ਹੱਥ ਲਿਖਤ ਨੰਬਰ 467

"ਨਾਂ : ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੋਸਟਿ ਆਦਿ
ਲੇਖਕ : ਭਾਈ ਬਾਲਾ
ਸਮਾਂ : ਲਗਭਗ 250 ਸਾਲ ਪੁਰਾਣੀ
ਪਤਰੇ : 229
(ੳ) ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ
ਆਦਿ : ੴ ਮੂਲ ਮੰਤਰ ਉਪ੍ਰੰਤ ਜਨਮ ਪਤਰੀ ਗੁਰੂ ਬਾਬੇ ਨਾਨਕ ਜੀ ਕੀ ਲਿਖੀ॥ 11
ਸੰਮਤ 1582 ਮਿਤੀ ਵੈਸਾਖ ਸੁਦੀ ਪੰਚਮੀ॥ (ਪਤਰਾ 1)
ਅੰਤ : ਤਿਸ ਕਉ ਆਦਿ ਅੰਤ ਕੈਮਿ ਆਵਨਗੇ॥
ਸਾਖੀ ਪੂਰੀ ਹੋਈ॥ ਭੁਲਿਆ ਚੁਕਿਆ ਬਖਸਣਾ ॥ ਅਰ ਅਖ੍ਰ
ਸੋਧ ਪੜਣਾ ॥ ਬਲਹੁ ਵਾਹਗੁਰੂ ਧੰਨ ਗੁਰੂ ਸਤਿਗੁਰੂ॥ 1 ॥( ਪਤਰਾ 200)
(ਅ) ਬਿਹੰਗਮ ਬਾਣੀ
ਆਦਿ : ੴ ਸਤਿਗੁਰ ਪ੍ਰਸਾਦਿ॥ ਰਾਗ ਰਾਮਕਲੀ ਮਹਲਾ ੧॥
ਧਿਆਉ ॥ ਬਿਹੰਗਮ ਨਿਰਕਾਰ ਕੀ ਕਥਾ॥ ਤਦੁ ਬਾਬਾ ਬਿਹੰਗਮ ਪੰਥੀ (ਪਤਰਾ 200)
ਅੰਤ : ਜਨ ਨਾਨਕੁ ਤਾਤੁ ਬਿਹੰਗਮ ਪਾਵਹੁ॥
ਗੋਸਟਿ ਪੂਰੀ ਹੋਈ ਭੂਲ ਚੂਕ ਬਖਸੰਦ ਵਾਹਗੁਰੂ ਜੀ ਹੈ॥ ਗੁਰੂ ਦਾ ਬੋਲਣਾ ਗੁਰੂ
ਜਾਣੈ॥ ਬੋਲੋਹ ਭਾਈ ਜੀ ਵਾਹਗੁਰੂ ਜੀ ਧੰਨਗੁਰੂ ਜੀ॥ ਸਤਿਗੁਰ ਜੀ ॥ ਜੋ ਕੋਈ ਵਾਹਗੁਰੂ ਬੋਲੇਗਾ ਸੋ ਨਿਹਾਲ ਹੋਵੇਗਾ। ਸਰੀ ਵਾਹਗੁਰੂ ਜੀ ਕੀ ਫਤੇ॥(ਪਤਰਾ 222)
ਇਸ ਮਗਰੋਂ ਗੁਰੂ ਨਾਨਕ ਦੇਵ ਜੀ ਦੇ ਸਿਰੀ ਰਾਗ ਦੇ ਦੋ ਸ਼ਬਦ, ਨੌਵੇ ਮਹਿਲੇ ਦੇ ਸਲੋਕ ਤੇ ਰਾਗ ਮਾਲਾ ਦਰਜ ਹੈ।
"