੁ ਨਾਹੀਂ ਦੁਹਾ ਲੋਕਾ ਦਾ ਝਗੜਾ ਚੁਕਿਆ ਗਇਆ॥ ਬੋਲਹ ਭਾਈ ਜੀ ਪ੍ਰੀਤਮੋ ਪ੍ਰੇਮ ਸਿਉ ਵਾਹਿਗੁਰੂ ਜੀ॥ ਸਾਖੀ ਸੰਪੂਰਣ ਹੋਈ॥(ਪਤਰਾ 231)(ਅ) ਸਾਖੀ ਮਕੇ ਮਦੀਨੇ ਕੀਆਦਿ : ੴ ਸਤਿਗੁਰ ਪ੍ਰਸਾਦਿ॥ ਫੁਰਕਾਨ ਬਾਬੇ ਨਾਨਕ ਜੀ ਕਾ॥ ਸਾਖੀ ਮਕੇ ਮਦੀਨੇ ਕੀ॥ ਨਸੀਹਤਨਾਮਾ ਬੇਬਾ ਨਾਨਕ ਜੀ ਕਾ॥ ਸਾਹ ਸਰਫ ਤਥਾ ਕਾਜੀ ਰੁਕਨਦੀਨ ਨਾਲ ਹੋਇਆ॥ (ਪਤਰਾ 1)ਅੰਤ : ਨਾਨਕ ਨਦਰਿ ਕਰੇ ਜਿਸ ਊਪਰਿ ਸਚਿ ਨਾਮ ਵਡਿਆਈ॥ ਬੋਲਹੁ ਭਾਈ ਸਤਿਗੁਰੂ ਭੁਲਿਆ ਚੁਕਿਆ ਬਖਸ ਲੈਣਾ॥ ਅਖਰ ਵਾਧਾ-ਘਾਟਾ ਸੋਧ ਪੜਨਾ ॥ ਮੱਕੇ ਕੀ ਗੋਸਟ ਸੰਪੂਰਨ ਹੋਈ॥ ਗੁਰੂ ਮਸਤੁ ਸਰਬ ਜਗਤਾ॥ (ਪਤਰਾ 142)(ੲ) ਪ੍ਰੀਛਾ ਗੁਰੂ ਨਾਨਕ ਜੀ ਕੀਆਦਿ : ੴ ਸਤਿਗੁਰ ਪ੍ਰਸਾਦਿ ॥ ਪ੍ਰੀਫਾ ਗੁਰੂ ਨਾਨਕ ਕੀ ਆਗਿਆ ਸਤਿ ਬਚਨ ਆਵੈ॥ ਸੰਸਾ ਭਉ ਮਿਟਾਵੈ॥ (ਪਤਰਾ 142)ਅੰਤ : ਸਿਮਰਹੁ ਸਿਰਜਨਹਾਰ ਕਉ ਕਾਰਜੁ ਸੁਫਲਾ ਹੋਵੇਗਾ॥ ਪਰੀਫਾ ਗੁਰੂ ਨਾਨਕ ਜੀ ਕੀ ਸੰਪੂਰਣੰ॥ ਸੁਭਿ ਮਸਤੁ॥ (ਪਤਰਾ 146)"